ਨਵੀਂ ਦਿੱਲੀ, 17 ਫਰਵਰੀ, 2012 : ਮੌਜੂਦਾ ਵਿੱਤੀ ਵਰੇ• ਦੀ 31 ਜਨਵਰੀ ਤੱਕ ਸਵਰਨ ਜਯੰਤੀ ਸ਼ਹਿਰੀ ਰੋਜਗਾਰ ਯੋਜਨਾ ਹੇਠ 669 ਕਰੋੜ 78 ਲੱਖ ਰੁਪਏ ਜਾਰੀ ਕੀਤੇ ਗਏ ਹਨ, ਜਦ ਕਿ ਵਿਵਸਥਾ 782 ਕਰੋੜ 50 ਲੱਖ ਰੁਪਏ ਦੀ ਕੀਤੀ ਗਈ ਸੇ। ਇਸੇ ਤਰਾਂ• ਇਸੇ ਸਮੇਂ ਤੱਕ 2 ਲੱਖ 36 ਹਜ਼ਾਰ 547 ਗਰੀਬ ਲੋਕਾਂ ਨੂੰ ਕੁਸ਼ਲ ਸਿਖਲਾਈ ਦਿੱਤੀ ਗਈ। ਜਦਕਿ ਟੀਚਾ 2 ਲੱਖ 20 ਹਜ਼ਾਰ ਦਾ ਸੀ। ਇਸ ਸਕੀਮ ਹੇਠ ਕੁਝ ਬਦਲਾਅ ਕੀਤੇ ਗਏ ਹਨ। ਸ਼ਹਿਰੀ ਸਵੈ ਰੋਜ਼ਗਾਰ ਪ੍ਰੋਗਰਾਮ ਹੇਠ ਸਿੱਖਿਆ ਦੀ ਸ਼ਰਤ ਨੂੰ ਖ਼ਤਮ ਕੀਤਾ ਗਿਆ ਹੈ। ਵਿਅਕਤੀਗਤ ਸਵੈ ੋਜ਼ਗਾਰ ਯੋਜਨਾ ਵਿੱਚ ਪ੍ਰੋਜੈਕਟ ਦੀ ਲਾਗਤ 50 ਹਜ਼ਾਰ ਰੁਪਏ ਤੋਂ ਵੱਧਾ ਕੇ 2 ਲੱਖ ਰੁਪਏ ਕੀਤੀ ਗਈ ਹੈ। ਸਬਸਿਡੀ ਵਿੱਚ ਵਾਧਾ ਕੀਤਾ ਗਿਆ ਹੈ ਕੁੱਲ ਲਾਗਤ ਦਾ 25 ਫੀਸਦੀ ਸਬਸਿਡੀ ਵਜੋਂ ਦਿੱਤਾ ਜਾਵੇਗਾ ਜੋ ਵਧ ਤੋਂ ਵੱਧ 50 ਹਜ਼ਾਰ ਰੁਪਏ ਹੋਵੇਗੀ। ਸ਼ਹਿਰੀ ਗਰੀਬ ਮਹਿਲਾਵਾਂ ਵਲੋਂ ਸਮੂਹ ਉਦੱਮਾਂ ਲਈ 30 ਹਜ਼ਾਰ ਤੇ 60 ਹਜ਼ਾਰ ਰੁਪਏ ਦੇ ਪ੍ਰਾਜੈਕਟ ਲਾਗਤ ਦੀ35 ਫੀਸਦੀ ਸਬਸਿਡੀ ਦਿੱਤੀ ਜਾਵੇਗੀ। ਸਮੂਹ ਦੀ ਗਿਣਤੀ 10 ਤੋਂ ਘੱਟਾ ਕੇ 5 ਫੀਸਦੀ ਕੀਤੀ ਗਈ ਹੈ। ਪ੍ਰਤੀ ਮੈਂਬਰ ਯੋਗਦਾਨ ਇੱਕ ਹਜ਼ਾਰ ਰੁਪÂ ਤੋਂ ਵਧਾ ਕੇ 2 ਹਜ਼ਾਰ ਰੁਪਏ ਕੀਤਾ ਗਿਆ ਹੈ।ਸ਼ਹਿਰੀ ਉਜਰਤ ਪ੍ਰੋਗਰਾਮ ਹੇਠ 1991 ਦੀ ਜਨਗਣਨਾ ਮੁਤਾਬਿਕ 5 ਲੱਖ ਦੀ ਵਸੋਂ ਵਾਲੇ ਸ਼ਹਿਰਾਂ ਵਿੱਚ ਸਮੱਗਰੀ ਅਤੇ ਕਿਰਤ ਦਾ ਅਨੁਪਾਤ 60:40ਹੋਵੇਗਾ । ਕੁਸ਼ਲ ਸਿਖਲਾਈ ਤੇ ਪ੍ਰਤੀ ਵਿਅਕਤੀ ਖਰਚ 26 ਸੌ ਰੁਪਏ ਤੋਂ ਵਧਾ ਕੇ 10 ਹਜ਼ਾਰ ਰੁਪਏ ਕੀਤਾ ਗਿਆ ਹੈ।