• ਬਟਾਲਾ ਅਤੇ ਧਾਰੀਵਾਲ ਵਿਖੇ ਖੋਲ•ੇ ਜਾਣਗੇ ‘ਲੀਗਲ ਏਡ ਕਨੀਨਿਕ’
ਗੁਰਦਾਸਪੁਰ, 21 ਫਰਵਰੀ : ਮਾਣਯੋਗ ਜ਼ਿਲ•ਾ ਸੈਸਨ ਜੱਜ –ਕਮ-ਚੇਅਰਮੈਨ ਜ਼ਿਲ•ਾ ਕਾਨੂੰਨੀ ਸੇਵਾ ਅਥਾਰਟੀ, ਗੁਰਦਾਸਪੁਰ ਸ੍ਰੀ ਕੇ.ਕੇ ਗਰਗ ਨੇ ਜਾਣਕਾਰੀ ਦੇਦਿੰਆਂ ਦੱਸਿਆ ਕਿ 25 ਫਰਵਰੀ ਨੂੰ ਸਵੇਰੇ 10 ਵਜੇ ਸੈਂਟਰਲ ਜੇਲ• , ਗੁਰਦਾਸਪੁਰ ਵਿਖੇ ‘ਸਪੈਸ਼ਲ ਲੋਕ ਅਦਾਲਤ ਲਗਾਈ ਜਾ ਰਹੀ ਹੈ, ਜਿਸ ਵਿੱਚ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਮਾਣਯੋਗ ਜੱਜ ਸ੍ਰੀ ਜੀਆ ਪਾਲ ਵਿਸ਼ੇਸ ਤੋਰ ‘ਤੇ ਪਹੁੰਚਣਗੇ। ਉਨਾ ਦੱਸਿਆ ਕਿ ਇਸ ‘ਸਪੈਸ਼ਲ ਲੋਕ ਅਦਾਲਤ ਵਿੱਚ ਸਜ਼ਾ ਭੁਗਤ ਰਹੇ ਕੈਦੀਆਂ ਦੇ ਕੇਸਾਂ ਆਦਿ ਦੀ ਸੁਣਵਾਈ ਕੀਤੀ ਜਾਵੇਗੀ ਅਤੇ ਮੌਕੇ ‘ਤੇ ਕੇਸਾਂ ਆਦਿ ਦਾ ਨਿਪਟਾਰਾ ਕੀਤਾ ਜਾਵੇਗਾ।
ਸ੍ਰੀ ਗਰਗ ਨੇ ਅੱਗੇ ਦੱਸਿਆ ਕਿ ਇਸੇ ਦਿਨ ਹੀ ਭਾਵ 25 ਫਰਵਰੀ ਨੂੰ ਬਟਾਲਾ ਅਤੇ ਧਾਰੀਵਾਲ ਵਿਖੇ ਲੋਕਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਦੇਣ ਅਤੇ ਲੋਕਾਂ ਨੂੰ ਉਨਾ ਦੇ ਕਾਨੂੰਨੀ ਅਧਿਕਾਰਾਂ ਸਬੰਧੀ ਜਾਗਰੂਕ ਕਰਨ ਲਈ ‘ਲੀਗਲ ਏਡ ਕਲੀਨਿਕ’ ਸਥਾਪਿਤ ਕੀਤੇ ਜਾ ਰਹੇ ਹਨ। ਉਨ•ਾਂ ਅੱਗੇ ਦੱਸਿਆ ਕਿ ਬੀ.ਡੀ.ਪੀ.ਓ ਦਫ਼ਤਰ ਵਿੱਚ ਖੋਲ•ੇ ਜਾ ਰਹੇ ਇਨ•ਾਂ ਕੇਦਰਾਂ ਵਿੱਚ ਵਕੀਲ, ਪੈਰਾ-ਲੀਗਲ ਵਾਲੰਟੀਅਰ ਆਦਿ ਦੀ ਨਿਯੁਕਤੀ ਕੀਤੀ ਜਾਵੇਗੀ, ਜੋ ਲੋਕਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਸਬੰਧੀ ਜਾਣਕਾਰੀ ਦੇਣਗੇ।
ਉਨਾ ਅੱਗੇ ਦੱਸਿਆ ਕਿ ਬਟਾਲਾ ਵਿਖੇ ‘ਲੀਗਲ ਏਡ ਕਨੀਨਿਕ’ ਦਾ 12.30 ਵਜੇ ਅਤੇ ਧਾਰੀਵਾਲ ਵਿਖੇ ‘ਲੀਗਲ ਏਡ ਕਲੀਨਿਕ’ ਦਾ ਦੁਪਹਿਰ 1 ਵਜੇ ਉਦਘਾਟਨ ਕੀਤਾ ਜਾਵੇਗਾ।