October 14, 2011 admin

ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਵਿਗਿਆਨਕ ਸਲਾਹਕਾਰ ਕਮੇਟੀ ਦੀ ਮੀਟਿੰਗ

ਬਠਿੰਡਾ – ਕ੍ਰਿਸ਼ੀ ਵਿਗਿਆਨ ਕੇਂਦਰ, ਬਠਿੰਡਾ ਵਿਖੇ ਵਿਗਿਆਨਕ ਸਲਾਹਕਾਰ ਕਮੇਟੀ ਦੀ ਮੀਟਿੰਗ ਹੋਈ, ਜਿਸ ਦੇ ਚੇਅਰਮੈਨ ਡਾ. ਬਲਦੇਵ ਸਿੰਘ ਢਿੱਲੋਂ ਉਪ ਕੁਲਪਤੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਸਨ। ਡਾ. ਮੁਖਤਾਰ ਸਿੰਘ ਗਿੱਲ ਨਿਰਦੇਸ਼ਕ ਪਸਾਰ ਸਿੱਖਿਆ ਪੀ. ਏ. ਯੂ. ਲੁਧਿਆਣਾ ਵੀ ਇਸ ਮੀਟਿੰਗ ਵਿਚ ਹਾਜ਼ਰ ਸਨ। ਡਾ. ਢਿੱਲੋਂ ਨੇ ਇਸ ਮੌਕੇ ਕਿਹਾ ਕਿ ਕਿਸਾਨਾਂ ਦੇ ਗਿਆਨ ਦੇ ਸੁਮੇਲ ਨਾਲ ਹੀ ਨਵੀਆਂ ਤਕਨੀਕਾਂ ਦੀ ਉਚਿਤ ਕਰਤੋਂ ਹੋ ਸਕਦੀ ਹੈ। ਉਨ•ਾਂ ਖੇਤੀ ਵਿਗਿਆਨੀਆਂ ਅਤੇ ਵੱਖ-ਵੱਖ ਅਧਿਕਾਰੀਆਂ ਨੂੰ ਕਿਸਾਨਾਂ ਪ੍ਰਤੀ ਵਚਨਬੱਧ ਹੋਣ ਲਈ ਪ੍ਰੇਰਿਤ ਕੀਤਾ। ਉਨ•ਾਂ ਕਿਸਾਨਾਂ ਨੂੰ ਨਵੀਂ ਸੋਚ ਦੇ ਨਾਲ-ਨਾਲ ਖੇਤੀ ਵਿਚ ਵੱਖ-ਵੱਖ ਤਰ•ਾਂ ਦੇ ਨਵੇਂ ਤਜਰਬੇ ਕਰਨ ਲਈ ਉਤਸ਼ਾਹਿਤ ਕੀਤਾ। ਇਸ ਤੋਂ ਇਲਾਵਾ ਉਨ•ਾਂ ਨੇ ਕਿਸਾਨਾਂ ਨੂੰ ਮਿਰਚਾਂ ਦੇ ਦੋਗਲੇ ਬੀਜ ਪੈਦਾ ਕਰਨ ਲਈ ਪ੍ਰੇਰਿਤ ਕੀਤਾ ਅਤੇ ਉਨ•ਾਂ ਨੇ ਕਿਸਾਨਾਂ ਨੂੰ ਆਪਣੇ ਖਾਣ ਲਈ ਸਬਜ਼ੀਆਂ, ਫਲ ਅਤੇ ਦਾਲਾਂ ਲਈ ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਬਣੇ ਨਮੂਨੇ ਦੀ ਤਰ•ਾਂ ਆਪਣੇ ਖੇਤ ਵਿਚ ਇਨ•ਾਂ ਦੀ ਪੈਦਾਵਾਰ ਲਈ ਪ੍ਰੇਰਿਤ ਕੀਤਾ। ਉਨ•ਾਂ ਕਿਹਾ ਕਿ ਜੇਕਰ ਜ਼ਿਮੀਂਦਾਰ ਆਪਣੇ ਦੁਆਰਾ ਪੈਦਾ ਕੀਤੀਆਂ ਦਾਲਾਂ ਨੂੰ ਛੋਟੇ ਪੈਕਟਾਂ ਵਿਚ ਆਪ ਮੰਡੀ ਵਿਚ ਵੇਚੇ ਤਾਂ ਵੱਧ ਮੁਨਾਫ਼ਾ ਕਮਾ ਸਕਦੇ ਹਨ। ਮੀਟਿੰਗ ਦੀ ਰਸਮੀ ਸ਼ੁਰੂਆਤ ਡਾ. ਜਗਦੀਸ਼ ਗਰੋਵਰ, ਸਹਿਯੋਗੀ ਨਿਰਦੇਸ਼ਕ (ਟ੍ਰੇਨਿੰਗ) ਵੱਲੋਂ ਮੀਟਿੰਗ ਵਿਚ ਪੁੱਜੇ ਸਾਰੇ ਮਹਿਮਾਨਾਂ ਅਤੇ ਖਾਸ ਤੌਰ ‘ਤੇ ਮੁੱਖ ਮਹਿਮਾਨ ਦੇ ਸਵਾਗਤ ਉਪਰੰਤ ਕੀਤੀ। ਉਨ•ਾਂ ਬੀਤੀ ਛਿਮਾਹੀ ਦੀਆਂ ਗਤੀਵਿਧੀਆਂ ਅਤੇ ਵਿਸ਼ੇਸ਼ ਉਪਲਬਧੀਆਂ ਦੀ ਰਿਪੋਰਟ ਪੇਸ਼ ਕੀਤੀ ਅਤੇ ਕਿਹਾ ਕਿ ਕ੍ਰਿਸ਼ੀ ਵਿਗਿਆਨ ਕੇਂਦਰ ਖੇਤੀ ਯੂਨੀਵਰਸਿਟੀ ਅਤੇ ਕਿਸਾਨ ਵਰਗ ਵਿਚਾਲੇ ਅਹਿਮ ਕੜੀ ਦੀ ਭੂਮਿਕਾ ਅਦਾ ਕਰਦਾ ਹੈ।
ਡਾ. ਗਿੱਲ ਨੇ ਗੰਭੀਰ ਆਰਥਿਕ ਸੰਕਟ ਅਤੇ ਬਹੁ-ਪੱਖੀ ਮੁਸ਼ਕਿਲਾਂ ਦੇ ਨਾਜ਼ੁਕ ਦੌਰ ਵਿਚੋਂ ਗੁਜ਼ਰ ਰਹੇ ਪੇਂਡੂ ਤੇ ਕਿਸਾਨੀ ਜੀਵਨ ‘ਤੇ ਡੂੰਘੀ ਚਿੰਤਾ ਪ੍ਰਗਟਾਉਂਦਿਆਂ ਆਪਣੇ ਵਿਚਾਰ ਸਾਂਝੇ ਕੀਤੇ। ਉਨ•ਾਂ ਵੱਖ-ਵੱਖ ਅਦਾਰਿਆਂ ਦੇ ਨੁਮਾਇੰਦਿਆਂ ਨੂੰ ਪ੍ਰਭਾਵਸ਼ਾਲੀ ਦਲੀਲ ਸਹਿਤ ਸਾਂਝੇ ਯਤਨਾਂ ਦੀ ਵਿਉਂਤਬੰਦੀ ‘ਤੇ ਜ਼ੋਰ ਦਿੱਤਾ ਅਤੇ ਕੇ ਵੀ ਕੇ ਦੇ ਤਕਨੀਕੀ ਖ਼ਜ਼ਾਨੇ ਦੀ ਉਚਿਤ ਵਰਤੋਂ ਲਈ ਪ੍ਰੇਰਿਆ। ਅਗਾਂਹਵਧੂ ਕਿਸਾਨ ਮੈਂਬਰ ਸ੍ਰੀ ਜਸਵਿੰਦਰ ਸਿੰਘ ਤੁੰਗਵਾਲੀ ਨੇ ਫ਼ਸਲਾਂ ਦੇ ਬੀਮੇ ਸਬੰਧੀ ਕਿਸਾਨਾਂ ਦੀ ਮੁਸ਼ਕਿਲ ਸਾਂਝੀ ਕੀਤੀ। ਮੀਟਿੰਗ ਵਿਚ ਖਾਸ ਬੁਲਾਵੇ ‘ਤੇ ਪਿੰਡ ਮਹਿਮਾ ਸਰਜਾ ਤੋਂ ਸ਼ਾਮਿਲ ਹੋਏ ਅਗਾਂਹਵਧੂ ਕਿਸਾਨ ਸ੍ਰੀ ਜਗਤਾਰ ਸਿੰਘ ਬਰਾੜ ਨੇ ਕਿਹਾ ਕਿ ਬਠਿੰਡਾ ਜ਼ੋਨ ਆਲੂਆਂ ਦੇ ਬੀਜ ਪੈਦਾ ਕਰਨ ਲਈ ਢੁਕਵਾਂ ਇਲਾਕਾ ਹੈ। ਉਨ•ਾਂ ਇਹ ਵੀ ਕਿਹਾ ਕਿ ਕਿਸਾਨਾਂ ਦੁਆਰਾ ਬੀਜ ਪੈਦਾ ਕਰਕੇ ਵੇਚਣ ‘ਤੇ ਵੈਟ ਤੋਂ ਛੋਟ ਮਿਲਣੀ ਚਾਹੀਦੀ ਹੈ ਅਤੇ ਮੰਗ ਕੀਤੀ ਕਿ ਕੇ ਵੀ ਕੇ ਦੁਆਰਾ ਸਬਜ਼ੀਆਂ ਦੀ ਗਰੇਡਿੰਗ ਅਤੇ ਪੈਕਿੰਗ ਸਬੰਧੀ ਸਿਖਲਾਈ ਦਿੱਤੀ ਜਾਵੇ।
ਸਲਾਹਕਾਰ ਕਮੇਟੀ ਦੇ ਮੈਂਬਰਾਂ ਵਜੋਂ ਡਾ. ਵੀ ਕੇ ਮਿੱਤਲ, ਨਿਰਦੇਸ਼ਕ ਖੇਤਰੀ ਖੋਜ ਕੇਂਦਰ, ਬਠਿੰਡਾ ਡਾ. ਜੇ. ਐਸ. ਬਰਾੜ ਵੀ ਨਿੱਜੀ ਤੌਰ ‘ਤੇ ਹਾਜ਼ਰ ਹੋਏ ਅਤੇ ਜੰਗਲਾਤ ਵਿਭਾਗ, ਸਹਿਕਾਰੀ ਸਭਾਵਾਂ ਵਿਭਾਗ, ਸਮਾਜ ਅਤੇ ਭਲਾਈ ਵਿਭਾਗ, ਡੇਅਰੀ ਵਿਕਾਸ ਅਤੇ ਪਸ਼ੂ ਪਾਲਣ ਵਿਭਾਗ, ਭੂਮੀ ਰੱਖਿਆ ਵਿਭਾਗ, ਨਹਿਰੂ ਯੁਵਾ ਕੇਂਦਰ, ਲੀਡ ਬੈਂਕ ਅਫ਼ਸਰ, ਬਾਗਬਾਨੀ ਵਿਭਾਗ ਆਦਿ ਮਹਿਕਮਿਆਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ। ਸਟੇਜ ਸੰਚਾਲਨ ਦੀ ਭੂਮਿਕਾ ਡਾ ਏ. ਪੀ. ਐਸ. ਧਾਲੀਵਾਲ ਨੇ ਬਾਖੂਬੀ ਨਿਭਾਈ।

Translate »