ਬਰਨਾਲਾ, 14 ਫਰਵਰੀ – ਜ਼ਿਲਾ ਬਰਨਾਲਾ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਜ਼ਿਲਾ ਮੈਜਿਸਟ੍ਰੇਟ ਸ੍ਰੀ ਵਿਜੈ ਐਨ ਜਾਦੇ ਨੇ ਫੌਜਦਾਰੀ ਜ਼ਾਬਤਾ 1973 (1974 ਦਾ ਐਕਟ ਨੰ: 2) ਦੀ ਧਾਰਾ 144 ਅਧੀਨ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲੇ ਵਿੱਚ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਹਨ।
ਜ਼ਿਲਾ ਮੈਜਿਸਟ੍ਰੇਟ ਵੱਲੋਂ ਲਾਗੂ ਕੀਤੀਆਂ ਪਾਬੰਧੀਆਂ ਅਨੁਸਾਰ ਜ਼ਿਲਾ ਬਰਨਾਲਾ ਵਿਚ ਵਿਦਿਅਕ ਸੰਸਥਾਵਾਂ ਦੇ ਦੁਆਲੇ 100 ਮੀਟਰ ਦੇ ਘੇਰੇ ਅੰਦਰ ਤੰਬਾਕੂ ਰੱਖਣ ਅਤੇ 18 ਸਾਲ ਤੋਂ ਘੱਟ ਉਮਰ ਵਾਲੇ ਬੱਚਿਆ ਨੂੰ ਇਸ ਦੇ ਵੇਚਣ ਅਤੇ ਵਰਤੋਂ ਕਰਨ ਤੇ ਵੀ ਪਾਬੰਦੀ ਲਾਈ ਗਈ ਹੈ।
ਇਸ ਤੋਂ ਇਲਾਵਾ ਜ਼ਿਲਾ ਬਰਨਾਲਾ ਦੀ ਹਦੂਦ ਅੰਦਰ ਕਿਸੇ ਵੀ ਪ੍ਰਾਈਵੇਟ ਜਾਂ ਸਰਕਾਰੀ ਬੱਸਾਂ ਵਿੱਚ ਸਫਰ ਦੌਰਾਨ ਅਸ਼ਲੀਲ ਗਾਣੇ ਨਹੀਂ ਵਜਾਏ ਜਾਣਗੇ।ਜੇਕਰ ਕਿਸੇ ਬੱਸ ਵਿਚ ਅਸਲੀਲ ਗਾਣੇ ਵਜਾਏ ਜਾਣ ਬਾਰੇ ਕਿਸੇ ਵਿਅਕਤੀ ਵੱਲੋ ਸਿਕਾਇਤ ਕੀਤੀ ਜਾਂਦੀ ਹੈ ਤਾਂ ਉਸ ਸਬੰਧੀ ਤੁਰੰਤ ਡੀ.ਡੀ.ਆਰ.. ਦਰਜ ਕਰਕੇ ਪੜਤਾਲ ਕੀਤੀ ਜਾਵੇ ਅਤੇ ਸਹੀ ਪਾਏ ਜਾਣ ਤੇ ਇਸ ਹੁਕਮ ਦੀ ਉਲੰਘਣਾ ਮੰਨਦੇ ਹੋਏ ਸਬੰਧਤ ਬੱਸ ਦੇ ਡਰਾਇਵਰ ਅਤੇ ਕੰਡਕਟਰ ਵਿਰੁੱਧ ਧਾਰਾ 188 ਆਈ. ਪੀ. ਸੀ. ਅਧੀਨ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜ਼ਿਲੇ ਦੇ ਪੋਲਟਰੀ ਫਾਰਮਾਂ, ਰਾਈਸ ਸੈਲਰਾਂ, ਭੱਠਿਆਂ ਅਤੇ ਦਰਮਿਆਨੀਆਂ ਸਨਤਾਂ ਦੇ ਮਾਲਕ ਇਹ ਗੱਲ ਯਕੀਨੀ ਬਣਾਉਣਗੇ ਕਿ ਉਨਾਂ ਦੇ ਕਾਮਿਆਂ ਦਾ ਪਰਾ ਰਿਹਾਇਸ਼ੀ ਰਿਕਾਰਡ ਆਪਣੇ ਕੋਲ ਰੱਖਿਆ ਜਾਵੇ ਅਤੇ ਆਪਣੇ ਘਰਾਂ ਵਿੱਚ ਰਜਿਸਟਰ ਲਾ ਕੇ ਰਖੱਣ, ਤੇ ਉਨ•ਾਂ ਦੀਆਂ ਸਾਰੀ ਰਿਸਤੇਦਾਰੀਆਂ ਦੇ ਪਤੇ ਲਿਖ ਕੇ ਰੱਖੇ ਜਾਣ ਅਤੇ ਨੋਕਰ ਦੀ ਤਨਖਾਹ ਵਿੱਚੋ 100/200 ਰੁਪਏ ਦਾ ਮਨੀ ਆਰਡਰ ਉਸਦੇ ਨਜਦੀਕੀ ਰਿਸਤੇਦਾਰ ਦੇ ਪਤੇ ਤੇ ਭੇਜਣ, ਮਨੀ ਆਰਡਰ ਪਹੁੰਚਣ ਉਪਰੰਤ ਰਸੀਦ ਨੰਬਰ ਨੂੰ ਆਪਣੇ ਕਬਜੇ ਵਿੱਚ ਰੱਖਣ। ਨੋਕਰ ਦੇ ਫਿੰਗਰ ਪ੍ਰਿੰਟ ਮਾਲਕ ਆਪਣੇ ਰਜਿਸਟਰ ਵਿੱਚ ਲਾ ਕੇ ਰੱਖਣ ਅਤੇ ਇਹ ਸਾਰਾ ਰਿਕਾਰਡ ਇਲਾਕੇ ਦੇ ਥਾਣੇ ਜਾਂ ਪੁਲਿਸ ਚੌਕੀ ਵਿਚ ਵੀ ਤੁਰੰਤ ਦਰਜ ਕਰਵਾਉਣ।
ਜ਼ਿਲਾ ਮੈਜਿਸਟ੍ਰੇਟ ਵੱਲੋਂ ਲਾਗੂ ਕੀਤੀਆਂ ਪਾਬੰਧੀਆਂ ਅਨੁਸਾਰ ਜ਼ਿਲਾ ਬਰਨਾਲਾ ਦੀਆਂ ਸੀਮਾਵਾਂ ਅੰਦਰ ਜਲੂਸ ਕੱਢਣ, ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੀ ਇਕੱਤਰਤਾ, ਗੰਡਾਸੇ, ਤੇਜਧਾਰ ਟਕੂਏ, ਕੁਲਹਾੜੀਆਂ ਅਤੇ ਹੋਰ ਘਾਤਕ ਹਥਿਆਰ ਆਦਿ ਜਨਤਕ ਥਾਵਾਂ ‘ਤੇ ਲੈ ਕੇ ਚੱਲਣ ਦੀ ਪੂਰਨ ਪਾਬੰਦੀ ਦਾ ਇੱਕ ਤਰਫਾ ਹੁਕਮ ਜਾਰੀ ਕੀਤਾ ਹੈ। ਇਸ ਤੋਂ ਇਲਾਵਾ ਮੋਟਰ ਵਹੀਕਲ ਐਕਟ 1988 ਦੇ ਨਿਯਮਾਂ ਅਨੁਸਾਰ ਜਿਲ•ੇ ਦੀਆਂ ਸੜਕਾਂ, ਪ੍ਰਾਇਵੇਟ ਮਾਰਕੀਟਾ ਜਾਂ ਹੋਰ ਪਬਲਿਕ ਸਥਾਨਾ ਤੇ ਜੋ ਵਾਹਨ ਚੱਲਣਯੋਗ ਹਾਲਤ ਵਿੱਚ ਨਹੀਂ ਹਨ ਉਨਾਂ ਵਾਹਨਾਂ ਦੇ ਚੱਲਣ ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ। ਇਸ ਤੋਂ ਇਲਾਵਾ ਜ਼ਿਲਾ ਮੈਜਿਸਟ੍ਰੇਟ ਨੇ ਹੁਕਮ ਜਾਰੀ ਕੀਤਾ ਹੈ ਕਿ ਜ਼ਿਲਾ ਬਰਨਾਲਾ ਦੀ ਹਦੂਦ ਅੰਦਰ ਕੋਈ ਵੀ ਵਿਅਕਤੀ ਸਰਕਾਰੀ ਸੜਕ, ਰਸਤੇ ਦੀ ਜਮੀਨ ਤੇ ਨਜਾਇਜ ਕਬਜਾ ਨਹੀਂ ਕਰੇਗਾ, ਇਸ ਹੁਕਮ ਦੀ ਉਲੰਘਣਾ ਕਰਨ ਵਾਲੇ ਵਿਰੁੱਧ ਧਾਰਾ 188 ਆਈ.ਪੀ.ਸੀ. ਤਹਿਤ ਪੁਲਿਸ ਵੱਲੋਂ ਤੁਰੰਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਇਸ ਤੋਂ ਇਲਾਵਾ ਜ਼ਿਲਾ ਮੈਜਿਸਟ੍ਰੇਟ ਨੇ ਇਹ ਵੀ ਹੁਕਮ ਜਾਰੀ ਕੀਤਾ ਕਿ ਜ਼ਿਲਾ ਬਰਨਾਲਾ ਦੀ ਹਦੂਦ ਵਿੱਚ ਖੂਹ, ਬੋਰ ਕਰਵਾਉਣ ਵਾਲੀਆ ਸਾਰੀਆ ਏਜੰਸੀਆ ਜ਼ਿਲਾ ਮੈਜਿਸਟ੍ਰੇਟ ਕੋਲੋਂ ਰਜਿਸਟ੍ਰੇਸ਼ਨ ਕਰਾਉਣਗੀਆਂ। ਬੋਰ ਕਰਵਾਉਣ ਵਾਲਾ ਵਿਅਕਤੀ ਬੋਰ ਵਾਲੀ ਜਗਾ ਦਾ ਨਜਦੀਕ ਬੋਰ ਲਗਵਾਉਣ ਵਾਲੀ ਏਜੰਸੀ ਦਾ ਅਤੇ ਆਪਣਾ ਪਤੇ ਦਾ ਸੂਚਨਾ ਬੋਰਡ ਲਗਾਏਗਾ। ਖੁਹ, ਬੋਰ ਲਗਾÀਬ ਤੋ 15 ਦਿਨ ਪਹਿਲਾਂ ਸਬੰਧਤ ਵਿਅਕਤੀ ਜਿਲ•ਾ ਮੈਜਿਸਟਰੇਟ, ਉਪ ਮੰਡਲ ਮੈਜਿਸਟਰੇਟ, ਬੀ ਡੀ ਪੀ À, ਈ À, ਸਰੰਪਚ, ਪਬਲਿਕ ਹੈਲਥ, ਮਿਊਂਸੀਪਲ ਕਮੇਟੀ ਵਿੱਚੋ ਕਿਸੇ ਇੱਕ ਅਧਿਕਾਰੀ ਜਿਸ ਨਾਲ ਵੀ ਸਬੰਧਤ ਹੋਵੇ ਤੋ ਲਿਖਤੀ ਤੋਰ ਤੇ ਪੂਰਵ ਪ੍ਰਵਾਨਗੀ ਲਏਗਾ।ਖੁਹ, ਬੋਰ ਦੀ ਖੁਦਾਈ ਸਮੇਂ ਕੰਡਿਆਲੀ ਤਾਰ ਜਾਂ ਕੋਈ ਉਚਿੱਤ ਬੈਰੀਕੇਟ ਲਗਾਏਗਾ। ਖੁਹ, ਬੋਰ ਦੀ ਉਸਾਰੀ ਤੋ ਬਾਅਦ ਉਸ ਦੇ ਤਲੇ ਤੇ ਜਮੀਨ ਦੇ ਪੱਧਰ ਤੋ ਉਪਰ ਅਤੇ ਥੱਲੇ ਮੀਮਿੰਟ ਅਤੇ ਕੰਕਰੀਟ ਦਾ ਨਿਸਚਿਤ ਪਲੇਟ ਫਾਰਮ ਬਣਾਏਗਾ। ਖੂਹ, ਬੋਰ ਦਾ ਢੱਕਣ ਕੇਸਿੰਗ ਪਾਇਪ ਨਾਲ ਨਟ-ਬੋਲਟਾਂ ਨਾਲ ਫਿਕਸ ਕਰੇਗਾ। ਪੰਪ ਦੀ ਮੁਰੰਮਤ ਦੀ ਸੂਰਤ ਵਿੱਚ ਖੂਹ, ਬੋਰ ਨੂੰ ਖੁੱਲਾ ਨਹੀ ਛੱਡੇਗਾ।ਖੂਹ, ਬੋਰ ਦਾ ਕੰਮ ਮੁਕੰਮਲ ਹੋਣ ਤੋ ਬਾਅਦ ਟੋਆ ਮਿੱਟੀ ਨਾਲ ਚੰਗੀ ਤਰ•ਾਂ ਭਰ ਦੇਣਾ ਯਕੀਨੀ ਬਣਾਏਗਾ। ਨਕਾਰਾ ਪਏ ਖੂਹ ਨੂੰ ਚੀਕਨੀ ਮਿੱਟੀ/ਪਥੱਰ/ਕੰਕਰੀਟ ਵਗੈਰਾ ਨਾਲ ਤਲੇ ਤੋ ਲੈ ਕੇ ਉੱਪਰ ਤੱਕ ਚੰਗੀ ਤਰ•ਾਂ ਭਰੇਗਾ ਅਤੇ ਖੂਹ, ਬੋਰ ਦੀ ਖੁਦਾਈ ਦਾ ਕੰਮ ਮੁਕੰਮਲ ਹੋਣ ਤੇ ਜਮੀਨ ਦੀ ਸਥਿਤੀ ਪਹਿਲਾਂ ਵਾਲੀ ਬਹਾਲ ਹੋਣੀ ਜਰੂਰੀ ਹੋਵੇਗੀ।
ਧਾਰਾ 144 ਤਹਿਤ ਜ਼ਿਲਾ ਮੈਜਸਿਟਰੇਟ ਨੇ ਸਾਇਬਰ ਕੈਫੇ, ਐਸ.ਟੀ.ਡੀ. ਅਤੇ ਪੀ.ਸੀ.ਓ. ਦੇ ਮਾਲਕਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਕਿਸੇ ਅਣਜਾਣ ਵਿਅਕਤੀ ਨੂੰ ਜਿਸਦੀ ਪਹਿਚਾਣ ਨਹੀ ਕੀਤੀ ਗਈ ਉਸਨੂੰ ਸਾਇਬਰ ਕੈਫੇ, ਐਸ.ਟੀ.ਡੀ. ਅਤੇ ਪੀ.ਸੀ.ਓ. ਦੀ ਵਰਤੋ ਨਾ ਕਰਨ ਦੇਣ। ਵਰਤੋ ਕਰਨ ਵਾਲੇ ਵਿਅਕਤੀ ਦੀ ਪਹਿਚਾਣ ਦੇ ਰਿਕਾਰਡ ਦਾ ਰਜਿਸਟਰ ਲਗਾਉਣ। ਵਰਤੋ ਕਰਨ ਵਾਲੇ ਵਿਅਕਤੀ ਦੀ ਸਨਾਖਤ ਉਸਦੇ ਪਹਿਚਾਣ ਪੱਤਰ, ਵੋਟਰ ਕਾਰਡ, ਰਾਸਨ ਕਾਰਡ, ਡਰਾਇਵਿੰਗ ਲਾਇਸੰਸ, ਪਾਸਪੋਰਟ ਅਤੇ ਫੋਟੋ ਕਰੈਡਿਟ ਕਾਰਡ ਨਾਲ ਕੀਤੀ ਜਾਵੇ। ਇਸਦਾ ਰਿਕਾਰਡ ਮੁੱਖ ਸਰਵਰ ਵਿੱਚ ਘੱਟੋ ਘੱਟ 6 ਮਹੀਨੀਆਂ ਲਈ ਰੱਖਿਆ ਜਾਵੇ ਅਤੇ ਜੇਕਰ ਕਿਸੇ ਵਿਅਕਤੀ ਤੇ ਸੱਕ ਲੱਗਦਾ ਹੈ ਤਾਂ ਤੁਰੰਤ ਨਜਦੀਕੀ ਥਾਨੇ ਵਿੱਚ ਸੂਚਿਤ ਕਰਨਾ ਜਰੂਰੀ ਹੋਵੇਗਾ।
ਜ਼ਿਲਾ ਮੈਜਿਸਟ੍ਰੇਟ ਬਰਨਾਲਾ ਨੇ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋ ਕਰਦੇ ਹੋਏ ਹੁਕਮ ਜਾਰੀ ਕੀਤਾ ਕਿ ਜਿਲ•ੇ ਵਿੱਚ ਨਵੇਂ ਬਣ ਰਹੇ ਮੈਰਿਜ ਪੈਲੇਸ, ਹੋਟਲ ਅਤੇ ਰੈਸਟਰੋਰੈਂਟ ਇਤਰਾਜਹਿਣਤਾ ਸਰਟੀਫਿਕੇਟ ਪ੍ਰਾਪਤ ਕਰਨ ਲਈ ਸਾਇਟ ਪਲਾਨ ਅਤੇ ਨਕਸੇ (10 ਕਾਪੀਆਂ ਵਿਚ) ਦਸਤਾਵੇਜ਼ ਇਸ ਹੁਕਮ ਦੇ ਜਾਰੀ ਹੋਣ ਤੋ 15 ਦਿਨਾ ਦੇ ਅੰਦਰ-ਅੰਦਰ ਮੇਰੇ ਦਫਤਰ ਨੂੰ ਪੇਸ ਕਰਨ। ਇਤਰਾਜਹਿਣਤਾ ਸਰਟੀਫਿਕੇਟ ਦੀ ਕਾਪੀ ਮੈਰਿਜ ਪੈਲੇਸ, ਹੋਟਲ ਅਤੇ ਰੈਸਟਰੋਰੈਂਟ ਅਦਿ ਤੇ ਢੁੱਕਵੀ ਜਗ•ਾਂ ਤੇ ਲਗਾਈ ਜਾਵੇ। ਇਸ ਹੁਕਮ ਦੇ ਜਾਰੀ ਹੋਣ ਤੋ ਬਾਅਦ ਉਹਨਾਂ ਸਾਰੇ ਮੈਰਿਜ ਪੈਲੇਸ, ਹੋਟਲ ਅਤੇ ਰੈਸਟਰੋਰੈਂਟ ਜ਼ੋ ਕਿ ਇਸ ਦਫਤਰ ਤੋ ਇਤਰਾਜਹਿਣਤਾ ਸਰਟੀਫਿਕੇਟ ਪ੍ਰਾਪਤ ਨਹੀ ਕਰਨਗੇ ਨੂੰ ਬੰਦ ਕਰ ਦਿੱਤਾ ਜਾਵੇਗਾ ਅਤੇ ਜ਼ੋ ਨਵੇਂ ਬਣ ਰਹੇ ਹਨ ਉਹ ਫੋਰੀ ਤੋਰ ਤੇ 15 ਦਿਨਾਂ ਦੇ ਅੰਦਰ-ਅੰਦਰ ਬਣਾਉਣ ਲਈ ਸਰਟੀਫਿਕੇਟ ਪ੍ਰਾਪਤ ਕਰਨਗੇ। ਇਹ ਸਰਟੀਫਿਕੇਟ ਨਾ ਲੈਣ ਦੀ ਸੂਰਤ ਵਿੱਚ ਸਾਰਾ ਕੰਮ ਬੰਦ ਕਰ ਦਿੱਤਾ ਜਾਵੇਗਾ। ਲੋਕਾ ਦੀ ਸੁਰੱਖਿਆ ਲਈ ਸਬੰਧਤ ਵਿਭਾਗਾਂ ਤੋ ਸਾਲਾਨਾਂ ਚੈਕਿੰਗ ਸਰਟੀਫਿਕੇਟ ਪ੍ਰਾਪਤ ਕਰਨੇ ਯਕੀਨੀ ਬਣਾਏ ਜਾਣ। ਮੈਰਿਜ ਪੈਲੇਸਾਂ ਵਿਚ ਚਲਾਏ ਜਾ ਰਹੇ ਅਣ-ਅਧਿਕਾਰਤ ਆਵਾਜੀ ਪ੍ਰਦੂਸਣ ਵਾਲੇ ਯੰਤਰਾਂ ਦੀ ਪੂਰੀ ਤਰ•ਾਂ ਮਨਾਹੀ ਹੋਵੇਗੀ। ਜਿਸ ਮੈਰਿਜ ਪੈਲੇਸ, ਹੋਟਲ ਅਤੇ ਰੈਸਟਰੋਰੈਂਟ ਨੇ ਸਪੀਕਰ ਆਦਿ ਲਗਾਉਣਾ ਹੈ ਉਹ ਜਿਲ•ਾਂ ਮੇਜਿਸਟਰੇਟ ਜਾਂ ਉਪ ਮੰਡਲ ਮੈਜਿਸਟਰੇਟ ਤੋ ਘੱਟੋ ਘੱਟ ਇੱਕ ਹਫਤਾਂ ਪਹਿਲਾ ਪ੍ਰਵਾਨਗੀ ਲਵੇਗਾ।
ਜ਼ਿਲਾ ਮੈਜਿਸਟ੍ਰੇਟ ਵੱਲੋਂ ਲਗਾਏ ਗਏ ਇਹ ਪਾਬੰਦੀ ਦੇ ਹੁਕਮ ਮਿਤੀ 9 ਫਰਵਰੀ ਤੋਂ 8 ਅਪ੍ਰੈਲ, 2012 ਤੱਕ ਲਾਗੂ ਰਹਿਣਗੇ। ਜ਼ਿਲਾ ਮੈਜਿਸਟ੍ਰੇਟ ਵੱਲੋਂ ਇਹ ਹਦਾਇਤ ਕੀਤੀ ਗਈ ਹੈ ਕਿ ਇਨਾਂ ਪਾਬੰਦੀ ਦੇ ਹੁਕਮਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ ਅਤੇ ਜੇ ਕੋਈ ਇਨਾਂ ਹੁਕਮਾਂ ਦੀ ਉਲੰਘਣਾ ਕਰੇਗਾ ਉਸ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।