January 2, 2012 admin

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਗੋਲਡਨ ਜੁਬਲੀ ਸਮਾਰੋਹਾਂ ਦੀ ਲੜੀ ਸ਼ੁਰੂ ਪਹਿਲੇ ਦਿਨ ਪੰਜ ਸਾਬਕਾ ਵਾਈਸ ਚਾਂਸਲਰ ਸਨਮਾਨਿਤ ਕੀਤੇ

ਲੁਧਿਆਣਾ: 2 ਜਨਵਰੀ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਗੋਲਡਨ ਜੁਬਲੀ ਵਰ•ੇ  ਨੂੰ ਸਮਰਪਿਤ ਸਮਾਰੋਹਾਂ ਦਾ ਅੱਜ ਆਰੰਭ ਕਰਦਿਆਂ ਪੰਜਾਬ ਰਾਜ ਕਿਸਾਨ ਕਮਿਸ਼ਨ ਦੇ ਚੇਅਰਮੈਨ ਅਤੇ ਸਾਬਕਾ ਵਾਈਸ ਚਾਂਸਲਰ ਡਾ: ਗੁਰਚਰਨ ਸਿੰਘ ਕਾਲਕਟ ਨੇ ਕਿਹਾ ਹੈ ਕਿ ਦੂਸਰੇ ਅਤੇ ਸਦੀਵੀ ਹਰੇ ਇਨਕਲਾਬ ਦੀ ਸਥਾਪਤੀ ਲਈ ਸਾਨੂੰ ਨਵੀਆਂ ਤਕਨੀਕਾਂ ਅਤੇ ਨਵੇਂ ਗਿਆਨ ਦਾ ਪੱਲਾ ਫੜਨ ਲਈ ਪਹਿਲਾਂ ਵਾਂਗ ਹੀ ਸਰਕਾਰੀ ਸਰਪ੍ਰਸਤੀ ਦੇ ਨਾਲ ਨਾਲ ਅਨੁਸਾਸ਼ਨ ਅਤੇ ਨਿਰੰਤਰ ਸਾਧਨਾਂ ਦੀ ਲੋੜ ਹੈ। ਉਨ•ਾਂ ਆਖਿਆ ਕਿ ਹੁਣ ਤੀਕ ਵੱਧ ਅਨਾਜ ਪੈਦਾ ਕਰਨ ਅਤੇ ਫ਼ਸਲ ਸੁਰੱਖਿਆ ਉੱਪਰ ਵਧੇਰੇ ਜ਼ੋਰ ਦਿੱਤਾ ਗਿਆ ਹੈ ਪਰ ਹੁਣ ਸਾਨੂੰ ਛੋਟੇ ਕਿਸਾਨਾਂ ਦੇ ਸਮੂਹ ਬਣਾ ਕੇ ਖੇਤੀ ਵਿਕਾਸ ਦਾ ਨਵਾਂ ਮਾਡਲ ਵਿਕਸਤ ਕਰਨਾ ਪਵੇਗਾ । ਉਨ•ਾਂ ਆਖਿਆ ਕਿ ਫ਼ਲਾਂ ਅਤੇ ਸਬਜ਼ੀਆਂ ਦੇ ਉਤਪਾਦਨ ਦੇ ਨਾਲ ਨਾਲ ਸਾਨੂੰ ਇਨ•ਾਂ ਦੀ ਪ੍ਰੋਸੈਸਿੰਗ ਕਰਕੇ ਪਕਵਾਨ ਤਿਆਰ ਕਰਨ ਵੱਲ ਪਰਤਣਾ ਪਵੇਗਾ। ਉਨ•ਾਂ ਆਖਿਆ ਕਿ ਪੰਜਾਬ ਵਿੱਚ ਝੋਨੇ ਅਧੀਨ ਰਕਬਾ ਸ਼ਾਇਦ ਘਟਾਉਣਾ ਸੰਭਵ ਨਾ ਹੋਵੇ, ਇਸ ਲਈ ਸਾਨੂੰ ਘੱਟ ਪਾਣੀ ਲੈਣ ਵਾਲੀਆਂ ਝੋਨੇ ਦੀਆਂ ਕਿਸਮਾਂ ਦੇ ਵਿਕਾਸ ਵੱਲ ਤੁਰਨਾ ਚਾਹੀਦਾ ਹੈ। ਡਾ: ਕਾਲਕਟ ਨੇ ਇਸ ਮੌਕੇ ਯੂਨੀਵਰਸਿਟੀ ਦਾ ਗੋਲਡਨ ਜੁਬਲੀ ਲੋਗੋ, ਚੰਗੀ ਖੇਤੀ, ਪ੍ਰੋਗਰੈਸਿਵ ਫਾਰਮਿੰਗ ਦਾ ਗੋਲਡਨ ਜੁਬਲੀ ਵਿਸ਼ੇਸ਼ ਅੰਕ, ਪੀ ਏ ਯੂ ਡਾਇਰੀ ਅਤੇ ਸਾਲਾਨਾ ਕੈਲੰਡਰ ਵੀ ਆਪਣੇ ਸਹਿਯੋਗ ਸਾਬਕਾ ਵਾਈਸ ਚਾਂਸਲਰ ਡਾ: ਸਰਦਾਰਾ ਸਿੰਘ ਜੌਹਲ, ਡਾ: ਅਮਰਜੀਤ ਸਿੰਘ ਖਹਿਰਾ, ਡਾ: ਖੇਮ ਸਿੰਘ ਗਿੱਲ, ਡਾ: ਕਿਰਪਾਲ ਸਿੰਘ ਔਲਖ ਅਤੇ ਵਰਤਮਾਨ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨਾਲ ਮਿਲ ਕੇ ਲੋਕ ਅਰਪਣ ਕੀਤਾ। ਇਸ ਮੌਕੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ  ਨੇ ਇਨ•ਾਂ ਸਾਰੇ ਸਾਬਕਾ ਵਾਈਸ ਚਾਂਸਲਰ ਸਾਹਿਬਾਨ ਨੂੰ ਯੂਨੀਵਰਸਿਟੀ ਦੀ ਯੋਗ ਅਗਵਾਈ ਲਈ ਦੁਸ਼ਾਲਾ ਅਤੇ ਸਨਮਾਨ ਚਿੰਨ• ਤੋਂ ਇਲਾਵਾ ਯੂਨੀਵਰਸਿਟੀ ਪ੍ਰਕਾਸ਼ਨਾਵਾਂ ਭੇਂਟ ਕਰਕੇ ਸਨਮਾਨਿਤ ਕੀਤਾ।
ਇਸ ਮੌਕੇ ਬੋਲਦਿਆਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਸਾਲ ਭਰ ਚੱਲਣ ਵਾਲੇ  ਗੋਲਡਨ ਜੁਬਲੀ ਸਮਾਗਮਾਂ ਦੀ ਰੂਪ ਰੇਖਾ ਦੱਸੀ। ਉਨ•ਾਂ ਆਖਿਆ ਕਿ ਇਸ ਸਾਲ ਦੌਰਾਨ ਜਿਥੇ ਅਗਾਂਹਵਧੂ ਕਿਸਾਨਾਂ ਅਤੇ ਉਦਯੋਗਪਤੀਆਂ ਦਾ ਮਹਾਂ ਸੰਮੇਲਨ ਕਰਵਾਇਆ ਜਾਵੇਗਾ ਉਥੇ ਅਨਾਜ ਮਿਆਰ ਪ੍ਰਯੋਗਸ਼ਾਲਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਸਥਾਪਿਤ ਕੀਤੀ ਜਾਵੇਗੀ ਜਿਸ ਲਈ ਭਾਰਤੀ ਖੇਤੀ ਖੋਜ ਪ੍ਰੀਸ਼ਦ ਵੱਲੋਂ ਪ੍ਰਵਾਨਗੀ ਮਿਲ ਚੁੱਕੀ ਹੈ। ਉਨ•ਾਂ ਆਖਿਆ ਕਿ ਯੂਨੀਵਰਸਿਟੀ ਵੱਲੋਂ ਵਿਕਸਤ ਵੱਖ ਵੱਖ ਫ਼ਸਲਾਂ, ਸਬਜ਼ੀਆਂ ਅਤੇ ਫ਼ਲਾਂ ਦੀ ਖੋਜ ਰਫ਼ਤਾਰ ਤੇਜ਼ ਕਰਨ ਦੇ ਨਾਲ ਨਾਲ ਇਨ•ਾਂ ਦੀ ਪ੍ਰੋਸੈਸਿੰਗ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ । ਇਸ ਕੰਮ ਲਈ ਭੋਜਨ ਉਦਯੋਗ ਕੇਂਦਰ ਨੂੰ ਤੇਜ਼ ਰਫ਼ਤਾਰ ਨਾਲ ਮੁਕੰਮਲ ਕੀਤਾ ਜਾਵੇਗਾ। ਡਾ: ਢਿੱਲੋਂ ਨੇ ਆਖਿਆ ਕਿ ਟੀਮ ਭਾਵਨਾ ਵਿਕਸਤ ਕਰਕੇ ਭਵਿੱਖ ਦੀਆਂ ਚੁਣੌਤੀਆਂ ਦੇ ਹਾਣ ਦਾ ਖੋਜ ਢਾਂਚਾ ਵਿਕਸਤ ਕੀਤਾ ਜਾਵੇਗਾ। ਉਨ•ਾਂ ਆਖਿਆ ਕਿ ਬਾਇਓ ਟੈਕਨਾਲੋਜੀ ਦੇ ਖੇਤਰ ਵਿੱਚ ਭਾਵੇਂ ਪ੍ਰਾਈਵੇਟ ਸੈਕਟਰ ਬਹੁਤ ਅੱਗੇ ਲੰਘ ਚੁੱਕਾ ਹੈ ਪਰ ਪਬਲਿਕ ਸੈਕਟਰ ਅਦਾਰਿਆਂ ਵਿਚੋਂ ਮੋਢੀ ਰੋਲ ਵੀ ਸਾਨੂੰ ਹੀ ਅਦਾ ਕਰਨਾ ਪੈਣਾ ਹੈ ਕਿਉਂਕਿ ਪਿਛਲੀ ਅੱਧੀ ਸਦੀ ਇਸ ਯੂਨੀਵਰਸਿਟੀ ਨੇ ਦੇਸ਼ ਨੂੰ ਅਨਾਜ ਸੰਕਟ ਤੋਂ ਮੁਕਤ ਕੀਤਾ ਹੈ। ਡਾ: ਢਿੱਲੋਂ ਨੇ ਇਸ ਯੂਨੀਵਰਸਿਟੀ ਨੂੰ ਵਿਕਾਸ ਦੇ ਮਾਰਗ ਤੇ ਹੋਰ ਅੱਗੇ ਵਧਾਉਣ ਲਈ ਸਾਬਕਾ ਵਾਈਸ ਚਾਂਸਲਰ, ਸੇਵਾ ਮੁਕਤ ਵਿਗਿਆਨੀਆਂ ਅਤੇ ਇਸ ਵੇਲੇ ਸੇਵਾ ਨਿਭਾਉਂਦੇ ਵਿਗਿਆਨੀਆਂ, ਕਰਮਚਾਰੀਆਂ ਅਤੇ ਵਿਦਿਆਰਥੀਆਂ ਨੂੰ ਰਲ ਮਿਲ ਕੇ ਹੰਭਲਾ ਮਾਰਨ ਦੀ ਅਪੀਲ ਕੀਤੀ।
ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਅਤੇ ਅੰਤਰ ਰਾਸ਼ਟਰੀ ਪ੍ਰਸਿੱਧੀ ਪ੍ਰਾਪਤੀ ਅਰਥ ਸਾਸ਼ਤਰੀ ਡਾ: ਸਰਦਾਰਾ ਸਿੰਘ ਜੌਹਲ ਨੇ ਆਖਿਆ ਕਿ ਸ: ਪ੍ਰਤਾਪ ਸਿੰਘ ਕੈਰੋਂ ਵਰਗੀ ਦੂਰਦ੍ਰਿਸ਼ਟੀ, ਡਾ: ਦਿਲਬਾਗ ਸਿੰਘ ਅਠਵਾਲ, ਡਾ: ਜੇ ਐਸ ਕੰਵਰ ਅਤੇ ਡਾ: ਅਵਤਾਰ ਸਿੰਘ ਅਟਵਾਲ ਅਤੇ ਸਹਿਯੋਗੀ ਵਿਗਿਆਨੀਆਂ ਦੀ ਮਿਹਨਤ ਦਾ ਹੀ ਨਤੀਜਾ ਹੈ ਕਿ ਅੱਜ ਦੇਸ਼ ਵਿੱਚ ਇਸ ਯੂਨੀਵਰਸਿਟੀ ਦੀ ਪੂਰੀ ਚੜਤ ਹੈ। ਉਨ•ਾਂ ਆਖਿਆ ਕਿ ਮਾਂ ਬੋਲੀ ਦੀ ਸ਼ਕਤੀ ਨੂੰ ਇਥੋਂ ਦੇ ਵਿਗਿਆਨੀਆਂ ਨੇ ਪਛਾਣਿਆਂ ਅਤੇ ਇਸੇ ਨੂੰ ਕਿਸਾਨਾਂ ਦੇ ਪ੍ਰਵਾਨ ਕੀਤਾ ਹੈ। ਉਨ•ਾਂ ਆਖਿਆ ਕਿ ਹਰਾ ਇਨਕਲਾਬ ਲਿਆਉਣ ਵਿੱਚ ਪੰਜਾਬ ਸਰਕਾਰ ਵੱਲੋਂ ਡਾ: ਗੁਰਚਰਨ ਸਿੰਘ ਕਾਲਕਟ ਦੇ ਯੋਗਦਾਨ ਨੂੰ ਵੀ ਨਹੀਂ ਵਿਸਾਰਿਆ ਜਾ ਸਕਦਾ। ਡਾ: ਜੌਹਲ ਨੇ ਆਖਿਆ ਕਿ ਗੋਲਡਨ ਜੁਬਲੀ ਵਰ•ੇ ਨੂੰ ਸਮਰਪਿਤ ਅਸਲ ਸੋਨੇ ਦਾ ਮੈਡਲ ਜਾਰੀ ਕਰਨਾ ਚਾਹੀਦਾ ਹੈ ਤਾਂ ਜੋ ਇਸ ਦੀ ਸਦੀਵੀ ਮਹੱਤਤਾ ਬਣ ਸਕੇ। ਉਨ•ਾਂ ਆਖਿਆ ਕਿ ਇਸ ਯੂਨੀਵਰਸਿਟੀ ਨੇ ਚੰਗੇ ਵਿਗਿਆਨੀ ਹੀ ਪੈਦਾ ਨਹੀਂ ਕੀਤੇ ਸਗੋਂ ਕੁਸ਼ਲ ਅਤੇ ਈਮਾਨਦਾਰ ਪ੍ਰਸਾਸ਼ਕ ਵੀ ਪੈਦਾ ਕੀਤੇ ਹਨ। ਉਨ•ਾਂ ਆਖਿਆ ਕਿ ਜੈਵਿਕ ਖੇਤੀ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਅਤੇ ਸੂਚਨਾ ਅਤੇ ਸੰਚਾਰ ਤੰਤਰ ਨੂੰ ਵੀ ਆਧੁਨਿਕ ਲੀਹਾਂ ਤੇ ਲਿਆਉਣ ਲਈ ਸੰਚਾਰ ਢਾਂਚਾ ਹੋਰ ਮਜ਼ਬੂਤ ਕੀਤਾ ਜਾਵੇ ਤਾਂ ਜੋ ਵਿਗਿਆਨ ਦਾ ਅਸਰਦਾਰ ਸੁਨੇਹਾ ਖੇਤਾਂ ਤੀਕ ਨਾਲੋਂ ਨਾਲ ਪਹੁੰਚ ਸਕੇ।
ਸਾਬਕਾ ਵਾਈਸ ਚਾਂਸਲਰ ਡਾ:  ਖੇਮ ਸਿੰਘ ਗਿੱਲ ਨੇ ਪੇਂਡੂ ਖੇਤਰ ਵਿੱਚ ਵਸਦੇ ਛੋਟੀ ਕਿਸਾਨੀ ਲਈ ਖੇਤੀ ਮਾਡਲ ਵਿਕਸਤ ਕਰਨ ਦੀ ਲੋੜ ਤੇ ਜ਼ੋਰ ਦਿੱਤਾ। ਉਨ•ਾਂ ਆਖਿਆ ਕਿ ਗੁੰਝਲਦਾਰ ਸਮੱਸਿਆਵਾਂ ਦੇ ਹੱਲ ਲਈ ਸਾਨੂੰ ਕਾਬਲੀਅਤ ਹੋਰ ਤਿੱਖੀ ਕਰਨੀ ਪਵੇਗੀ। ਉਨ•ਾਂ ਆਖਿਆ ਕਿ ਪ੍ਰਾਈਵੇਟ ਸੈਕਟਰ ਦਾ ਸਹਿਯੋਗ ਲੈਣ ਲਈ ਵੀ ਢੰਗ ਤਰੀਕੇ ਵਿਕਸਤ ਕਰਨੇ ਚਾਹੀਦੇ ਹਨ ਤਾਂ ਜੋ ਸਾਂਝੇ ਯਤਨਾਂ ਨਾਲ ਖੇਤੀਬਾੜੀ ਖੋਜ ਅਤੇ ਵਿਕਾਸ ਨੂੰ ਗਤੀਸ਼ੀਲ ਬਣਾਇਆ ਜਾ ਸਕੇ। ਡਾ: ਅਮਰਜੀਤ ਸਿੰਘ ਖਹਿਰਾ ਨੇ ਇਸ ਮੌਕੇ ਬੋਲਦਿਆਂ ਆਖਿਆ ਕਿ 1995 ਵਿੱਚ ਇਸ ਯੂਨੀਵਰਸਿਟੀ ਨੂੰ ਦੇਸ਼ ਦੀ ਸਰਵੋਤਮ ਯੂਨੀਵਰਸਿਟੀ ਮੰਨਿਆ ਗਿਆ ਅਤੇ ਨੌਜਵਾਨ ਵਿਗਿਆਨੀਆਂ ਦੀ ਮਿਹਨਤ ਸਦਕਾ ਅੰਤਰ ਰਾਸ਼ਟਰੀ ਪੱਧਰ ਤੇ ਸਾਡੀ ਪਛਾਣ ਬਣੀ। ਉਨ•ਾਂ ਆਖਿਆ ਕਿ ਹਰੇ ਇਨਕਲਾਬ ਦੀ ਸਥਾਪਨਾ ਲਈ ਵਿਦੇਸ਼ੀ ਯੂਨੀਵਰਸਿਟੀਆਂ ਦੀ ਟਰੇਨਿੰਗ ਦਾ ਵੱਡਾ ਯੋਗਦਾਨ ਸੀ ਅਤੇ ਹੁਣ ਫਿਰ ਇਸ ਨੂੰ ਲਾਗੂ ਕਰਨਾ ਚਾਹੀਦਾ ਹੈ।
ਸਾਬਕਾ ਵਾਈਸ ਚਾਂਸਲਰ ਡਾ: ਕਿਰਪਾਲ ਸਿੰਘ ਔਲਖ ਨੇ ਆਖਿਆ ਕਿ ਅਨੁਸਾਸ਼ਨ ਅਤੇ ਸਮਰਪਿਤ ਭਾਵਨਾ ਵਗੈਰ ਕੋਈ ਵੀ ਸੰਸਥਾ ਮਿਥੇ ਟੀਚੇ ਹਾਸਿਲ ਨਹੀਂ ਕਰ ਸਕਦੀ। ਮੈਨੂੰ ਮਾਣ ਹੈ ਕਿ ਮੇਰੇ ਵਿਦਿਆਰਥੀ ਡਾ: ਬਲਦੇਵ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਆਪਣੇ ਗੋਲਡਨ ਜੁਬਲੀ ਸਮਾਰੋਹ ਕਰ ਰਹੀ ਹੈ। ਉਨ•ਾਂ ਆਖਿਆ ਕਿ ਮੇਰੇ ਕਾਰਜਕਾਲ ਦੌਰਾਨ ਭਾਰਤ ਸਰਕਾਰ ਤੋਂ 100 ਕਰੋੜ ਦੀ ਵਿਸ਼ੇਸ਼ ਗਰਾਂਟ ਹਾਸਿਲ ਕਰਨ ਵਿੱਚ ਵੀ ਡਾ: ਬਲਦੇਵ ਸਿੰਘ ਢਿੱਲੋਂ ਦਾ ਵਡਮੁੱਲਾ ਹਿੱਸਾ ਸੀ ਅਤੇ ਹੁਣ ਵੀ ਕੋਈ ਮੁਸੀਬਤ ਡਾ: ਢਿੱਲੋਂ ਦੀ ਅਗਵਾਈ ਵਿੱਚ ਇਸ ਸੰਸਥਾ ਦਾ ਰਾਹ ਨਹੀਂ ਰੋਕ ਸਕਦੀ। ਡਾ: ਔਲਖ ਨੇ ਆਖਿਆ ਕਿ ਸਰਕਾਰੀ ਸਰਪ੍ਰਸਤੀ ਦਾ ਸਹਿਯੋਗੀ ਵਤੀਰਾ ਚੰਗੇ ਨਤੀਜਿਆਂ ਨੂੰ ਜਨਮ ਦਿੰਦਾ ਹੈ ਅਤੇ ਹਰਾ ਇਨਕਲਾਬ ਲਿਆਉਣ ਵਿੱਚ ਉਸ ਵੇਲੇ ਦੇ ਪ੍ਰਸ਼ਾਸਕਾਂ ਦਾ ਸਹਿਯੋਗੀ ਵਤੀਰਾ ਅੱਜ ਵੀ ਚੰਗਾ ਗਿਣਿਆ ਜਾ ਰਿਹਾ ਹੈ।
ਇਸ ਸਮਾਗਮ ਵਿੱਚ ਸਾਬਕਾ ਵਾਈਸ ਚਾਂਸਲਰ ਸਾਹਿਬਾਨ ਡਾ: ਗੁਰਚਰਨ ਸਿੰਘ ਕਾਲਕਟ, ਡਾ: ਸਰਦਾਰਾ ਸਿੰਘ ਜੌਹਲ, ਡਾ: ਅਮਰਜੀਤ ਸਿੰਘ ਖਹਿਰਾ, ਡਾ: ਖੇਮ ਸਿੰਘ ਗਿੱਲ, ਡਾ: ਕਿਰਪਾਲ ਸਿੰਘ ਔਲਖ ਅਤੇ ਵਰਤਮਾਨ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਬੋਧੀ ਨਾਰੀਅਲ ਰੁੱਖ ਲਗਾ ਕੇ ਗੋਲਡਨ ਜੁਬਲੀ ਸਮਾਗਮਾਂ ਨੂੰ ਸਦੀਵੀ ਰੰਗਤ ਚਾੜੀ। ਸਵਰਗੀ ਵਾਈਸ ਚਾਂਸਲਰ ਸਾਹਿਬਾਨ ਡਾ: ਪੀ ਐਨ ਥਾਪਰ, ਡਾ: ਮਹਿੰਦਰ ਸਿੰਘ ਰੰਧਾਵਾ ਅਤੇ ਡਾ: ਸੁਖਦੇਵ ਸਿੰਘ ਦੀ ਯਾਦ ਵਿੱਚ ਤਿੰਨ ਰੁੱਖ ਲਗਾਏ ਗਏ।

Translate »