November 13, 2011 admin

ਪੱਤਰ ਸੂਚਨਾ ਦਫਤਰ ਭਾਰਤ ਸਰਕਾਰ ਜਲੰਧਰ

ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਵਾਸਤੇ ਭਾਰਤ ਦਾ ਚੋਣ ਕਮਿਸ਼ਨ ਸ਼ਨੀਵਾਰ ਨੂੰ ਲੁਧਿਆਣਾ ਦੇ ਦੌਰੇ ‘ਤੇ
ਜਲੰਧਰ – ਪੰਜਾਬ ਵਿੱਚ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਹੋ ਰਹੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਵਾਸਤੇ ਭਾਰਤ ਦਾ ਚੋਣ ਕਮਿਸ਼ਨ ਸ਼ਨੀਵਾਰ ਨੂੰ ਲੁਧਿਆਣਾ ਦੇ ਦੌਰੇ ‘ਤੇ ਆ ਰਿਹਾ ਹੈ। ਪੰਜਾਬ ਦੀ ਮੁੰਖ ਚੋਣ ਅਧਿਕਾਰੀ ਕੁਸ਼ਮਜੀਤ ਸਿੱਧੂ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ ਚੋਣ ਕਮਿਸ਼ਨ ਲੁਧਿਆਣਾ ਵਿੱਚ ਵੱਖ ਵੱਖ ਸਿਆਸੀ ਪਾਰਟੀਆਂ ਦੇ ਪ੍ਰਤੀਨਿਧੀਆਂ ਨਾਲ ਮੁਲਾਕਾਤ ਕਰੇਗਾ ਤੇ ਡਿਵੀਜਨਲ ਕਮਿਸ਼ਨਰਾਂ ਤੇ ਡਿਪਟੀ ਕਮਿਸ਼ਨਰਾਂ ਨਾਲ ਮੀਟਿੰਗ ਕਰਕੇ ਚੋਣਾਂ ਲਈ ਹੋ ਰਹੀਆਂ ਤਿਆਰੀਆਂ ਦਾ ਜਾਇਜ਼ਾ ਲਵੇਗਾ। ਚੋਣ ਕਮਿਸ਼ਨ ਦੀ ਅਗਵਾਈ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਸ਼੍ਰੀ ਐਸ.ਵਾਈ ਕੁਰੈਸ਼ੀ ਕਰਨਗੇ। ਚੋਣ ਕਮਿਸ਼ਨਰ ਸ਼੍ਰੀ ਵੀ.ਐਸ. ਸੰਪਤ ਅਤੇ ਸ਼੍ਰੀ ਐਸ.ਐਚ. ਬ੍ਰਹੱਮਾ ਵੀ ਉਨਾਂ੍ਹ ਦੇ ਨਾਲ ਹੋਣਗੇ।  ਹੋਰਨਾਂ ਮੈਂਬਰਾਂ ਵਿੱਚ ਉਪ ਚੋਣ ਕਮਿਸ਼ਨਰ ਸ਼੍ਰੀ ਵਿਨੋਦ ਜੁਤਸੀ, ਸ਼੍ਰੀ ਸੁਧੀਰ ਤ੍ਰਿਪਾਠੀ ਅਤੇ ਤਾਮਿਲਨਾਂਡੂ ਦੇ ਮੁੱਖ ਚੋਣ ਅਧਿਕਾਰੀ ਸ਼੍ਰੀ ਪ੍ਰਵੀਨ ਕੁਮਾਰ ਵੀ ਸ਼ਾਮਿਲ ਹਨ। ਚੋਣਾਂ ਸਬੰਧੀ ਤਿਆਰੀਆਂ ਦਾ ਜਾਇਜ਼ਾ ਲੈਣ ਮਗਰੋਂ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਸ਼ਾਮੀਂ 6 ਵਜੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪ੍ਰਬੰਧਕੀ ਬਲਾਕ ਵਿੱਚ ਵਾਈਸ ਚਾਂਸਲਰ ਦੇ ਮੀਟਿੰਗ ਰੂਮ ਵਿੱਚ ਪੱਤਰਕਾਰਾਂ ਨਾਲ ਮੁਲਾਕਾਤ ਵੀ  ਕਰੇਗਾ ।  
ਸ਼੍ਰੀਕਾਂਤ ਜੇਨਾ ਵੱਲੋਂ 20 ਨੁਕਾਤੀ ਪ੍ਰੋਗਰਾਮ ਦੀ ਪ੍ਰਗਤੀ ਦਾ ਜਾਇਜ਼ਾ ਲਿਆ
ਨਵੀਂ ਦਿੱਲੀ – ਅੰਕੜਾ ਤੇ ਪ੍ਰੋਗਰਾਮਾਂ ਨੂੰ ਅਮਲ ਵਿੱਚ ਲਿਆਉਣ ਬਾਰੇ ਕੇਂਦਰੀ ਮੰਤਰੀ ਸ਼੍ਰੀ ਸ਼੍ਰੀਕਾਂਤ ਜੇਨਾ ਨੇ ਅੱਜ ਨਵੀਂ ਦਿੱਲੀ ਵਿੱਚ 20 ਨੁਕਾਤੀ ਪ੍ਰੋਗਰਾਮ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਮੀਟਿੰਗ ਵਿੱਚ ਰਾਜਾਂ ਤੇ ਕੇਂਦਰ ਪ੍ਰਬੰਧਕ ਪ੍ਰਦੇਸ਼ਾਂ ਤੇ ਸਕੱਤਰ ਤੇ ਕੇਂਦਰੀ ਨੋਡਲ ਮੰਤਰਾਲਿਆਂ ਦੇ ਅਧਿਕਾਰੀ ਸ਼ਾਮਿਲ ਹੋਏ। ਸ਼੍ਰੀ ਜੇਨਾ ਨੇ ਇਸ ਗੱਲ ਉਤੇ ਤਸੱਲੀ ਪ੍ਰਗਟ ਕੀਤੀ ਕਿ 20 ਨੁਕਾਤੀ ਪ੍ਰੋਗਰਾਮ ਨੇ ਸਮਾਜਿਕ ਅਤੇ ਸਮੂਦਾਇਕ ਵਿਕਾਸ ਵਿੱਚ ਵੱਖ ਪ੍ਰੋਗਰਾਮਾਂ ਰਾਹੀਂ ਮਹੱਤਵਪੂਰਨ ਯੋਗਦਾਨ ਪਾਇਆ। ਉਨਾਂ੍ਹ ਨੇ ਕਿਹਾ ਕਿ ਸਮਾਜ ਦੇ ਕਮਜ਼ੋਰ ਵਰਗ ਦੇ ਸਮਾਜਿਕ ਤੇ ਆਰਥਿਕ ਵਿਕਾਸ ਵਿੱਚ ਇਹ ਪ੍ਰੋਗਰਾਮ ਵਧੀਆ ਯੋਗਦਾਨ ਪਾ ਰਿਹਾ । ਉਨਾਂ੍ਹ ਦੱਸਿਆ ਕਿ ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੋਜ਼ਗਾਰ ਗਾਰੰਟੀ ਪ੍ਰੋਗਰਾਮ ਹੇਠ  1576 ਲੱਖ ਤੋਂ ਵਧੇਰੇ ਜਾਬ ਕਾਰਡ ਜਾਰੀ ਕੀਤੇ ਜਾ ਚੁੱਕੇ ਹਨ। ਉਨਾਂ੍ਹ ਦੱਸਿਆ ਕਿ ਸਵਰਨ ਜਯੰਤੀ ਗ੍ਰਾਮ ਸਵੈ ਰੋਜ਼ਗਾਰ ਯੋਜਨਾ ਹੇਠ 28 ਲੱਖ 90 ਹਜ਼ਾਰ ਨੂੰ ਵਿਅਕਤੀਗਤ ਸਹਾਇਤਾ ਦਿੱਤੀ ਗਈ ਹੈ ਤੇ 7 ਲੱਖ 51 ਹਜ਼ਾਰ ਸਵੈ ਸਹਾਇਤਾ ਸਮੂਹਾਂ ਨੂੰ ਆਮਦਨ ਯੋਗ ਗਤੀ ਵਿਧੀਆਂ ਮੁਹੱਈਆ ਕਰਵਾਈਆਂ ਗਈਆਂ ਹਨ। ਸ਼੍ਰੀ ਜੇਨਾ ਨੇ ਦੱਸਿਆ ਕਿ ਕਿਸਾਨਾਂ ਦੀ ਸਹਾਇਤਾ ਵਾਸਤੇ 9 ਕਰੋੜ 90 ਲੱਖ ਕਿਸਾਨ ਕਰੈਡਿਟ ਕਾਰਡ ਜਾਰੀ ਕੀਤੇ ਜਾ ਚੁੱਕੇ ਹਨ। ਉਨਾਂ੍ਹ ਨੇ ਰਾਜ ਨੂੰ ਆਪਣੀ ਕਾਰਗੁਜ਼ਾਰੀ ਰਿਪੋਰਟ ਸਮੇਂ ਸਿਰ ਭੇਜਣ ਲਈ ਆਖਿਆ।
ਲਿੰਗ ਨਿਰਧਾਰਨ ਉਤੇ ਰੋਕ ਵਿੱਚ ਢਿੱਲ ਦੀ ਕੋਈ ਤਜਵੀਜ਼ ਨਹੀਂ
ਨਵੀਂ ਦਿੱਲੀ – ਯੋਜਨਾ ਕਮਿਸ਼ਨ ਨੇ ਮੀਡੀਆ ਦੀ ਰਿਪੋਰਟ ਦਾ ਖੰਡਨ ਕਰਦੇ ਹੋਏ ਕਿਹਾ ਹੈ ਕਿ ਲਿੰਗ ਨਿਰਧਾਰਨ  ਉਤੇ ਲੱਗੀ ਪਾਬੰਦੀ  ਵਿੱਚ ਢਿੱਲ ਦੇਣ ਦੀ ਕੋਈ ਤਜਵੀਜ਼ ਕਮਿਸ਼ਨ ਦੇ ਵਿਚਾਰ ਹੇਠ ਨਹੀਂ ਹੈ। 11ਵੀਂ ਪਜ ਸਾਲਾ ਯੋਜਨਾ ਦਾ ਮੰਤਵ ਬਾਲ ਲਿੰਗ ਅਨੁਪਾਤ ਦੀ ਨਿਗਰਾਨੀ ਕਰਨਾ ਹੈ। 2011 ਦੀ ਜਨਗਣਨਾ ਮੁਤਾਬਿਕ ਦੇਸ਼ ਵਿੱਚ ਬਾਲ ਲਿੰਗ ਅਨੁਪਾਤ ਬੜੀ ਤੇਜ਼ੀ ਨਾਲ ਘਟਿਆ ਹੈ। ਪਿਛਲ ੇ 10 ਸਾਲਾਂ ਵਿੱਚਇਸ ਵਿੱਚ ਕੋਈ ਸੁਧਾਰ ਨਹੀਂ ਆਇਆ ਸਗੋਂ ਪਹਿਲੇ ਵਿਕਾਸ ਸਮੇਂ ਵਿੱਚ ਬਾਲੜੀਆਂ ਨੂੰ ਵਿੱਪਰੀਤ ਵਾਤਾਵਰਣ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 12ਵੀਂ ਪੰਜ ਸਾਲਾ ਯੋਜਨਾ ਲਈ ਯੋਜਨਾ ਕਮਿਸਨ ਨੇ ਵੱਡੀ ਗਿਣਤੀ ਵਿੱਚ ਸਟੇਅਰਿੰਗ ਕਮੇਟੀਆਂ ਕਾਰਜ ਸਮੂਹ ਅਤੇ ਦੂਜੇ ਕਾਰਜ ਬਲ, ਸਬ ਸਮੂਹਾਂ ਦਾ ਗਠਨ ਕੀਤਾ ਹੈ। ਹਰੇਕ ਕਮੇਟੀ ਵਿੱਚ 15 ਤੋਂ 20 ਮੈਂਬਰ ਹਨ।  12ਵੀਂ ਪੰਜ ਸਾਲਾ ਯੋਜਨਾ ਦਾ ਏਜੰਡਾ ਤਿਆਰ ਕਰਨ ਲਈ ਮੈਬਰਾਂ ਨੂੰ ਇਸ ਮੁੱਦੇ ਉਤੇ ਆਪਣੇ ਵਿਚਾਰ ਟਿੱਪਣੀਆਂ ਅਤੇ ਨਿਰੀਖਣ ਰਿਪੋਰਟਾਂ ਦੇਣ ਦੇ ਦਿਸ਼ਾ ਨਿਰਦੇਸ਼ ਦਿੱਤੇ ਹਨ।                                        
ਵਿਦੇਸ਼ੀ ਸੈਲਾਨੀਆਂ ਨੂੰ ਆਮਦ ਤੇ ਵੀਜ਼ਾ ਸਕੀਮਾਂ ਹੇਠ 1234 ਵੀਜੇ ਜਾਰੀ
ਨਵੀਂ ਦਿੱਲੀ – ਅਕਤੂਬਰ ਮਹੀਨੇ ਵਿਦੇਸੀ ਸੈਲਾਨੀਆਂ ਨੂੰ ਆਮਦ ਵੀਜਾ ਸਕੀਮ ਹੇਠ 1234 ਵੀਜ਼ੇ ਜਾਰੀ ਕੀਤੇ ਗਏ ਜਦਕਿ ਇਸ ਤੋਂ ਪਿਛਲੇ ਮਹੀਨੇ 991 ਵੀਜੇ ਜਾਰੀ ਕੀਤੇ ਗਏ ਸਨ, ਜਿਸ ਵਿੱਚ ਨਿਊਜ਼ੀਲੈਂਡ 274, ਜਪਾਨ224, ਇੰਡੋਨੇਸ਼ੀਆ 205, ਫਿਲਪਾਈਨ 186, ਸਿੰਗਾਪੁਰ 140, ਫਿਨਲੈਂਡ 134, ਕੰਬੋਡੀਆ 27, ਵੀਅਤਨਾਮ 15, ਲਕਸ਼ਮਬਰਗ 14, ਲਿਓਸ 10, ਅਤੇ ਮੀਆਮਾਰ ਦੇ 5 ਵੀਜ਼ੇ ਸ਼ਾਮਿਲ ਹਨ। ਭਾਰਤ ਵਿੱਚ ਵਿਦੇਸ਼ੀ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ,ਜਨਵਰੀ, 2010 ਵਿੱਚ ਪੰਜ ਦੇਸ਼ਾਂ ਦੇ ਨਾਗਰਿਕਾਂ ਲਈ  ਆਮਦ ਤੇ ਵੀਜਾ ਸਕੀਮ ਸ਼ੁਰੂ ਕੀਤੀ ਗਈ ਸੀ ਤੇ ਬਾਅਦ ਵਿੱਚ ਇਸ ਨੂੰ 6 ਹੋਰ ਦੇਸਾਂ ਦੇ ਨਾਗਰਿਕਾਂ ਨੂੰ ਵੀ ਸ਼ਾਮਿਲ ਕੀਤਾ ਗਿਆ।                                                      
15 ਹਜ਼ਾਰ ਕਰ ਵਿਵਾਦ ਮਾਮਲਿਆਂ ਦਾ ਨਿਪਟਾਰਾ
ਵਿੱਤ ਮੰਤਰਾਲੇ ਦੇ ਆਮਦਨ ਕਰ ਨਿਪਟਾਰਾ ਕਮਿਸ਼ਨ ਵੱਲੋਂ 15 ਹਜ਼ਾਰ ਕਰ ਵਿਵਾਦ ਮਾਮਲਿਆਂ ਦਾ ਨਿਪਟਾਰਾ ਕੀਤਾ ਗਿਆ । 1976 ਤੋਂ ਚਲ ਰਹੇ ਅਜਿਹੇ 1 ਲੱਖ 35 ਹਜ਼ਾਰ ਮਾਮਲੇ ਸਨ। ਪਿਛਲੇ ਮਾਲੀ ਵਰ੍ਹੇ 400 ਫੈਸਲੇ ਕੀਤੇ ਗਏ ਜਿਸ ਹੇਠ 595 ਕਰੋੜ ਰੁਪਏ ਦੀ ਰਕਮ ਦਾ ਨਿਪਟਾਰਾ ਕੀਤਾ ਗਿਆ। ਇਹ ਜਾਣਕਾਰੀ ਆਮਦਨ ਕਰ ਨਿਪਟਾਰਾ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਰਾਮਜੀ ਸਿਨਾ੍ਹ ਨੇ ਜਸਟਿਸ  ਕੇ.ਐਨ. ਵਾਂਚੂ  ਦੀ ਯਾਦ ਵਿੱਚ ਬਣਾਏ ਗਏ ਕਾਨਫਰੰਸ ਹਾਲ ਦਾ ਉਦਘਾਟਨ ਕਰਦਿਆਂ ਦਿੱਤੀ।  ਜਸਟਿਸ ਕੇ.ਐਨ. ਵਾਂਚੂ ਨੇ  ਆਮਦਨ ਕਰ ਨਿਪਟਾਰਾ ਕਮਿਸ਼ਨ ਦੀ ਸਥਾਪਨਾ ਲਈ ਉਘਾ ਯੋਗਦਾਨ ਪਾਇਆ ਸੀ। ਉਨਾਂ੍ਹ ਨੇ ਦੱਸਿਆ ਕਿ ਇਸ ਸਮੇਂ ਕਮਿਸਨ ਦੀਆਂ ਚਾਰ ਬ੍ਰਾਂਚਾਂ ਨਵੀਂ ਦਿੱਲੀ, ਮੁੰਬਈ, ਕੋਲਕਾਤਾ ਅਤੇ ਚੇਨੱਈ ਵਿੱਚ ਕੰਮ ਕਰ ਰਹੀਆਂ ਹਨ ਤੇ ਤਿੰਨ ਹੋਰ ਨਵੀਆਂ ਬ੍ਰਾਂਚਾਂ ਖੋਲ੍ਹੀਆਂ ਜਾ ਰਹੀਆਂ ਹਨ। ਇਸ ਮੌਕੇ ‘ਤੇ ਉਘੇ ਕਰ ਦਾਤਾ, ਬਾਰ ਐਸਸ਼ੀਏਸ਼ਨ ਦੇ ਮੈਂਬਰ ਅਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।
ਖੁਰਾਕੀ ਵਸਤਾਂ ਦੀ ਮਹਿੰਗਾਈ ਦਰ ਘਟ ਕੇ 11.81 ਫੀਸਦੀ ਰਹੀ
ਨਵੀਂ ਦਿੱਲੀ – 29 ਅਕਤੂਬਰ ਨੂੰ ਖ਼ਤਮ ਹੋਏ ਹਫਤੇ ਦੌਰਾਨ ਖੁਰਾਕੀ ਵਸਤਾਂ ਦੀ  ਮਹਿੰਗਾਈ ਦਰ ਘੱਟ ਕੇ 11.81 ਫੀਸਦੀ ਰਹੀ, ਜਦਕਿ ਪਿਛਲੇ ਹਫਤੇ ਮਹਿੰਗਾਈ ਦਰ 12.21 ਫੀਸਦੀ ਸੀ। ਚਾਵਲ, ਫਲ ਅਤੇ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਜਦਕਿ ਪਿਆਜ਼  ਅਤੇ ਆਟੇ ਦੀਆਂ ਕੀਮਤਾਂ ਵਿੱਚ ਕਮੀ ਦਰਜ ਕੀਤੀ ਗਈ।                                    
ਸਾਬਕਾ ਕ੍ਰਿਕੇਟ ਕੋਚ ਦੇਸ਼ ਪ੍ਰੇਮ ਆਜ਼ਾਦ ਨੂੰ ਵਿੱਤੀ ਰਾਹਤ ਮਨਜ਼ੂਰ
ਨਵੀਂ ਦਿੱਲੀ – ਯੁਵਾ ਅਤੇ ਖੇਡ ਮਾਮਲਿਆਂ ਬਾਰੇ ਮੰਤਰਾਲਾ ਦੇ ਰਾਜ ਮੰਤਰੀ ਸ਼੍ਰੀ ਅਜੇ ਮਾਕਨ ਵੱਲੋਂ ਸਾਬਕਾ ਕ੍ਰਿਕੇਟ ਕੋਚ  ਸ਼੍ਰੀ ਦੇਸ਼ ਪ੍ਰੇਮ ਆਜ਼ਾਦ ਨੂੰ ਤਿੰਨ ਲੱਖ 44 ਹਜ਼ਾਰ 703 ਰੁਪਏ ਦੀ ਵਿੱਤੀ ਰਾਹਤ ਮਨਜ਼ੂਰ ਕੀਤੀ ਗਈ । ਇਹ ਵਿੱਤੀ ਸਹਾਇਤਾ ਖਿਡਾਰੀਆਂ ਦੇ ਰਾਸ਼ਟਰੀ ਭਲਾਈ ਫੰਡ ਵਿੱਚੋਂ ਜਾਰੀ ਕੀਤੀ ਜਾਵੇਗੀ। ਇਹ ਰਕਮ ਉਸ ਦੀ ਮਾੜੀ ਵਿੱਤੀ ਹਾਲਤ ਨੂੰ ਦੇਖਦਿਆਂ ਮਨਜ਼ੂਰ ਕੀਤੀ ਗਈ ਹੈ।  ਸ਼੍ਰੀ ਆਜ਼ਾਦ ਨੇ 1964 ਵਿੱਚ  ਪੰਜਾਬ ਦੀ ਰਣਜੀ ਟੀਮ ਦੀ ਅਗਵਾਈ ਕੀਤੀ ਤੇ ਉਨਾਂ੍ਹ ਨੂੰ ਪ੍ਰਮੁੱਖ ਕ੍ਰਿਕੇਟ ਖਿਡਾਰੀ ਕਪਿਲ ਦੇਵ, ਚੇਤਨ ਸ਼ਰਮਾ, ਹਰਭਜਨ ਸਿੰਘ, ਅਸ਼ੋਕ ਮਹਲਹੌਤਰਾ ਅਤੇ ਯੋਗਰਾਜ ਸਿੰਘ ਨੂੰ ਕੋਚਿੰਗ ਦੇਣ ਦਾ ਮਾਨ ਵੀ ਹਾਸਿਲ ਹੈ।   

Translate »