December 7, 2011 admin

ਕਾਫ਼ਲੇ ਦੇ ਵਾਹਨ ਥੱਲੇ ਕੋਈ ਅਧਿਆਪਕ ਨਹੀਂ ਆਇਆ -ਮੀਡੀਆ ਸਲਾਹਕਾਰ

ਚੰਡੀਗੜ•, 7 ਦਸੰਬਰ:  ਜ਼ਿਲ•ਾ ਮੁਕਤਸਰ ਦੇ ਪਿੰਡ ਸੁਖਨਾ ਅਬਲੂ ਵਿੱਚ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੇ ਕਾਫ਼ਲੇ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਸਮੇਂ ਅਧਿਆਪਕਾਂ ਦੇ ਇੱਕ ਵਫ਼ਦ ਨੇ ਸੁਰੱਖਿਆ ਮੁਲਾਜ਼ਮਾਂ ‘ਤੇ ਹਮਲਾ ਕਰ ਦਿੱਤਾ।
ਸ. ਬਾਦਲ ਵਲੋਂ ਈ.ਜੀ.ਐਸ. ਅਧਿਆਪਕਾਂ ਦੀਆਂ ਮੰਗਾਂ ਦਾ ਸਥਾਈ ਹੱਲ ਕੱਢਣ ਲਈ 10 ਦਸੰਬਰ ਨੂੰ ਚੰਡੀਗੜ• ਵਿੱਚ ਮੀਟਿੰਗ ਕਰਕੇ ਇਨ•ਾਂ ਮੰਗਾਂ ‘ਤੇ ਵਿਚਾਰ ਕਰਨ ਦੀ ਰਜ਼ਾਮੰਦੀ ਦੇਣ ਤੋਂ ਬਾਅਦ ਉਕਤ ਘਟਨਾ ਵਾਪਰੀ।
ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਸ਼੍ਰੀ ਹਰਚਰਨ ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਦੀ ਕਾਰ ਥੱਲੇ ਦੋ ਅਧਿਆਪਕ ਆ ਜਾਣ ਬਾਰੇ ਲਾਏ ਜਾ ਰਹੇ ਦੋਸ਼ਾਂ ਵਿੱਚ ਵੀ ਕੋਈ ਸੱਚਾਈ ਨਹੀਂ ਹੈ। ਉਹ ਅੱਜ ਸ਼ਾਮ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਸ਼੍ਰੀ ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਇਸ ਘਟਨਾ ਤੋਂ ਪਹਿਲਾਂ ਅਧਿਆਪਕਾਂ ਦੇ ਵਫ਼ਦ ਨੂੰ ਮਿਲੇ ਅਤੇ ਸੁਖਾਵੇਂ ਮਾਹੌਲ ਵਿੱਚ ਉਨ•ਾਂ ਨਾਲ ਮੀਟਿੰਗ ਵੀ ਕੀਤੀ। ਜਿਉਂ ਹੀ ਵਫ਼ਦ ਦੇ ਮੈਂਬਰ ਬਾਹਰ ਆਏ ਅਤੇ ਉਹ ਆਪਣੇ ਕੁਝ ਹੋਰ ਸਾਥੀਆਂ ਨੂੰ ਮਿਲੇ ਤਾਂ ਉਨ•ਾਂ ਦਾ ਰਵੱਈਆ ਬਦਲ ਗਿਆ ਅਤੇ ਉਨ•ਾਂ ਨੇ ਮੁੱਖ ਮੰਤਰੀ ਦੇ ਕਾਫ਼ਲੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਕਾਫ਼ਲੇ ਨੂੰ ਸੁਰੱਖਿਅਤ ਲੰਘਾਉਣ ਵਾਸਤੇ ਰਾਹ ਬਣਾਉਣ ਲਈ ਘੱਟ ਤੋਂ ਘੱਟ ਪੁਲਿਸ ਬਲ ਦੀ ਵਰਤੋਂ ਕਰਕੇ ਮੁਜ਼ਾਹਰਕਾਰੀਆਂ ਨੂੰ ਘਟਨਾ ਸਥਾਨ ਤੋਂ ਹਟਾਇਆ ਗਿਆ। ਇਸ ਮੌਕੇ ਵਾਪਰੀ ਘਟਨਾ ਵਿੱਚ ਛੇ ਪੁਲਿਸ ਮੁਲਾਜ਼ਮਾਂ ਸਮੇਤ ਕੁਝ ਵਿਅਕਤੀ ਜ਼ਖ਼ਮੀ ਹੋ ਗਏ। ਤਿੰਨ ਮਹਿਲਾ ਮੁਲਾਜ਼ਮ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।
ਮੀਡੀਆ ਸਲਾਹਕਾਰ ਨੇ ਕਿਹਾ, ”ਰਾਜ ਵਿੱਚ ਸ. ਬਾਦਲ ਹੀ ਅਜਿਹੀ ਜਨਤਕ ਸਖਸ਼ੀਅਤ ਹਨ ਜਿਨ•ਾਂ ਨੂੰ ਹਰ ਵਿਅਕਤੀ ਬਿਨਾਂ ਕਿਸੇ ਦਿੱਕਤ ਤੋਂ ਮਿਲ ਸਕਦਾ ਹੈ। ਉਨ•ਾਂ ਨੇ ਪਹਿਲਾਂ ਹੀ ਅਜਿਹੀਆਂ ਸਾਰੀਆਂ ਮੰਗਾਂ ਵਿਚਾਰਨ ਲਈ ਕੈਬਨਿਟ ਸਬ ਕਮੇਟੀ ਦਾ ਗਠਨ ਕੀਤਾ ਹੈ। ਸ. ਬਾਦਲ ਨੇ ਈ.ਜੀ.ਐਸ. ਅਧਿਆਪਕਾਂ ਦੀਆਂ ਮੰਗਾਂ ‘ਤੇ ਖੁਦ ਵਿਚਾਰ ਕਰਨ ਅਤੇ ਇਨ•ਾਂ ਬਾਰੇ ਫੈਸਲਾ ਲੈਣ ਲਈ 10 ਦਸੰਬਰ ਦੀ ਮੀਟਿੰਗ ਤੈਅ ਕੀਤੀ ਹੈ। ਇਸ ਸੰਦਰਭ ਵਿੱਚ ਕਿਸੇ ਵਿਅਕਤੀ ਲਈ ਵੀ ਸੰਘਰਸ਼ ਰਾਹੀਂ ਗੈਰ ਕਾਨੂੰਨੀ ਗਤੀਵਿਧੀਆਂ ਅਪਣਾਉਣਾ ਨਿਆਂਪੂਰਨ ਨਹੀਂ ਹੋ ਸਕਦਾ।”
ਮੁੱਖ ਮੰਤਰੀ ਦੀ ਅਪੀਲ ਨੂੰ ਦੁਹਰਾਉਂਦਿਆਂ ਸ਼੍ਰੀ ਬੈਂਸ ਨੇ ਮੁਜ਼ਾਹਰਾਕਾਰੀ ਅਧਿਆਪਕਾਂ ਨੂੰ ਉਨ•ਾਂ ਦੀਆਂ ਮੰਗਾਂ ਦੇ ਹੱਲ ਲਈ ਸਾਕਾਰਾਤਮਕ ਰਾਹ ਅਖਤਿਆਰ ਕਰਨ ਦੀ ਅਪੀਲ ਕੀਤੀ।

Translate »