ਨਵੀਂ ਦਿੱਲੀ, 13 ਫਰਵਰੀ, 2012 : ਭਾਰਤੀ ਹਵਾਈ ਸੈਨਾ ਮੁੱਖੀ ਏਅਰ ਚੀਫ ਮਾਰਸ਼ਲ ਐਨ. ਏ.ਕੇ. ਬਾਰੌਨੀ ਅੱਜ ਤੋਂ 4 ਦਿਨਾਂ ਲਈ ਸਿੰਗਾਪੁਰ ਦੇ ਦੌਰੇ ‘ਤੇ ਹਨ। ਉਨਾਂ• ਨਾਲ ਇੱਕ ਉਚੱ ਰੱਖਿਆ ਪ੍ਰਤੀਨਿਧ ਮੰਡਲ ਵੀ ਗਿਆ ਹੈ। ਦੌਰੇ ਦੌਰਾਨ ਸਿੰਗਾਪੁਰ ਦੇ ਰੱਖਿਆ ਰਾਜ ਮੰਤਰੀ ਲਾਇਰੈਂਸਵਾਂਗ ਮੰਤਰੀ ਨੂੰ ਵੀ ਮਿਲਣਗੇ ਤੇ ਸਿੰਗਾਪੁਰ ਹਵਾਈ ਕਮਬੈਟ ਕਮਾਂਡ ਤੇ ਵੀ ਜਾਣਗੇ। ਰੱਖਿਆ ਫੋਰਸ ਦੇ ਮੁੱਖੀ ਤੇ ਸਿੰਗਾਪੁਰ ਏਅਰ ਫੋਰਸ ਦੇ ਮੁੱਖੀ ਨਾਲ ਵੀ ਮੁਲਾਕਾਤ ਕਰਨਗੇ। ਦੋਹਾਂ ਦੇਸ਼ਾਂ ਵਿਚਾਲੇ ਰੱਖਿਆ ਸਹਿਯੋਗ ਦੇ ਦੁਵੱਲੇ ਮੁੱਦਿਆਂ ‘ਤੇ ਵੀ ਵਿਚਾਰ ਵਟਾਂਦਰਾ ਕਰਨਗੇ।