December 1, 2011 admin

ਏਡਜ਼ ਦਿਵਸ ‘ਤੇ ਖਾਲਸਾ ਕਾਲਜ ਫਾਰ ਵੁਮੈਨ ਵਿਖੇ ਲੈਕਚਰ

ਅੰਮ੍ਰਿਤਸਰ, 1 ਦਸੰਬਰ, 2011 : ਅੱਜ ਏਡਜ਼ ਦਿਵਸ ਦੇ ਮੌਕੇ ‘ਤੇ ਸਥਾਨਕ ਖਾਲਸਾ ਕਾਲਜ ਫਾਰ ਵੁਮੈਨ ਵਿਖੇ ਇਕ ਖਾਸ ਲੈਕਚਰ ਦਿੰਦਿਆਂ ਇਸਕਾਨ ਤੋਂ ਡਾ. ਕ੍ਰਿਸ਼ਨ ਮੁਰਾਰੀ ਤ੍ਰਿਪਾਠੀ ਨੇ ਅੱਜ ਕਿਹਾ ਕਿ ਜੇਕਰ ਏਡਜ਼ ਵਰਗੀ ਮਾਰੂ ਬੀਮਾਰੀ ਉਪਰ ਸਫਲਤਾ ਹਾਸਲ ਕਰਨੀ ਹੈ ਤਾਂ ਸਮਾਜਿਕ, ਰਾਜਨੀਤਕ, ਸਭਿਆਚਾਰਕ ਪੱਧਰ ‘ਤੇ ਇੱਕ ਯੁੱਧ ਛੇੜਨਾ ਪਵੇਗਾ। ਉਨ•ਾਂ ਨੇ ਇਹ ਜਾਣਕਾਰੀ ਦਿੰਦਿਆ ਕਿ ਇਹ ਐਚਆਈਵੀ ਵਾਰਿਸ ਤੋਂ ਫੈਲਦੀ ਹ,ੈ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਮਾਜ ਵਿੱਚ ਘੱਟਦੀਆਂ ਕਦਰਾਂ-ਕੀਮਤਾਂ ਵੀ ਇਸੇ ਬੀਮਾਰੀ ਦੇ ਵੱਧਣ-ਫੁੱਲਣ ਵਿੱਚ ਸਹਾਈ ਹੁੰਦੀਆਂ ਹਨ। ਕਾਲਜ ਪ੍ਰਿੰਸੀਪਲ, ਡਾ. ਸੁਖਬੀਰ ਕੌਰ ਮਾਹਲ ਨੇ ਡਾ. ਤ੍ਰਿਪਾਠੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਏਡਜ਼ ਵਰਗੀ ਲਾਇਲਾਜ ਬੀਮਾਰੀ ਦਾ ਇੱਕੋ ਇੱਕ ਇਲਾਜ ਇਸ ਦੇ ਪ੍ਰਤੀ ਜਿਆਦਾ ਤੋਂ ਜਿਆਦਾ ਜਾਗਰੂਕਤਾ ਦੀ ਜਰੂਰਤ ਹੈ।

Translate »