November 13, 2011 admin

ਆਸਟਰੇਲੀਆ ਨੇ ਜਰਮਨੀ ਨੂੰ 60-29 ਨਾਲ ਹਰਾਇਆ

ਪਟਿਆਲਾ – ਸਥਾਨਕ ਵਾਈ.ਪੀ.ਐਸ. ਸਟੇਡੀਅਮ ਵਿਖੇ ਦੂਜੇ ਪਰਲਜ਼ ਵਿਸ਼ਵ ਕੱਪ ਕਬੱਡੀ-2011 ਵਿਖੇ ਅੱਜ ਰਾਤ ਖੇਡੇ ਗਏ ਪੂਲ ‘ਏ’ ਦੇ ਆਖਰੀ ਮੈਚ ਵਿੱਚ ਆਸਟਰੇਲੀਆ ਨੇ ਜਰਮਨੀ ਨੂੰ 60-29 ਨਾਲ ਹਰਾ ਕੇ ਵਿਸ਼ਵ ਕੱਪ ਵਿੱਚ ਆਪਣੀ ਦੂਜੀ ਜਿੱਤ ਦਰਜ ਕੀਤੀ। ਆਸਟਰੇਲੀਆ ਦੀ ਟੀਮ ਨੇ ਸ਼ਰੂਆਤ ਵਿੱਚ ਹੀ ਲੀਡ ਲੈ ਲਈ ਜੋ ਅੰਤ ਕਾਇਮ ਰਹਿੰਦੀ ਹੋਈ ਜੇਤੂ ਸਾਬਤ ਹੋਈ। ਆਸਟਰੇਲੀਆ ਦੀ ਟੀਮ ਅੱਧੇ ਸਮੇਂ ਤੱਕ 28-16 ਨਾਲ ਅੱਗੇ ਸੀ। ਆਸਟਰੇਲੀਆ ਵੱਲੋਂ ਤਿੰਨ ਰੇਡਰਾਂ ਸੁਖਬੀਰ ਭੂਰਾ, ਗੁਰਤੇਜ ਸਿੰਘ ਗੱਗੀ ਤੇ ਤਜਿੰਦਰ ਟੀ.ਜੇ. ਨੇ 13-13 ਅੰਕ ਬਟੋਰੇ ਜਦੋਂ ਕਿ ਜਾਫੀਆਂ ਵਿੱਚੋਂ ਬਿੱਟੂ ਠੀਕਰੀਵਾਲ ਨੇ 5 ਜੱਫੇ ਲਾਏ। ਜਰਮਨੀ ਵੱਲੋਂ ਨਵਦੀਪ ਸਿੰਘ ਐਂਡੀ ਨਡਾਲਾ ਨੇ 10 ਅੰਕ ਬਟੋਰੇ ਅਤੇ ਜਾਫੀ ਬਲਕਰਨ ਪੰਜਗਰਾਈਂ ਨੇ 3 ਜੱਫੇ ਲਾਏ। ਇਸ ਮੈਚ ਦੀ ਰਫਤਾਰ ਬਹੁਤ ਤੇਜ਼ ਰਹੀ ਜਿਸ ਕਾਰਨ ਜਰਮਨੀ ਦੇ ਤਿੰਨ ਖਿਡਾਰੀਆਂ ਰਣਜੀਤ ਸਿੰਘ ਬਾਠ, ਜਸਦੀਪ ਸਿੰਘ ਕਾਕਾ ਭਿੰਡਰ ਤੇ ਬਲਕਰਨ ਸਿੰਘ ਦੇ ਸੱਟਾਂ ਵੀ ਵੱਜੀਆਂ।

Translate »