ਲੁਧਿਆਣਾ 21 ਜਨਵਰੀ : ਸ਼੍ਰੋਮਣੀ ਅਕਾਲੀ ਦਲ (ਬਰਨਾਲਾ) ਤੇ ਪੀਪਲਜ ਪਾਰਟੀ ਆਫ ਪੰਜਾਬ ਦੇ ਸਾਂਝੀ ਉਮੀਦਵਾਰ ਅਮਰਜੀਤ ਸਿੰਘ ਮਦਾਨ ਵਲੋਂ ਆਰੰਭ ਚੋਣ ਪ੍ਰਚਾਰ ਨੂੰ ਵੱਡਾ ਸਮਰਥਣ ਮਿਲਿਆ ਜਦੋਂ ਉਹ ਆਪਣੇ ਸੈਕੜੇ ਸਾਥੀਆ ਸਮੇਤ ਮੋਚ ਪੁਰਾ ਬਜਾਰ, ਨਿੰਬਵਾਲਾ, ਫੀਲਡ ਗੰਜ ਚੋਕ, ਤੋਲੀਆ ਵਾਲੀ ਗੱਲੀ ਦੇ ਵਸਨੀਕ ਵੌਜਵਾਨਾਂ ਵਲੋਂ ਸ੍ਰ. ਮਦਾਨ ਦੀ ਜਿੱਤ ਯਕੀਨੀ ਕਰਨ ਭੱਬਾਭਾਰ ਉਫਕੇ ਉਠਕੇ ਦਿਨ – ਰਾਤ ਪ੍ਰਚਾਰ ਕਰਨ ਦਾ ਬੀੜਾ ਚੁੱਕਿਆ ਹੈ। ਇਨ•ਾਂ ਨੇ ਕਿਹਾ ਅੱਜ ਲੋਕ ਸਿਆਸੀ ਪਾਰਟੀਆਂ ਦੀਆ ਕਾਰਗੁਜਾਰੀਆਂ ਤੋਂ ਤੰਗ ਆ ਚੁੱਕੇ ਹਨ। ਅਤੇ ਚੰਗੇ ਇਮਾਨਦਾਰ ਬੇਦਾਗ ਲੀਡਰਾਂ ਦੀ ਲੋੜ ਹੈ ਜੋ ਕਿ ਸ੍ਰ. ਮਦਾਨ ਵਿੱਚ ਸਾਰੀਆ ਖੁੱਬੀਆਂ ਹਨ ਦਿਨ – ਰਾਤ ਗਰੀਬ ਲੋਕਾਂ ਦੀ ਹਰ ਪੱਖੋ ਸੇਵਾ ਕਰਨ ਵਾਲੇ ਨੂੰ ਵੋਟਾਂ ਪਵਾਉਣ ਲਈ ਮਹਿਨਤ ਕਰਨਗੇ। ਇਸ ਮੌਕੇ ਐਡਵੋਕੇਟ ਭੁਪਿੰਦਰ ਸਿੰਘ ਚੱਡਾ ਤੇ ਗੁਰਿੰਦਰਪਾਲ ਸਿੰਘ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ 30 ਜਨਵਰੀ ਨੂੰ ਵਿਰੋਧੀ ਪਾਰਟੀਆ ਦੇ ਗੁੰਮਰਾਹ ਕਰਨ ਵਾਲੇ ਪ੍ਰਚਾਰ ਤੋਂ ਬਚਣ ਤੇ ਉਨ•ਾਂ ਦੀ ਗਿੱਦੜ ਚਾਲਾ ਦਾ ਭਾਂਡਾ ਲੋਕਾਂ ਦੀ ਅਦਾਲਤ ਵਿੱਚ ਤੋੜਦੇ ਉਨ•ਾਂ ਦੇ ਸਹੀ ਚੇਹਰੇ ਸਾਮਣੇ ਆ ਸਕਨਗੇ। ਪ੍ਰਭਕਿਨ ਸਿੰਘ, ਅਵਤਾਰ ਸਿੰਘ, ਅਜਾਇਬ ਸਿੰਘ, ਕਰਤਾਰ ਸਿੰਘ, ਸੁਖਵਿੰਦਰ ਸਿੰਘ, ਹਰਭਜਨ ਸਿੰਘ, ਆਦਿ ਤੋਂ ਇਲਾਵਾ ਵੱਡੀ ਗਿਣਤੀ ਇ ਇਲਾਕਾ ਵਾਸੀ ਹਾਜ਼ਰ ਸਨ। ਗੁਰਿੰਦਰਪਾਲ ਸਿੰਘ, ਸੁਖਵਿੰਦਰ ਸਿੰਘ ਸੂਰੀ, ਭੁਪਿੰਦਰ ਸਿੰਘ ਚੱਡਾ, ਆਦਿ ਹਾਜ਼ਰ ਸਨ। ਫੀਲਡ ਗੰਜ ਦੇ ਸਾਰੇ ਕੂਚਿਆ ਵਿੱਚ ਬੀਬੀਆਂ ਦੇ ਚੋਣ ਪ੍ਰਚਾਰ ਘਰ – ਘਰ ਜਾਂ ਕੇ ਕੀਤੀ ਅਤੇ ਵੋਟਰਾਂ ਨੂੰ ਵਿਰੋਧੀ ਧਿਰਾਂ ਦੀਆਂ ਕਾਰਗੁਜਾਰੀਆ ਵਾਰੇ ਜਾਣੂ ਕਰਵਾਇਆ ਕੁੱਚਾ ਨੰ. 7 ਦੇ ਵਸਕੀਨਾ ਨੇ ਮੋਜੂਦਾ ਅਕਾਲੀ ਭਾਜਪਾ ਸਰਕਾਰ ਤੋਂ ਦੋਸ਼ ਲਗਾਇਆ ਕਿ ਗੱਲੀਆਂ ਦਾ ਬੁੱਰਾ ਹਾਲ ਹੈ ਅਤੇ ਥਾਂ ਥਾਂ ਗੰਦਗੀ ਦੇ ਛੇਰ ਨਜ਼ਰ ਆਉਂਦੇ ਹਨ। ਇਲਾਕੇ ਦੇ ਕੋਂਸਲਰ ਵਲੋਂ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਹਲਕੇ ਦਾ ਵਿਧਾਇਕ ਤਾਂ ਪੰਜ ਸਾਲਾਂ ਵਿੱਚ ਇੱਕ ਵਾਰ ਵੀ ਇਲਾਕੇ ਦੇ ਲੋਕਾਂ ਦੀ ਸਾਰ ਤੱਕ ਨਹੀਂ ਲੈਣ ਆਇਆ। ਉਮੀਦਵਾਰ ਮਦਾਨ ਨੇ ਭਰੋਸਾ ਦਵਾਇਆ ਕਿ ਇਹ ਜਨਤਿਕ ਸਮਸਿਆਵਾਂ ਹਨ। ਜਿਨ•ਾਂ ਦਾ ਹੱਲ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ। ਉਨ•ਾਂ ਨੇ ਕਿਹਾ ਮੈਨੂੰ ਫੱਖਰ ਹੈ ਕਿ ਉਸ ਪਾਰਟੀ ਦਾ ਮੈਂ ਉਮੀਦਵਾਰ ਜਿਸ ਉਪਰ ਕੋਈ ਦਾਗ ਨਹੀਂ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ੍ਰ. ਸੁਰਜੀਤ ਸਿੰਘ ਬਰਨਾਲਾ ਅਤੇ ਪੰਜਾਬ ਦੇ ਸਾਬਕਾ ਖਜਾਨਾ ਮੰਤਰੀ ਤੇ ਪੀਪਲ ਪਾਰਟੀ ਆਫ ਪੰਜਾਬ ਦੇ ਸਪਰੀਮੋਂ ਸ੍ਰ. ਮਨਪ੍ਰੀਤ ਸਿੰਘ ਬਾਦਲ ਜਿਨ•ਾਂ ਨੇ ਗਰੀਬ ਵਰਗ ਅਤੇ ਪੰਜਾਬ ਦੇ ਵਿਕਾਸ ਵਾਰੇ ਹੀ ਸੋਚ ਹੈ ਬੇਰੁਜਗਾਰੀ ਤੇ ਮਹਿੰਗਾਈ ਨੂੰ ਰੋਕਨ ਲਈ ਉਨ•ਾਂ ਨੇ ਪ੍ਰਣ ਕੀਤਾ ਹੈ। ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੇ ਉਮੀਦਵਾਰਾਂ ਦੀ ਯਕੀਨੀ ਜਿੱਤ ਹੋਵੇਗੀ।