ਅੰਮ੍ਰਿਤਸਰ 2 ਸਤੰਬਰ :- ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ , ਗਵਰਨਰ ਸ੍ਰੀ ਸ਼ਿਵਰਾਜ ਪਾਟਿਲ , ਲੋਕ ਸਪੰਰਕ ਮੰਤਰੀ ਸ. ਬਿਕਰਮ ਸਿੰਘ ਮਜੀਠਿਆ , ਲੋਕ ਸਭਾ ਮੈਂਬਰ ਸ. ਨਵਜੋਤ ਸਿੰਘ ਸਿੱਧੁ ਅਤੇ ਪ੍ਰਮੁਖ ਪਾਰਲੀਮੈਂਟਰੀ ਸਕੱਤਰ ਡਾ. ਨਵਜੋਤ ਕੌਰ ਸਿੱਧੂ ਅਤੇ ਅੰਮ੍ਰਿਤਸਰ ਦੇ ਡੀ.ਸੀ, ਸ੍ਰੀ ਰਜਤ ਅਗਰਵਾਲ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਸੰਗਰੂਰ ਜਿਲੇ ਵਾਂਗ ਸਾਰੇ ਮਹਿਕਮਿਆਂ ਅਤੇ ਸਾਰੇ ਜਿਲਿਆਂ ਵਿਚ ਮੁਫ਼ਤ ਹੈਲਪਲਾਈਨਾਂ ਸ਼ੁਰੂ ਕੀਤੀਆਂ ਜਾਣ ।ਤਕ੍ਰਰੀਬਨ ਛੇ ਮਹੀਨੇ ਸੰਗਰੂਰ ਦੇ ਡਿਪਟੀ ਕਮਿਸ਼ਨਰ ਨੇ ਸ੍ਰੀ ਕੁਮਾਰ ਰਾਹੁਲ ਨੇ ਜਿਲਾ ਸੰਗਰੂਰ ਨਾਲ ਸਬੰਧਿਤ ਆਮ ਸ਼ਕਾਇਤਾਂ ਲਈ ਟੋਲ ਫ਼ਰੀ ਨੰਬਰ 1800-180-2030 , ਮੈਡੀਕਲ ਸਹੂਲਤ ਲਈ ਟੋਲ ਫ਼ਰੀ ਨੰਬਰ 750-81800 ਅਤੇ ਵੈਟਨਰੀ ਸਹੂਲਤ ਭਾਵ ਪਸ਼ੂਆਂ ਤੇ ਜਾਨਵਰਾਂ ਦੀਆਂ ਬਿਮਾਰੀਆਂ ਸਬੰਧੀ ਟੋਲ ਫ਼ਰੀ ਨੰਬਰ 80545-50600 ਸ਼ੁਰੂ ਕੀਤੇ ਸਨ ,ਜਿਨ•ਾਂ ਦਾ ਲੋਕ ਭਰਪੂਰ ਲਾਭ ਉਠਾ ਰਹਿ ਹਨ। ਇਹ ਸਹੂਲਤ ਸਾਰੇ ਜਿਲਿਆਂ ਅਤੇ ਸਾਰੇ ਮਹਿਕਮਿਆਂ ਵਿਚ ਹੋਣੀ ਚਾਹੀਦੀ ਹੈ ਤਾਂ ਜੋ ਲੋਕ ਚਿਠੀਆਂ ਲਿਖਣ ਦੀ ਥਾਂ ‘ਤੇ ਟੈਲੀਫੋਨਾਂ ਰਾਹੀਆਂ ਆਪਣੀਆਂ ਸ਼ਕਾਇਤਾਂ ਦਰਜ ਕਰਵਾ ਸਕਣ। ਇਸ ਨਾਲ ਸਰਕਾਰ ਅਤੇ ਆਮ ਜਨਤਾ ਨਾਲ ਨੇੜਤਾ ਵਧੇਗੀ ਅਤੇ ਪ੍ਰਸ਼ਾਸਨ ਦੇ ਕੰਮਕਾਜ਼ ਵਿਚ ਵੀ ਵਿਆਪਕ ਸੁਧਾਰ ਆਵੇਗਾ ਕਿਉਂਕਿ ਇਸ ਨਾਲ ਸਰਕਾਰ ਨੂੰ ਸਰਕਾਰੀ ਕਰਮਚਾਰੀਆਂ ਅਤੇ ਮੰਤਰੀਆਂ ਦੀ ਕਾਰਗੁਜ਼ਾਰੀ ਦਾ ਵੀ ਸਮੇਂ ਸਮੇਂ ਪਤਾ ਲਗਦਾ ਰਹਿਗਾ।ਪਹਿਲਾਂ ਸਿਖਿਆ ਮੰਤਰੀ ਸ੍ਰੀ ਸਿਕੰਦਰ ਸਿੰਘ ਮਲ਼ੁਕਾ ਅਤੇ ਅਤੇ ਸਿਹਤ ਮੰਤਰੀ ਸ੍ਰੀ ਮਦਨ ਮੋਹਨ ਮਿਤਲ ਨੇ ਆਪਣੇ ਮੋਬਾਇਲ ਨੰਬਰ ਜਨਤਕ ਕਰਕੇ ਸ਼ਲਾਘਾਯੋਗ ਕੰਮ ਕੀਤਾ ਤਾਂ ਜੋ ਲੋਕ ਉਨ•ਾਂ ਨਾਲ ਸਿੱਧਾ ਸੰਪਰਕ ਕੀਤਾ ਜਾ ਸਕੇ, ਜਿਸ ਦੀ ਕਿ ਸ਼ਲਾਘਾ ਕਰਨੀ ਬਣਦੀ ਹੈ।