November 13, 2011 admin

ਰਾਈਟਰਜ਼ ਫੋਰਮ, ਕੈਲਗਰੀ ਵੱਲੋਂ ਪਰਸਿੱਧ ਗੀਤਕਾਰ ਅਤੇ ਲੇਖਿਕ ਸਨਮਾਨਿਤ

ਕੈਲਗਰੀ [ਸ਼ਮਸ਼ੇਰ ਸਿੰਘ ਸੰਧੂ] 1 ਅਗਸਤ, 2009 ਨੂੰ ਰਾਈਟਰਜ਼ ਫੋਰਮ ਕੈਲਗਰੀ ਦੀ, ਕਾਊਂਸਲ ਆਫ ਸਿੱਖ ਔਰਗਨਾਈਜ਼ੇਸ਼ਨਜ਼ ਨਾਰਥ ਈਸਟ ਕੈਲਗਰੀ ਦੇ ਹਾਲ ਵਿਚ ਸਨਿੱਚਰਵਾਰ ਸ਼ਮਸ਼ੇਰ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਈ ਇਕੱਤਰਤਾ ਵਿੱਚ ਪਰਸਿੱਧ ਗੀਤਕਾਰ ਗੁਰਚਰਨ ਸਿੰਘ ਬੋਪਾਰਾਏ, ਸਵਰਨ ਸਿੰਘ ਸੰਧੂ, ਸੁਰਜੀਤ ਸਿੰਘ ਸੀਤਲ [ਪੰਨੂੰ] ਤੇ ਜਸਵੰਤ ਸਿੰਘ ਸੇਖੋਂ ਦਾ ਸਨਮਾਨ ਕੀਤਾ ਗਿਆ। ਸਟੇਜ ਸਕੱਤਰ ਦੀ ਜ਼ੁੰਮੇਂਵਾਰੀ ਜੱਸ ਚਾਹਲ ਨੇ ਨਿਭਾਈ।

 

ਸੁਰਜੀਤ ਪੰਨੂ ਹੁਣਾ ਦ ਸਨਮਾਨ ਕਰਦੇ ਹੋਏ ਰਾਇਟਰ ਫੋਰਮ ਦੇ ਪੱਤਵੰੇਤੇ

 

ਗੀਤਕਾਰ ਜਸਵੰਤ ਸਿੰਘ ਸੇਖੋਂ ਹੁਣਾ ਦਾ ਸਨਮਾਨ ਕਰਦੇ ਹੋਏ ਰਾਇਟਰ ਫੋਰਮ ਦੇ ਪੱਤਵੰੇਤੇ

 ਸ਼ਮਸ਼ੇਰ ਸਿੰਘ ਸੰਧੂ ਨੇ ਗੁਰਚਰਨ ਸਿੰਘ ਬੋਪਾਰਾਏ ਤੇ ਗਾਇਕ ਸਵਰਨ ਸਿੰਘ ਸੰਧੂ ਨੂੰ ਜੀ ਆਇਆਂ ਕਿਹਾ ਤੇ ਰੁਮੇਸ਼ ਆਨੰਦ ਹੋਰਾਂ ਨੇ ਗੁਰਚਰਨ ਸਿੰਘ ਬੋਪਾਰਾਏ ਤੇ ਗਾਇਕ ਸਵਰਨ ਸਿੰਘ ਸੰਧੂ ਬਾਰੇ ਸੰਖੇਪ ਜਾਣਕਾਰੀ ਦਿੱਤੀ। ਭਾਵਂੇ ਗੁਰਚਰਨ ਦੇ ਗੀਤਾਂ ਦੀ ਅੱਜ ਤਕ ਕੋਈ ਪੁਸਤਕ ਤਾਂ ਨਹੀਂ ਛਪੀ ਪਰ ਬੜੇ ਮਾਣ ਵਾਲੀ ਗੱਲ ਹੈ ਕਿ ਨਰਿੰਦਰ ਬੀਬਾ, ਅਮਰਜੀਤ ਗੁਰਦਾਸਪੁਰੀ, ਜਗਤ ਸਿੰਘ ਜੱਗਾ, ਮੁਹੰਮਦ ਸਦੀਕ, ਜਗਜੀਤ ਜ਼ੀਰਵੀ ਅਤੇ ਮਿਸਿਜ਼ ਰਾਜਨ ਤੇ ਹੰਸ ਰਾਜ ਹੰਸ ਵਰਗੇ ਵੱਖੋ ਵੱਖ ਪਰਮੁਖ ਪੰਜਾਬੀ ਗਾਇਕਾਂ ਨੇ ਉਸ ਦੇ ਗੀਤ ਗਾਏ ਜੋ ਬੜੇ ਮਕਬੂਲ ਹੋਏ। ਗੁਰਚਰਨ ਸਿੰਘ ਬੋਪਾਰਾਏ ਤੇ ਗਾਇਕ ਸਵਰਨ ਸਿੰਘ ਸੰਧੂ ਨੇ ਇਕ ਘੰਟਾ ਵੀਹ ਮਿੰਟ ਗੀਤਾਂ ਦੀ ਝੜੀ ਲਾ ਛੱਡੀ।

 

ਗੁਰਚਰਨ ਸਿੰਘ ਹੁਣਾ ਦਾ ਸਨਮਾਨ ਕਰਦੇ ਹੋਏ ਰਾਇਟਰ ਫੋਰਮ ਦੇ ਪੱਤਵੰੇਤੇ


ਗਾਇਕ ਸਵਰਨ ਸੰਧੂ ਹੁਣਾ ਦ ਸਨਮਾਨ ਕਰਦੇ ਹੋਏ ਰਾਇਟਰ ਫੋਰਮ ਦੇ ਪੱਤਵੰੇਤੇ

 

ਉਹਨਾਂ ਦੇ ਗੀਤਾਂ ਦੀ ਪ੍ਰਸੰਸਾ ਹਿੱਤ ਵੱਜਦੀਆਂ ਤਾੜੀਆਂ ਨਾਲ ਹਾਲ ਬਾਰ ਬਾਰ ਗੂੰਜਦਾ ਰਿਹਾ। ਕੁਛ ਨਮੂਨੇ ਪੇਸ਼ ਹਨ:

 

1- ਕਿਹਨੂੰ ਵੇਖਕੇੇ ਸੰਧੂਰੀ ਹੋਈਆਂ ਅੰਬੀਆਂ, ਇਹ ਕੌਣ ਲੰਘੀ ਮੇਰੇ ਬਾਗ਼ ਚੋਂ

     ਕੀਹਦੇ ਰੰਗ ਤੋਂ ਸਵੇਰਾਂ ਗਈਆਂ ਰੰਗੀਆਂ, ਇਹ ਕੌਣ ਲੰਘੀ ਮੇਰੇ ਬਾਗ਼ ਚੋਂ

2- ਵੇ ਪੀਲੀਆਂ ਲਿਆ ਦੇ ਚੂੜੀਆਂ, ਮੇਰੀ ਗੋਰੀ ਗੋਰੀ ਮੰਗਦੀ ਕਲਾਈ

     ਪੀਲਾਪੀਲਾ ਸੂਟ ਤੇਰੀ ਛੀਟਕੋ ਨੇ ਪਾਉਣਾ ਚੁੰਨੀ ਲੈਣੀਵੇ ਰੰਗਾਕੇ ਓਸੇ ਰੰਗਦੀ

3- ਨੀ ਅੱਜ ਸਾਡੇ ਓਸ ਆਉਣਾ ਜਿਹਦਾ ਸੰਗਦੀ ਲਵਾਂ ਨਾ ਨਾਂ

    ਸਾਨੂੰ ਉਹਦਾ ਖ਼ਤ ਆ ਗਿਆ ਕਲ੍ਹ ਬਾਪੂ ਤਾਈਂ ਆਖਦੀ ਸੀ ਮਾਂ। [ਸੀਤਲ]

4- ਨੀ ਮੈਨੂੰਂ ਨੱਚ ਟੱਪ ਹੋਰ ਦਿਨ ਚਾਰ ਲੈਣ ਦੇ

    ਮਾਏ ਆਪਣੇ ਤੂੰ ਵਿਹੜੇ ਦੀ ਮਲੂਕ ਹਿੱਕ ਉੱਤੇ

    ਮੈਨੂੰ ਖਿੱਚ ਖਿੱਚ ਅੱਡੀਆਂ ਮਾਰ ਲੈਣ ਦੇ।

5- ਮੈਨੂੰ ਤੋਰ ਮੁਕਲਾਵੇ ਤੋਰ ਨੀ

6- ਸੂਹੇ ਸੂਹੇ ਸਾਲੂ ਦੀਆਂ ੍ਰਰੱਤੇ ਰੱਤੇ ਹੱਥਾਂ ਨਾਲ ਘੁੱਟ ਘੁੱਟ ਬੁਕਲਾਂ ਲੈ ਮਾਰ

7- ਮਾਏ ਤੇਰਾ ਦੇਸ਼ ਛੱਡ ਕੇ ਡਾਢੀ ਜਿੰਦੜੀ ਦੁਖਾਂ ਵਿਚ ਪਾ ਲਈ

    ਢੋਲ ਮੇਰਾ ਗਿਆ ਲਾਮ ਨੂੰ ਅਸਾਂ ਜਾਗ ਹੰਝੂਆਂ ਨੂੰ ਲਾ ਲਈ

8- ਮੈਨੂੰ ਦੌਨੀ ਨੀ ਘੜਾਕੇ ਦਿੱਤੀ ਸਹੁਰਿਆਂ ਤੇ ਸੂਰਜੇ ਦਾ ਨਗ ਜੜਿਆ

    ਘੁੰਡ ਚੁੱਕ ਜਾਂ ਛੁਹਾਈ ਮੇਰੀ ਮਾਂਗ ਨਾਲ ਅੱਧੀ ਰਾਤੀਂ ਦਿਨ ਚੜਿ੍ਹਆ

9- ਰੁੱਤਾਂ ਦਾ ਚਰਖਾ ਗਿੜ ਗਿੜਕੇ

10- ਮਿਟ ਮਿਟਕੇ ਮੇਰੀ ਹੋਂਦ ਨੇ

11- ਵਰ੍ਹ ਵੇ ਮੀਹਾਂ ਕਾਲਿਆ ਮੈਂ ਗੁੱਡੀ ਗੁਡਾ ਸਾੜਿਆ

12- ਬਣਕੇ ਲਲਾਰੀ ਫੇਰ ਸਾਉਣ ਆ ਗਿਆ

      ਕਾਇਨਾਤ ਨੂੰ ਪੁਸ਼ਾਕ ਨਵੀਂ ਪਾਉਣ ਆ ਗਿਆ।

ਇਸ ਪਿੱਛੋਂ ਗੁਰਚਰਨ ਸਿੰਘ ਬੋਪਾਰਾਏ ਤੇ ਗਾਇਕ ਸਵਰਨ ਸਿੰਘ ਸੰਧੂ ਦਾ ਸਨਮਾਨ-ਪੱਤਰ ਨਾਲ ਸਨਮਾਨ ਕੀਤਾ ਗਿਆ। ਸ਼ਮਸ਼ੇਰ ਸਿੰਘ ਸੰਧੂ ਦਾ ਗ਼ਜ਼ਲ ਸੰਗ੍ਰਹਿ ‘ਸੁਲਗਦੀ ਲੀਕ’, ਸਬਾ ਸ਼ੇਖ ਦੀ ਪੁਸਤਕ ‘ਕਲਾਮੇ ਸਬਾ’ ਅਤੇ ਅਜੀਤ ਸਿੰਘ ਰੱਖੜਾ ਦੀ ਪੁਸਤਕ ‘ਕੈਲਗਰੀ ਦੇ ਪਤਵੰਤੇ’ ਉਹਨਾਂ ਨੂੰ ਭੇਂਟ ਕੀਤੀਆਂ ਗਈਆਂ। ਗੁਰਚਰਨ ਸਿੰਘ ਬੋਪਾਰਾਏ ਤੇ ਗਾਇਕ ਸਵਰਨ ਸਿੰਘ ਸੰਧੂ ਦੇ ਪ੍ਰੋਗ੍ਰਾਮ ਦੀ ਤਾਰੀਫ ਕਰਦਿਆਂ ਕਹਿਣਾ ਬਣਦਾ ਹੈ ਕਿ ਉਹਨਾਂ ਪੰਜਾਬ `ਚਿੱਤਰ ਕੇ ਰੱਖ ਦਿੱਤਾ ਜਿਸ ਦਾ ਹੁਲਾਰਾ ਅਸੀਂ ਦੇਰ ਤਕ ਹੰਡਾਉਂਦੇ ਰਹਾਂਗੇ।

ਮੋਹਨ ਸਿੰਘ ਔਜਲਾ ਹੋਰਾਂ ਨੇ ਆਪਣੀ ਇਕ ਖੂਬਸੂਰਤ ਗ਼ਜ਼ਲ ਪੇਸ਼ ਕੀਤੀ

ਵੈਰ ਵਿਰੋਧ ਭੁਲਾਕੇ ਸਾਰੇ ਜੇ ਸਾਂਝਾਂ ਤੇ ਪਿਆਰ ਵਧਾਈਏ

ਖ਼ਤਰੇ ਖ਼ਦਸ਼ੇ ਸਿ਼ਕਵੇ ਰੋਸੇ ਮੁੱਕਣ, ਗੀਤ ਖ਼ੁਸ਼ੀ ਦੇ ਗਾਈਏ।

ਕਾਲੇ ਗੋਰੇ ਭੂਰੇ ਪੀਲੇ ਰੰਗਾਂ ਵਾਲੇ ਸਾਰੇ ਲੋਕੋ

ਰੰਗ ਬਰੰਗੇ ਫੁੱਲਾਂ ਵਾਂਗੂੰ ਮਿਲਕੇ ਹਰ ਬਗੀਆ ਮਹਿਕਾਈਏ।

ਆਸ਼ਾ ਸ਼ਰਮਾ ਨੇ ਇਕ ਗੀਤ ਪੇਸ਼ ਕੀਤਾ:

ਦੁਨੀਆਂ ਮੇਂ ਅਗਰ ਆਏ ਹੈਂ ਤੋ ਜੀਨਾ ਹੀ ਪੜੇਗਾ

ਜੀਵਨ ਹੈ ਅਗਰ ਜ਼ਹਿਰ ਤੋ ਪੀਣਾ ਹੀ ਪੜੇਗਾ।

ਸਾਹਿਤ ਅਕੈਡਮੀਂ ਅਵਾਰਡ ਪ੍ਰਾਪਤ ਮਹਾਨ ਸਾਹਿਤਕਾਰ ਸੋਹਣ ਸਿੰਘ ਸੀਤਲ ਦੇ ਸਪੁਤਰ ਸੁਰਜੀਤ ਸਿੰਘ ਪੰਨੂੰ ਦਾ ਪੰਜਾਬੀ ਸਾਹਿਤ ਵਿੱਚ ਜਾਣਿਆਂ ਪਹਿਚਾਣਿਆਂ ਨਾਂ ਹੈ। ਪੰਜਾਬੀ ਸਾਹਿਤ ਨੂੰ ਵਡਮੁੱਲੀ ਦੇਣ ਲਈ ਸੁਰਜੀਤ ਸਿੰਘ ਪੰਨੂੰ ਨੂੰ ਸਨਮਾਨਿਤ ਕੀਤਾ ਗਿਆ। ਉਹ ਹੁਣ ਤਕ ਅੱਧੀ ਦਰਜਨ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾ ਚੁਕੇ ਹਨ। ਉਹਨਾਂ ਆਪਣੀਆਂ 6 ਖ਼ੂਬਸੂਰਤ ਰੁਬਾਈਆਂ ਸੁਣਾਈਆਂ:

1- ਵੈਦ ਧਨੰਤਰ ਵਰਗੇ ਹਾਰੇ ਲਾ ਥੱਕੇ ਵਾਹ ਸਾਰੀ

ਨਾੜੀ ਹੀ ਉਹ ਲੱਭ ਨਾ ਸਕੇ, ਲਭਦੇ ਕਿਵੇਂ ਬੀਮਾਰੀ।

ਦਿਲ ਹੋਵੇ ਤਾਂ ਹੋਵੇ ਧੜਕਨ, ਤਾਂ ਹੀ ਧੜਕੇ ਨਾੜੀ

ਅਸਾਂ ਪੰਨੂੰਆਂ ਦਿਲ ਦੀ ਬਾਜ਼ੀ, ਸੱਜਣਾ ਮੁਹਰੇ ਹਾਰੀ।

2- ਸੋਨੇ ਦਾ ਹੀ ਹੋਵੇ ਭਾਂਵੇਂ ਪਿੰਜਰਾ ਤਾਂ ਹੈ ਪਿੰਜਰਾ

ਉਸ ਦੇ ਅੰਦਰ ਰਹਿਣਾ ਪੈਂਦਾ ਮਾਰ ਖ਼ਾਹਸ਼ਾਂ ਨੂੰ ਜਿੰਦਰਾ।

ਪਰ ਅਧੀਨੀ ਵਿਚ ਪੰਨੂੰਆਂ ਮਨ ਮਰਜ਼ੀ ਨਹੀਂ ਚਲਦੀ

ਮਿਲ ਜਾਂਦਾ ਏ ਮਿੱਟੀ ਢਹਿਕੇ ਆਸਾਂ ਵਾਲਾ ਕਿੰਗਰਾ।

3- ਹੋਰ ਕੋਈ ਕੰਮ ਕਰਨ ਦੇ ਨਾਲੋਂ, ਚਲ ਬਣ ਜਾਈਏ ਆਗੂ

ਵੇਖੀਂ ਫੇਰ ਦਿਨਾਂ ਵਿਚ ਪੰਨੂੰਆਂ, ਕੀਕਰ ਕਿਸਮਤ ਜਾਗੂ।

ਕੌਮ ਦੀ ਪੂੰਜੀ, ਹੱਥ ਆਪਣਾ, ਨਾ ਕੋਈ ਲੇਖਾ ਜੋਖਾ

ਇਸ ਪੇਸ਼ੇ ਦੇ ਉੱਤੇ ਹੁੰਦਾ,  ਕੋਈ ਵੀ ਧਰਮ ਨਾ ਲਾਗੂ।

 

ਮਿਸਿਜ਼ ਫਾਹੀਮਉਦੀਨ ਨੇ ਸਾਰਿਆਂ ਨੂੰ ਸੱਦਾ ਦਿੱਤਾ ਕਿ 20 ਅਗਸਤ ਤੋਂ ਰਮਜ਼ਾਨ ਸ਼ੁਰੂ ਹੋ ਰਿਹਾ ਹੈ। ਸਨਿੱਚਰਵਾਰ 15 ਅਗਸਤ ਨੂੰ ਫਾਲਕਨਰਿਜ ਕੈਸਲਰਿਜ ਕਮਊਨੇਟੀ ਸੈਂਟਰ ਵਿੱਚ ਸ਼ਾਮ 5 ਵਜੇ ਤੋਂ 12 ਵਜੇ ਤਕ ਈਦ ਸ਼ਾਪਿੰਗ ਮੇਲਾ ਲਾਇਆ ਜਾ ਰਿਹਾ ਹੈ। ਸਾਰਿਆਂ ਨੂੰ ਦਾਅਵਤ ਹੈ।

ਮਨਜੀਤ ਬਾਸੀ ਨੇ ਆਪਣੀ ਇਕ ਕਵਿਤਾ ਸੁਣਾਈ:

ਬੰਬਾਂ ਨਾਲ ਬੰਬਾਰਾਂ ਨਾਲ, ਤੇਜ਼ ਧਾਰ ਹਥਿਆਰਾਂ ਨਾਲ

ਗੁੱਸੇ ਦੀਆਂ ਲਹਿਰਾਂ ਨਾਲ, ਗੁੱਸੇ ਦਿਆਂ ਕਹਿਰਾਂ ਨਾਲ

ਝਗੜਾ ਵਧ ਜਾਏ, ਵਧ ਜਾਏਗਾ।

ਜਸਵੰਤ ਸਿੰਘ ਸੇਖੋਂ ਨੇ ਭੂਤਾਂ ਪ੍ਰੇਤਾਂ ਦੇ ਵਹਿਮਾਂ ਭਰਮਾਂ ਤੇ ਭੂਤ ਪ੍ਰੇਤ ਕੱਢਣ ਵਾਲੇ ਪਖੰਡੀ ਬਾਬਿਆਂ ਤੇ ਕਟਾਕਸ਼ ਭਰੀ ਕਵੀਸ਼ਰੀ ਸੁਣਾਈ। ਪੰਜਾਬੀ ਕਵੀਸ਼ਰੀ ਦੇ ਖੇਤਰ ਵਿੱਚ ਪੁਰਾਣੇ ਕਵੀਸ਼ਰਾਂ ਨੂੰ ਉਭਾਰਨ ਦੇ ਸਰਗਰਮ ਯਤਨਾਂ ਤੇ ਪ੍ਰਾਪਤੀਆਂ ਲਈ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ।

ਗਾਇਕੀ ਦੇ ਮਾਹਰ ਜੋਗਾ ਸਿੰਘ ਨੇ ਸ਼ਮਸ਼ੇਰ ਸਿੰਘ ਸੰਧੂ ਦੀ ਇਕ ਗ਼ਜ਼ਲ ਪੇਸ਼ ਕੀਤੀ:

ਕੀਕਣ ਕਰਾਰ ਆਵੇ, ਦਿਲ ਤੇ ਬਹਾਰ ਆਵੇ।

ਸੱਜਣਾ ਦੇ ਬਾਝ ਰੋਵਾਂ, ਤੇਰਾ ਦੀਦਾਰ ਆਵੇ।

ਕਸਮਾਂ ਜੋ ਖਾਕੇ ਭੱਲੇ, ਉਸ ਤੇ ਪਿਆਰ ਆਵੇ।

ਆਵੇ ਉਹ ਕੋਲ ਮੇਰੇ, ਓਹੀ ਨਾ ਵਾਰ ਆਵੇ।

 

– ਵੈਨਕੂਵਰ ਦੇ ਗ਼ਜ਼ਲਗੋ ਗਿੱਲ ਮੋਰਾਂਵਾਲੀ ਦੀ ਇਕ ਗ਼ਜ਼ਲ ਸੁਣਾਈ:

ਏਥੇ ਹੈ ਕੌਣ ਦੋਸਤ ਤੇ ਕਿਹੜਾ ਰਕੀਬ ਹੈ

ਚਿਹਰਾ ਹਰੇਕ ਸ਼ਖਸ ਦਾ ਦਿਸਦਾ ਅਜੀਬ ਹੈ।

ਮੇਰਾ ਹੀ ਸਾਇਆ ਬਣ ਗਿਆ ਹੈ ਦੁਸ਼ਮਣ ਆਪਣਾ

ਫਿਰ ਮੇਰਾ ਹੀ ਸਾਇਆ ਦੋਸਤੋ ਮੇਰੇ ਕਰੀਬ ਹੈ।

 

– ਫਾਹੀਮ ਸਾਹਿਬ ਦੀ ਫਰਮਾਇਸ਼ ਤੇ ਗੁਲਾਮ ਅਲੀ ਦੀ ਗਾਈ ਇਕ ਗ਼ਜ਼ਲ ਸੁਣਾਈ:

ਚੁਪਕੇ ਚੁਪਕੇ ਰਾਤ ਦਿਨ ਆਂਸੂ ਬਹਾਣਾ ਯਾਦ ਹੈ

ਹਮਕੋ ਅਬ ਤਕ ਆਸ਼ਕੀ ਕਾ ਵੁਹ ਜ਼ਮਾਨਾ ਯਾਦ ਹੈ।

ਜੱਸ ਚਾਹਲ ਨੇ ਆਪਣੀ ਇਕ ਖੂਬਸੂਰਤ ਗ਼ਜ਼ਲ ਪੇਸ਼ ਕੀਤੀ

ਜ਼ਰਾ ਧੀਰੇ ਸੇ ਬੋਲੋ ਬਾਤ ਨਾ ਯੇ ਆਮ ਹੋ ਜਾਏ

ਕਹੀਂ ਬਾਤੋਂ ਹੀ ਬਾਤੋਂ ਮੇਂ ਕੋਈ ਬਦਨਾਮ ਹੋ ਜਾਏ।

ਏਕ ਅਰਸੇ ਸੇ ਤਨਹਾ ਜਿ਼ੰਦਾ ਰਹਾ ਇਸ ਤਮੰਨਾ ਮੇਂ

ਵੁਹ ਮੇਰੇ ਸਾਥ ਹੋ ਜਬ ਜਿ਼ੰਦਗੀ ਕੀ ਸ਼ਾਮ ਹੋ ਜਾਏ।

 

ਗੁਰਮੀਤ ਕੌਰ ਸਰਪਾਲ ਨੇ ਔਰਤ ਦੇ ਇਕ ਅਹਿਮ ਤਤ ਬਾਰੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਦੁਨੀਆਂ ਵਿੱਚ ਅਗਰ ਪਿਆਰ ਨਾ ਹੁੰਦਾ ਤਾਂ ਇਸ ਦੁਨੀਆਂ ਦੀ ਬਣਤਰ ਕੁਛ ਹੋਰ ਹੀ ਹੁੰਦੀ। ਪਿਆਰ ਇਸ ਜਿ਼ੰਦਗੀ ਨੂੰ ਰੰਗੀਲੀ ਤੇ ਆਸਾਂ ਭਰਪੂਰ ਬਣਾ ਰਿਹਾ ਹੈ। ਖੁਸ਼ੀਆਂ ਤੇ ਖੇੜੇ ਇਸ ਪਿਆਰ ਸਦਕਾ ਹੀ ਹਨ।

ਪ੍ਰਭਦੇਵ ਸਿੰਘ ਗਿੱਲ ਨੇ ਆਪਣੀ ਇਕ ਰਚਨਾ ਸੁਣਾਈ:

ਮੈਂ ਹੈਰਾਨ ਹੁੰਦਾ ਹਾਂ ਜਦ ਕੁਛ ਮਾਪੇ ਕਹਿੰਦੇ ਹਨ

ਕਿ ਉਹਨਾਂ ਦੇ ਬੱਚੇ ਉਹਨਾਂ ਦਾ ਸਤਕਾਰ ਨਹੀਂ ਕਰਦੇ।

ਮੇਰੀ ਹੈਰਾਨੀ ਹੋਰ ਵਧ ਜਾਂਦੀ ਹੈ ਜਦ ਉਹ ਕਹਿੰਦੇ ਹਨ

ਕਿ ਉਹਨਾਂ ਦੇ ਬੱਚੇ ਉਹਨਾਂ ਤੋਂ ਬਿਲਕੁਲ ਨਹੀਂ ਡਰਦ।ੇ

ਸ਼ਮਸ਼ੇਰ ਸਿੰਘ ਸੰਧੂ ਨੇ ਆਪਣੀ ਇਕ ਗ਼ਜ਼ਲ ਪੇਸ਼ ਕੀਤੀ

ਤੇਰੀ   ਜੁਦਾਈ  ਮੈਨੂੰ   ਕੀਤਾ  ਨਿਢਾਲ   ਸਜਣਾ

ਤਰਸੇ ਪਏ  ਹਾਂ ਕਦ ਤੋਂ  ਮੁਖੜਾ ਵਿਖਾਲ ਸਜਣਾ।

ਜ਼ੋਰਾਵਰੀ   ਵੀ   ਕਰਦੈਂ   ਮੋਹੇਂ  ਵੀ  ਯਾਰ  ਮੈਨੂੰ

ਕੈਸੀ ਇਹ  ਦਿਲਲਗੀ ਹੈ  ਕੈਸਾ ਖਿਆਲ ਸਜਣਾ।

 

ਅੰਤ ਵਿੱਚ ਸੁਰਿੰਦਰ ਕੌਰ ਗੀਤ ਨੇ ਆਪਣੀ ਇਕ ਗ਼ਜ਼ਲ ਤਰੰਨਮ ਵਿੱਚ ਪੇਸ਼ ਕੀਤੀ

ਚੋਗ ਟਿਕਾਕੇ ਤਲੀਆਂ ਉੱਤੇ ਪੰਛੀ ਕੋਲ ਬੁਲਾਇਆ ਮੈਂ

ਸਜਰਾ ਨਗਮਾਂ ਸੁਣਿਆਂ ਉਸ ਤੋਂ ਬੇਹਾ ਰੋਣ ਸੁਣਾਇਆ ਮੈਂ।

ਓਹੀ ਦੁਖ ਤੇ ਓਹੀ ਪੀੜਾ ਓਹੀ ਦਰਦ ਪਿਆਸਾਂ

ਪਰ ਉਸ ਦੇ ਨੈਣੀ ਪਰਵਾਜ਼ਾਂ ਅਪਣਾ ਖੰਭ ਕਟਾਇਆ ਮੈਂ।

 

ਉਕਤ ਤੋਂ ਇਲਾਵਾ ਸੁਰਿੰਦਰ ਸਿੰਘ ਢਿਲੋਂ, ਚਮਕੌਰ ਸਿੰਘ ਧਾਲੀਵਾਲ, ਕੈਲਾਸ਼ ਨਾਰਾਇਨ ਮਹਿਰੋਤਰਾ, ਹਰਬਖਸ਼ ਸਿੰਘ ਸਰੋਆ, ਹਰਮੁਹਿੰਦਰ ਸਿੰਘ ਪਲਾਹਾ, ਬਲਦੇਵ ਸਿੰਘ ਹੁੰਦਲ, ਗਿਆਨ ਕੌਰ ਬੋਪਾਰਾਏ, ਜੇ ਐਸ ਸੰਧੂ, ਮੋਹਨ ਸਿੰਘ ਮਿਨਹਾਸ, ਬਲਹਾਰ ਸਿੰਘ ਰਾਏ, ਦਲਜੀਤ, ਵਨਿੰਦਰ ਹੁੰਦਲ, ਤਰਸੇਮ ਸਿੰਘ ਪਰਮਾਰ, ਸੁਰਜੀਤ ਸਿੰਘ ਰੰਧਾਵਾ, ਹਰਨੇਕ ਢਿੱਲੋਂ, ਰੂਪ ਸਿੰਘ ਗਿੱਲ, ਜਸਵੰਤ ਸਿੰਘ ਹਿੱਸੋਵਾਲ, ਜਸਵੀਰ ਸਿੰਘ ਸੀਹੋਤਾ, ਭਗਵੰਤ ਸਿੰਘ ਰੰਧਾਵਾ, ਮਿੰਡੀ ਚੁੱਘ, ਤਰਲੋਕ ਸਿੰਘ ਚੁੱਘ, ਬਲਜੀਤ ਸਿੰਘ, ਸੁਖਦੇਵ ਸਿੰਘ ਸਿਧੂ, ਜਾਗੀਰ ਸਿੰਘ ਘੁੰਮਨ, ਰਣਜੀਤ ਸਿੰਘ ਸਿਧੂ, ਗੁਰਦੇਵ ਸਿੰਘ, ਫਾਹੀਮਉਦੀਨ, ਹਰਪਾਲ ਸਿੰਘ ਬਾਸੀ, ਹਰਚਰਨ ਕੌਰ ਬਾਸੀ, ਸ਼ਰਨਜੀਤ ਸੰਘੜਾ, ਪਰਮਜੀਤ ਸੰਘੜਾ, ਅਰਮਿੰਦਰ ਚਾਹਲ, ਰਾਜਵੀਰ ਮਾਹਲ, ਹਰਸਿੰਦਰ ਸਿੰਘ ਜੌਹਲ, ਹਰਪਾਲ ਜੌਹਲ, ਜਸਬੀਰ ਸਿੰਘ ਚਾਹਲ ਅਤੇ ਡੈਨ ਸਿੱਧੂ ਵੀ ਇਸ ਇਕੱਤਰਤਾ ਵਿੱਚ ਸ਼ਾਮਲ ਸਨ। ਸਾਰਿਆਂ ਲਈ ਚਾਹ ਪਾਣੀ ਦਾ ਪ੍ਰਬੰਧ  ਰੁਮੇਸ਼ ਆਨੰਦ ਹੋਰਾਂ ਵੱਲੋਂ ਕੀਤਾ ਗਿਆ।

 

ਰਾਈਟਰਜ਼ ਫੋਰਮ ਦਾ ਮੁੱਖ ਉਦੇਸ਼ ਕੈਲਗਰੀ ਨਿਵਾਸੀ ਪੰਜਾਬੀ, ਹਿੰਦੀ, ਉੁਰਦੂ ਤੇ ਅੰਗ੍ਰੇਜ਼ੀ ਦੇ ਸਾਹਿਤ ਪ੍ਰੇਮੀਆਂ ਤੇ ਲਿਖਾਰੀਆਂ ਨੂੰ ਇਕ ਮੰਚ ਤੇ ਇਕੱਠੇ ਕਰਨਾ ਤੇ ਸਾਂਝਾ ਪਲੇਟਫਾਰਮ ਪ੍ਰਦਾਨ ਕਰਨਾ ਹੈ ਜੋ ਜੋੜਵੇਂ ਪੁਲ ਦਾ ਕੰਮ ਕਰੇਗਾ। ਸਾਹਿਤ ਰਾਹੀਂ ਬਣੀ ਇਹ ਸਾਂਝ, ਮਾਨਵੀ ਤੇ ਅਮਨ ਹਾਮੀਂ ਤਾਕਤਾਂ ਤੇ ਯਤਨਾਂ ਨੂੰ ਵੀ ਮਜ਼ਬੂਤ ਕਰੇਗੀ ਤੇ ਏਥੋਂ ਦੇ ਜੀਵਣ ਨਾਲ ਵੀ ਸਾਂਝ ਪਾਵੇਗੀ। ਰਾਈਟਰਜ਼ ਫੋਰਮ, ਕੈਲਗਰੀ ਦੀ ਅਗਲੀ ਮਾਸਿਕ ਇਕੱਤਰਤਾ ਮਹੀਨੇ ਦੇ ਪਹਿਲੇ ਸਨਿਚਰਵਾਰ, 5 ਸਤੰਬਰ, 2009 ਨੂੰ 2-00 ਤੋਂ 5-30 ਵਜੇ ਤਕ ਕੋਸੋ ਦੇ ਹਾਲ ਵਿਚ ਹੋਵੇਗੀ ਜਿਸ ਵਿੱਚ ਪ੍ਰਕਾਸ਼ ਕੌਰ ਬੂਰਾ ਦੀ  ਕਾਵਿ ਪੁਸਤਕ ‘ਮੇਰੇ ਅਹਿਸਾਸ’ ਰੀਲੀਜ਼ ਕੀਤੀ ਜਾਵੇਗੀ ਅਤੇ ਅਮਤੁਲ ਮਤੀਨ, ਪੈਰੀ ਮਾਹਲ, ਸਰੂਪ ਸਿੰਘ ਮੰਡੇਰ, ਜਸਵੀਰ ਸਿੰਘ ਸੀਹੋਤਾ ਅਤੇ ਪ੍ਰਕਾਸ਼ ਕੌਰ ਬੂਰਾ ਨੂੰ ਸਨਮਾਨਿਤ ਕੀਤਾ ਜਾਵੇਗਾ। ਕੈਲਗਰੀ ਦੇ ਸਾਹਿਤ ਪ੍ਰੇਮੀਆਂ ਤੇ ਸਾਹਿਤਕਾਰਾਂ ਨੂੰ ਇਸ ਸਾਹਿਤਕ ਇਕੱਤਰਤਾ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ।

 

 

 

ਹੋਰ ਜਾਣਕਾਰੀ ਲਈ ਸ਼ਮਸ਼ੇਰ ਸਿੰਘ ਸੰਧੂ [ਪ੍ਰੈਜ਼ੀਡੈਂਟ] ਨਾਲ [403] 285-5609, ਸਲਾਹੁਦੀਨ ਸਬਾ ਸੇ਼ਖ [ਵਾਇਸ ਪ੍ਰੈਜ਼ੀਡੈਂਟ] ਨਾਲ 403-547-0335, ਜੱਸ ਚਾਹਲ [ਸਕੱਤਰ] ਨਾਲ 403-293-8912 ਸੁਰਿੰਦਰ ਸਿੰਘ ਢਿਲੋਂ [ਸਹਿ-ਸਕੱਤਰ] ਨਾਲ 403-285-3539 ਅਤੇ ਚਮਕੌਰ ਸਿੰਘ ਧਾਲੀਵਾਲ [ਖ਼ਜ਼ਾਨਚੀ] ਨਾਲ 403-275-4091, ਪੈਰੀ ਮਾਹਲ [ਮੀਤ ਸਕੱਤਰ] ਨਾਲ 403-616-0402 ਅਤੇ ਗੁਰਮੀਤ ਕੌਰ ਸਰਪਾਲ ਨਾਲ 403-280-6090 ਤੇ ਸੰਪਰਕ ਕਰੋ।

 

ਰਾਈਟਰਜ਼ ਫੋਰਮ, ਕੈਲਗਰੀ
ਕੱਰਜਕੱਰੀ ਕਮੇਟੀ:

ਮੇਰ ਸਿੰਘ ਸੰਧੂ
ਪ੍ਰਧੱਨ

ਫੋਨ- 403-285-5609

ਓ-ਮਅਲਿ- ਸਸਅਨਦਹੁ37@ੇਅਹੋੋ।ਚਅ
   

ਸਬੱ ੇਖ
ਮੀਤ ਪ੍ਰਧੱਨ

ਫੋਨ- 403-547-0335

ਓ-ਮਅਲਿ- ਸਹੲਕਿਹਸਅਅਬ60@ੇਅਹੋੋ।ਚੋਮ
 
ਜ`ਸ ਚੱਹਲ
ਸਕ`ਤਰ

ਫੋਨ- 403-293-8912
ਓ-ਮਅਲਿ- ਚਹਅਹਅਲਜਅਸ@ਹੋਟਮਅਲਿ।ਚੋਮ

 
   
ਸੁਰਿੰਦਰ ਸਿੰਘ  ਿ`ਲੋਂ
ਸਹਿ-ਸਕ`ਤਰ
ਫੋਨ- 403-285-3539
ਓ-ਮਅਲਿ- ਸਸਦਹਲਿਲੋਨ4@ਮਸਨ।ਚੋਮ

ਚਮਕੌਰ ਧੱਲੀਵੱਲ
ਵਿ`ਤ ਸਕ`ਤਰ

ਫੋਨ- 403-275-4091
ਓ-ਮਅਲਿ- ਚਹਅਮਕਅੁਰ06@ਹੋਟਮਅਲਿ।ਚੋਮ
   

ਪਰਮਜੀਤ ਮੱਹਲ
ਮੀਤ ਸਕ`ਤਰ

ਫੋਨ- 403-616-0402
ਓ-ਮਅਲਿ- ਪਅਰਰੇਮਅਹਅਲ@ੇਅਹੋੋ।ਚਅ
ਗੁਰਮੀਤ ਕੌਰ ਸਰਪੱਲ
ਮੈਂਬਰ ਕੱਰਜਕੱਰਨੀ ਕਮੇਟੀ
ਫੋਨ- 403-280-6090
    

Translate »