ਲੰਬੀ, 29 ਜਨਵਰੀ : 30 ਜਨਵਰੀ 2012 ਨੂੰ ਹੋ ਰਹੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵਿਧਾਨ ਸਭਾ ਹਲਕਾ ਲੰਬੀR09;83 ਦੇ ਪੋਲਿੰਗ ਸਟੇਸ਼ਨ ਨੰਬਰ 144, 146 ਅਤੇ 150 ‘ਤੇ ਹਰੇਕ ਵੋਟ ਪਾਉਣ ਵਾਲੇ ਵੋਟਰ ਦੀ ਫੋਟੋ ਖਿੱਚੀ ਜਾਵੇਗੀ ਅਤੇ ਚੋਣ ਕਮਿਸ਼ਨ ਦੇ ਰਿਕਾਰਡ ਵਿਚ ਰੱਖੀ ਜਾਵੇਗੀ। ਇਹ ਜਾਣਕਾਰੀ ਰਿਟਰਨਿੰਗ ਅਫ਼ਸਰ ਸ੍ਰੀ ਸੰਦੀਪ ਰਿਸ਼ੀ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਪੋਲਿੰਗ ਸਟੇਸ਼ਨ ਨੰਬਰ 144 ਪਿੰਡ ਕੰਦੂ ਖੇੜਾ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਖੱਬੇ ਪਾਸੇ, ਬੂਥ ਨੰਬਰ 146 ਪਿੰਡ ਭੁੱਲਰ ਵਾਲਾ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਅਤੇ ਬੂਥ ਨੰਬਰ 150 ਪਿੰਡ ਫੱਤਾ ਖੇੜਾ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਖੱਬੇ ਪਾਸੇ ਸਥਿਤ ਹੈ। ਉਨ੍ਹਾਂ ਅੱਗੇ ਦੱਸਿਆ ਕਿ ਲੋਕ ਪ੍ਰਤਿਨਿਧਤਾ ਕਾਨੂੰਨ ਅਨੁਸਾਰ ਜੇਕਰ ਕਿਸੇ ਵੋਟਰ ਨੇ ਵੋਟ ਬਣਾਉਣ ਸਮੇਂ ਕੋਈ ਤੱਥ ਛੁਪਾਇਆ ਹੋਇਆ ਜਾਂ ਗਲਤ ਤੱਥ ਦੇ ਕੇ ਵੋਟ ਬਣਵਾਈ ਹੋਈ ਤਾਂ ਉਹ ਇਕ ਸਾਲ ਤੱਕ ਦੀ ਸਜਾ, ਜੁਰਮਾਨਾ ਜਾਂ ਦੋਨੋਂ ਦਾ ਭਾਗੀਦਾਰ ਹੋਵੇਗਾ।