February 4, 2012 admin

ਵਿਸ਼ਿਆਂ ਵਿੱਚ ਅਵੱਲ ਰਹਿਣ ਵਾਲੇ ਸਿਖਿਆਰਥੀਆਂ ਨੂੰ ਪਦਕ ਪ੍ਰਦਾਨ

ਹੁਸ਼ਿਆਰਪੁਰ, 4 ਫਰਵਰੀ: ਸਹਾਇਕ ਸਿਖਲਾਈ ਕੇਂਦਰ ਸੀਮਾ ਸੁਰੱਖਿਆ ਬਲ ਖੜਕਾਂ ਵਿਖੇ ਬੈਚ ਨੰਬਰ 203 ਅਤੇ 204 ਦੇ 336 ਜਵਾਨਾਂ ਦੀ ਟਰੇਨਿੰਗ ਉਪਰੰਤ ਪਾਸਿੰਗ ਆਊਟ ਪਰੇਡ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਇੰਸਪੈਕਟਰ ਜਨਰਲ / ਪੀ ਐਸ ਓ ਸਪੈਸ਼ਲ ਹੈਡਕੁਆਰਟਰ ਡੀ ਜੀ (ਵੈਸਟ) ਚੰਡੀਗੜ•  ਬੀ ਐਸ ਐਫ ਸ੍ਰੀ ਮਨੋਰੰਜਨ ਤ੍ਰਿਪਾਠੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਪਾਸਿੰਗ ਆਊਟ ਪਰੇਡ ਤੋਂ ਸਲਾਮੀ ਲਈ ਅਤੇ ਸਿਖਲਾਈ ਦੌਰਾਨ ਵੱਖ-ਵੱਖ ਵਿਸ਼ਿਆਂ ਵਿੱਚ ਅਵੱਲ ਰਹਿਣ ਵਾਲੇ ਸਿਖਿਆਰਥੀਆਂ ਨੂੰ ਪਦਕ ਪ੍ਰਦਾਨ ਕੀਤੇ ।  
  ਇਸ ਮੌਕੇ ਤੇ ਇੰਸਪੈਕਟਰ ਜਨਰਲ  ਮਨੋਰੰਜਨ ਤ੍ਰਿਪਾਠੀ ਨੇ ਪਰੇਡ ਵਿੱਚ ਭਾਗ ਲੈਣ ਵਾਲੇ ਜਵਾਨਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ•ਾਂ ਵੱਲੋਂ ਅੱਜ ਦੀ ਪਾਸਿੰਗ ਆਊਟ ਪਰੇਡ ਵਿੱਚ ਬਹੁਤ ਹੀ ਵਧੀਆ ਪ੍ਰਦਰਸ਼ਨ ਕੀਤਾ ਗਿਆ ਹੈ। ਉਨ•ਾਂ ਕਿਹਾ ਕਿ ਇਸ ਸੈਂਟਰ ਤੋਂ ਪ੍ਰਾਪਤ ਕੀਤੀ ਟਰੇਨਿੰਗ ਨਾਲ ਉਹ ਆਪਣੇ ਫਰਜ ਚੰਗੇ ਢੰਗ ਨਾਲ ਨਿਭਾ ਕੇ ਦੇਸ਼ ਦੀ ਸੇਵਾ ਵਿੱਚ ਹਿੱਸਾ ਪਾ ਸਕਣਗੇ। ਉਨ•ਾਂ ਬੀ ਐਸ ਐਫ ਦੇ ਅਧਿਕਾਰੀਆਂ ਨੂੰ ਵੀ ਵਧੀਆ ਟਰੇਨਿੰਗ ਦੇਣ ਤੇ ਮੁਬਾਰਕਵਾਦ ਦਿੱਤੀ।
 ਇਸ ਮੌਕੇ ਤੇ ਡਿਪਟੀ ਇੰਸਪੈਕਟਰ ਜਨਰਲ ਐਚ ਐਸ ਢਿੱਲੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੈਚ ਨੰਬਰ 203 ਅਤੇ 204 ਦੇ ਸਾਰੇ ਜਵਾਨ ਬਿਹਾਰ ਰਾਜ ਨਾਲ ਸਬੰਧਤ ਹਨ ਅਤੇ ਇਨ•ਾਂ ਨੂੰ 9 ਮਹੀਨੇ ਦੀ ਸਖਤ ਬੁਨਿਆਦੀ ਸਿਖਲਾਈ ਦਿੱਤੀ ਗਈ ਹੈ ਜਿਸ ਵਿੱਚ ਉਨ•ਾਂ ਨੂੰ ਹਥਿਆਰ ਚਲਾਉਣਾ, ਲੜਾਈ ਦੇ ਢੰਗ, ਡਰਿੱਲ, ਦੇਸ਼ ਦੀਆਂ ਹੱਦਾਂ ਦੀ ਨਿਗਰਾਨੀ, ਕੁਦਰਤੀ ਆਫ਼ਤਾਂ, ਫ਼ਸਟ ਏਡ, ਸਰਚਿੰਗ ਅਤੇ ਮਨੁੱਖੀ ਅਧਿਕਾਰਾਂ ਬਾਰੇ ਪੂਰੀ ਸਿਖਲਾਈ ਦਿੱਤੀ ਗਈ ਹੈ। ਸਿਖਲਾਈ ਦੌਰਾਨ ਇਨ•ਾਂ ਸਿਖਿਆਰਥੀਆਂ ਨੂੰ ਆਤਮ ਨਿਰਭਰ, ਅਨੁਸ਼ਾਸ਼ਨ ਵਿੱਚ ਰਹਿਣ, ਸਰੀਰਕ ਤੇ ਮਾਨਸਿਕ ਤੌਰ ਤੇ ਮਜ਼ਬੂਤ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਗਈ ਹੈ ਤਾਂ ਜੋ ਇਹ ਸਿਖਿਆਰਥੀਆ  ਅਣ-ਸੁਖਾਵੀਂ ਹਾਲਾਤਾਂ ਦਾ ਸਾਹਮਣਾ ਮਜ਼ਬੂਤੀ ਨਾਲ ਕਰ ਸਕਣ।  ਉਨ•ਾਂ ਕਿਹਾ ਕਿ ਇਨ•ਾਂ ਸਿਖਿਆਰਥੀਆਂ ਨੂੰ ਅੱਜ ਦੇ ਸਹੁੰ ਚੁਕ ਸਮਾਗਮ ਤੋਂ ਬਾਅਦ ਅਡਵਾਂਸ ਕਮਬੇਟ ਟਰੇਨਿੰਗ ਵੀ ਦਿੱਤੀ ਜਾਵੇਗੀ। ਪਾਸਿੰਗ ਆਊਟ ਪਰੇਡ ਵਿੱਚ ਸ੍ਰੀ ਰੋਸ਼ਨ ਰਾਵਤ, ਸ੍ਰੀ ਆਰ ਐਸ ਰਾਂਗੜਾ, ਸ੍ਰੀ ਰਾਜਪਾਲ ਸਿੰਘ ਹਾਜ਼ਰ ਸਨ।।

Translate »