ਲੁਧਿਆਣਾ: 15 ਦਸੰਬਰ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਿੰਜੈਂਟਾ ਕੰਪਨੀ ਦੇ ਸਹਿਯੋਗ ਨਾਲ ਸਾਂਝੇ ਤੌਰ ਤੇ ਕਪੂਰਥਲਾ ਜ਼ਿਲ•ੇ ਦੇ ਪਿੰਡ ਡਡਵਿੰਡੀ ਵਿਖੇ ਕਣਕ ਦੀ ਫ਼ਸਲ ਵਿੱਚ ਨਦੀਨ ਨਾਸ਼ਕ ਜ਼ਹਿਰਾਂ ਦੀ ਵਰਤੋਂ ਬਾਰੇ ਸਿਖਲਾਈ ਕੈਂਪ ਲਗਾਇਆ ਗਿਆ। ਪਸਾਰ ਸਿੱਖਿਆ ਨਿਰਦੇਸ਼ਕ ਡਾ: ਮੁਖਤਾਰ ਸਿੰਘ ਗਿੱਲ ਨੇ ਕਿਸਾਨ ਭਰਾਵਾਂ ਨੂੰ ਨਦੀਨ ਨਾਸ਼ਕ ਜ਼ਹਿਰਾਂ ਦੇ ਛਿੜਕਾਅ ਦੇ ਨਾਲ ਨਾਲ ਕੀੜੇ ਮਕੌੜੇ ਅਤੇ ਬੀਮਾਰੀਆਂ ਦੀ ਰੋਕਥਾਮ ਲਈ ਵੀ ਸਮੇਂ ਸਿਰ ਸਹੀ ਢੰਗ ਨਾਲ ਸਹੀ ਜ਼ਹਿਰਾਂ ਵਰਤਣ ਦੀ ਲੋੜ ਤੇ ਜ਼ੋਰ ਦਿੱਤਾ। ਉਨ•ਾਂ ਨੇ ਯੂਨੀਵਰਸਿਟੀ ਵੱਲੋਂ ਸਿਫਾਰਸ਼ ਕੀਤੇ ਨਦੀਨ ਨਾਸ਼ਕ ਐਕਸੀਅਲ ਨੂੰ ਵੀ ਲੋਕ ਅਰਪਣ ਕੀਤਾ। ਇਹ ਨਦੀਨ ਨਾਸ਼ਕ ਗੁੱਲੀਡੰਡੇ ਨੂੰ ਕਾਬੂ ਕਰਦਾ ਹੈ ਪਰ ਇਸ ਦੀ ਵਰਤੋਂ ਲਈ ਨਵੀਂ ਨੋਜ਼ਲ ਵਾਲੇ ਪੰਪ ਦੀ ਲੋੜ ਪੈਂਦੀ ਹੈ।
ਫ਼ਸਲ ਵਿਗਿਆਨ ਸੰਬੰਧੀ ਸੀਨੀਅਰ ਪਸਾਰ ਮਾਹਿਰ ਡਾ: ਸੁਰਜੀਤ ਸਿੰਘ ਨੇ ਦੱਸਿਆ ਕਿ ਨਦੀਨ ਨਾਸ਼ਕ ਜ਼ਹਿਰਾਂ ਦੀ ਸਹੀ ਵਰਤੋਂ ਕਿਵੇਂ ਕਰਨੀ ਹੈ। ਉਨ•ਾਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਫਲੈਟ ਫੈਨ ਅਤੇ ਫਲੱਡ ਜੈੱਟ ਨੋਜ਼ਲਾਂ ਦੀ ਵਰਤੋਂ ਕਰੋ। ਉਨ•ਾਂ ਇਸ ਮੌਕੇ ਛਿੜਕਾਅ ਕਰਕੇ ਵੀ ਵਿਖਾਇਆ। ਡਾ: ਚੰਦਰ ਮੋਹਨ ਨੇ ਕਣਕ ਦੀਆਂ ਬੀਮਾਰੀਆਂ ਪੀਲੀ ਕੁੰਗੀ, ਕਰਨਾਲ ਬੰਟ ਅਤੇ ਉਨ•ਾਂ ਦੇ ਕੰਟਰੋਲ ਬਾਰੇ ਦੱਸਿਆ । ਡਾ: ਜਗਦੇਵ ਸਿੰਘ ਕੋਲਾਰ ਨੇ ਕੀੜੇ ਮਕੌੜਿਆਂ ਦੀ ਰੋਕਥਾਮ ਸੰਬੰਧੀ ਜਾਣਕਾਰੀ ਦਿੱਤੀ। ਸਿੰਜੈਂਟ ਦੇ ਪ੍ਰਬੰਧਕ ਮਲਵਿੰਦਰ ਸਿੰਘ ਮੱਲ•ੀ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਕਪੂਰਥਲਾ ਦੇ ਡਿਪਟੀ ਡਾਇਰੈਕਟਰ ਡਾ: ਮਨੋਜ ਸ਼ਰਮਾ ਨੇ ਵੀ ਇਸ ਮੌਕੇ ਕਿਸਾਨ ਭਰਾਵਾਂ ਨੁੰ ਨਦੀਨ ਨਾਸ਼ਕ ਜ਼ਹਿਰਾਂ ਦੀ ਸੁਰੱਖਿਅਤ ਵਰਤੋਂ ਅਤੇ ਡੇਅਰੀ ਪਲਾਣ ਵਿੱਚ ਖੁਰਾਕ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ।