February 1, 2012 admin

ਸ਼ਹਿਰੀ ਗਰੀਬਾਂ ਨੂੰ ਉਤਸ਼ਾਹਿਤ ਕਰਨ ਲਈ ਆਧਾਰ ਕੇਂਦਰਾਂ ਦੀ ਸਥਾਪਨਾ

ਨਵੀਂ ਦਿੱਲੀ, 1 ਫਰਵਰੀ, 2012 : ਮਕਾਨ ਉਸਾਰੀ ਅਤੇ ਸ਼ਹਿਰੀ ਗਰੀਬੀ ਹਟਾਓ ਮੰਤਰਾਲੇ ਵੱਲੋਂ ਰਾਸ਼ਟਰੀ ਸ਼ਹਿਰੀ ਜੀਵਿਕਾ ਮਿਸ਼ਨ ਸ਼ੁਰੂ ਕੀਤਾ ਗਿਆ ਹੈ। ਇਸ ਹੇਠ ਸ਼ਹਿਰੀ ਗਰੀਬਾਂ ਨੂੰ ਸੇਵਾ ਅਤੇ ਵਸਤਾਂ ਪ੍ਰਦਾਨ ਕਰਨ ਅਤੇ ਰੋਜਗਾਰ ਅਤੇ ਸਿਖਲਾਈ ਸਬੰਧਤ ਜਾਣਕਾਰੀ ਦੇਣ ਲਈ ਆਧਾਰ ਕੇਂਦਰਾਂ ਦੀ ਸਥਾਪਨਾ ਕੀਤੀ ਜਾਵੇਗੀ। ਆਧਾਰ ਕੇਂਦਰਾਂ ਦੀਆਂ ਤਜਵੀਜ਼ਾਂ, ਸੂਬਾ ਸ਼ਹਿਰੀ ਜੀਵਿਕਾ ਮਿਸ਼ਨ ਪ੍ਰਬੰਧ ਇਕਾਈਆਂ ਵੱਲੋਂ ਮਨਜ਼ੂਰ ਕੀਤੀਆਂ ਜਾਣਗੀਆਂ। ਇੱਕ ਲੱਖ ਵਿਅਕਤੀਆਂ ਪਿੱਛੇ ਇੱਕ ਸ਼ਹਿਰ ਵਿੱਚ ਇੱਕ ਆਧਾਰ ਕੇਂਦਰ ਖੋਲਿ•ਆ ਜਾਵੇਗਾ। ਆਧਾਰ ਕੇਂਦਰਾਂ ਦੀ ਗਿਣਤੀ ਮੰਗ ‘ਤੇ ਆਧਾਰਿਤ ਹੋਵੇਗੀ। ਕੇਂਦਰ ਵੱਲੋਂਇੱਕ ਆਧਾਰ ਕੇਂਦਰ ਲਈ ਪੰਜ ਲੱਖ ਰੁਪਏ ਦੀ ਮਾਲੀ ਸੀਹਾਇਤਾ ਪ੍ਰਦਾਨ ਕੀਤੀ ਜਾਵੇਗੀ। ਇਸ ਵਿੱਚ ਇਮਾਰਤ ਦਾ ਕਿਰਾਇਆ, ਫਰਨੀਚਰ, ਬੁਨਿਆਦੀ ਸਿਖਲਾਈ ਸਹੂਨਤਾਂ, ਕੰਪਿਊਟਰ, ਟੈਲੀਫੋਨ, ਵਰਗੇ ਉਪਕਰਣ ਅਤੇ ਦੂਜੇ ਹੋਰ ਖਰਚੇ ਅਤੇ ਦੋ ਸਾਲਾਂ ਲਈ ਠੇਕੇ ਉਤੇ ਰੱਖੇ ਗਏ ਸਟਾਫ ਦਾ ਵੇਤਨ ਸ਼ਾਮਿਲ ਹੈ।

Translate »