October 12, 2011 admin

ਸਕੂਲੀ ਵਿਦਿਆਰਥੀਆਂ ਦੇ ਜਿਲਾ ਪੱਧਰੀ ਪੇਟਿੰਗ ਮੁਕਾਬਲੇ ਚਾਈਲਡ ਵੈਲਫੇਅਰ ਕੈਸਿਲ ਚੰਡੀਗੜ (ਪੰਜਾਬ) ਵਲੋਂ ਜਿਲਾ ਗੁਰਦਾਸਪੁਰ ਦੇ ਨਿਊ ਜਿਮਨੇਜੀਅਮ ਹਾਲ ਵਿੱਚ ਕਰਵਾਏ ਗਏ

ਗੁਰਦਾਸਪੁਰ – ਅੱਜ ਵੱਖ-ਵੱਖ ਉਮਰ ਗਰੁੱਪਾਂ ਦੇ ਸਕੂਲੀ ਵਿਦਿਆਰਥੀਆਂ ਦੇ ਜਿਲਾ ਪੱਧਰੀ ਪੇਟਿੰਗ ਮੁਕਾਬਲੇ ਚਾਈਲਡ ਵੈਲਫੇਅਰ ਕੈਸਿਲ ਚੰਡੀਗੜ (ਪੰਜਾਬ) ਵਲੋਂ ਜਿਲਾ ਗੁਰਦਾਸਪੁਰ ਦੇ ਨਿਊ ਜਿਮਨੇਜੀਅਮ ਹਾਲ ਵਿੱਚ ਕਰਵਾਏ ਗਏ, ਜਿਸ ਦਾ ਉਦਘਾਟਨ ਸ੍ਰੀ ਪੀ. ਕੇ. ਸੱਭਰਵਾਲ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ ਵਲੋਂ ਕੀਤਾ ਗਿਆ। ਮੁੱਖ ਮਹਿਮਾਨ ਸ੍ਰੀ ਸੱਭਰਵਾਲ ਵਲੋਂ ਇਸ ਮੌਕੇ ਨਿਊ ਜਿਮਨੇਜੀਅਮ ਦੇ ਮੈਦਾਨ ਵਿੱਚ ਫਲਦਾਰ ਪੌਦੇ ਵੀ ਲਗਾਏ ਗਏ। ਉਨਾ ਇਸ ਮੌਕੇ ਸੰਬੇਧਨ ਕਰਦੇ ਹੋਏ ਕਿਹਾ ਕਿ ਅਜਿਹੇ ਮੁਕਾਬਲੇ ਬੱਚਿਆ ਵਿੱਚ ਛਿਪੀ ਪ੍ਰਤਿਭਾ ਨੂੰ ਉਭਾਰਦੇ ਹਨ ਅਤੇ ਆਤਮ ਵਿਸ਼ਵਾਸ ਪੈਦਾ ਕਰਦੇ ਹਨ ਉਥੇ ਉਨਾ ਦੇ ਜੀਵਨ ਦੇ ਸਰਬਪੱਖੀ ਵਿਕਾਸ ਵਿੱਚ ਵੀ ਸਹਾਈ ਹੁੰਦੇ ਹਨ। ਉਨਾ ਇਸ ਮੌਕੇ ਕਰਵਾਏ ਜਾ ਰਹੇ ਜ਼ਿਲ੍ਹਾ ਪੱਧਰੇ ਪੇਟਿੰਗ ਮੁਕਾਬਿਲਆਂ ਲਈ ਰੈਡ ਕਰਾਸ ਸੋਸਾਇਟੀ ਦੀ ਪ੍ਰਸੰਸਾ ਕੀਤੀ।  ਇਸ ਮੌਕੇ ਸ੍ਰੀ ਰਮੇਸ ਮਹਾਜਨ ਅਵੈਤਨੀ ਸਕੱਤਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਸਾਲ ਵੀ ਗੁਰਦਾਸਪੁਰ ਜਿਲੇ ਦੇ 5 ਬੱਚਿਆ ਨੇ ਸਟੇਟ ਲੈਵਲ ਅਤੇ ਇੱਕ ਬੱਚੇ ਨੇ ਨੈਸ਼ਨਲ ਲੈਵਲ ‘ਤੇ ਮੁਕਾਬਲਾ ਜਿੱਤ ਕੇ ਜਿਲੇ ਦਾ ਨਾਂਅ ਰੋਸ਼ਨ ਕੀਤਾ ਸੀ। ਉਨਾ ਅੱਗੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਮੁਕਾਬਲੇ ਵਿੱਚੋਂ ਜਿਹੜੇ ਬੱਚੇ ਜੇਤੂ ਹੋਣਗੇ ਉਹ ਸਟੇਟ ਲੈਵਲ ਦੇ ਮੁਕਾਬਲੇ ਵਿੱਚ ਹਿੱਸਾ ਲੈ ਸਕਣਗੇ। ਜਿਹੜੇ ਕਿ ਇਸ ਸਾਲ 18 ਅਕਤੂਬਰ 2011 ਨੂੰ ਜਿਲਾ ਗੁਰਦਾਸਪਰੁ ਵਿਖੇ ਨਿਊ ਜਿਮਨੇਜੀਮ ਹਾਲ ਵਿੱਚ ਹੀ ਕਰਵਾਏ ਜਾ ਰਹੇ ਹਨ।  ਉਨਾ ਇਹ ਵੀ ਦੱਸਿਆ ਕਿ ਜਿਲਾ ਪੱਧਰੀ ਮੁਕਾਬਲੇ ਵਿੱਚ 172 ਸਕੂਲ ਦੇ 197 ਬੱਚਿਆ ਨੇ ਭਾਗ ਲਿਆ । ਸਟੇਟ ਲੈਵਲ ਦੇ ਮੁਕਾਬਲੇ ਵਿਚ 8 ਜ਼ਿਲ੍ਹਿਆ ਕਪੂਰਥਲਾ, ਅੰਮ੍ਰਿਤਸਰ, ਜਲੰਧਰ, ਗੁਰਦਾਸਪੁਰ, ਹੁਸ਼ਿਆਰਪੁਰ, ਪਠਾਨਕੋਟ , ਤਰਨਤਾਰਨ ਤੇ ਨਵਾ ਸ਼ਹਿਰ ਦੇ ਬੱਚੇ ਭਾਗ ਲੋਣਗੇ। ਜ਼ਿਲ੍ਹਾ ਪੱਧਰੀ ਮੁਕਾਬਲੇ ਦੀ ਜੱਜਮੈਟ ਕਰਨ ਵਾਲ ਜੱਜ ਸ੍ਰੀਮਤੀ ਸੋਮੀ ਧੰਜਲ, ਪ੍ਰੇਮ ਖੋਸਲਾ, ਜਤਿੰਦਰ ਰੰਧਾਵਾ, ਫਕੀਰ ਮਸੀਹ, ਪਰਮਿੰਦਰ ਕੌਰ, ਸ਼ਰਨਜੀਤ ਕੌਰ, ਬੀਬਾ ਬਲਵੰਤ, ਜਸਬੀਰ ਸਿੰਘ, ਸੁਖਰਾਮ, ਸਤਬੀਰ ਸਿੰਘ ਸ਼ਾਮਿਲ ਸਨ। ਸ੍ਰੀਮਤੀ ਨੀਲਮ ਮਹੰਤ ਨੇ ਸਟੇਜ ਸੈਕਟਰੀ ਦੀ ਭੂਮਿਕਾ ਬਾਖੂਬੀ ਨਿਬਾਈ। ਪਵਨ ਕੁਮਾਰ ਨੋਡਲ ਅਫਸਰ ਵਜੋ ਹਾਜ਼ਰ ਸਨ। ਇਸ ਮੁਕਾਬਲੇ ਦੇ ਪੰਜ ਗਰੁੱਪਾ ਵਿੱਚੋ ਦੋ ਗਰੁੱਪ ਰੱੈਡ ਅਤੇ ਯੈਲੋ ਗਰੁੱਪ ਸਪੈਸ਼ਲ ਸਨ। ਵਾਈਟ ਗਰੁੱਪ ਵਿਚੋ ਪਹਿਲੇ ਨੰਬਰ ‘ਤੇ ਹਰਵਿੰਦਰ ਸਿੰਘ , ਦੂਜੇ ਨੰਬਰ ‘ਤੇ ਗਰੀਸਾ, ਜੀਤੇ ਨੰਬਰ ‘ਤੇ ਸਾਮਲੀ ਸ਼ਰਮਾ ਆਏ। ਗਰੀਨ ਗਰੁੱਪ ਵਿਚੋ ਪਹਿਲੇ ਨੰਬਰ ‘ਤੇ ਦੀਪਸੂ, ਦੂਜੇ ‘ਤੇ ਹਿਆ ਮਿੱਤਲ, ਤੀਜੇ ‘ਤੇ ਦੀਵਾਸ਼ੀ ਆਏ। ਬਲੂ ਗਰੁੱਪ ਵਿੱਚੋ ਫਸਟ ਪਭਦੀਪ, ਦੂਜੇ ਨੰਬਰ ‘ਤੇ ਸਾਕਸ਼ੀ, ਤੀਜੇ ਤੇ ਆਰਤੀ ਸੈਣੀ ਆਏ। ਯੈਲੋ ਗਰੁੱਪ ਵਿੱਚੋ ਪੰਕਜ ਪਹਿਲੇ ਨੰਬਰ ‘ਤੇ, ਦੂਜੇ ਨੰਬਰ’ਤੇ ਜਤਨ, ਤੀਜੇ ਨੰਬਰ ‘ਤੇ ਮੁਨੀਸ਼ ਆਏ। ਰੈਡ ਗਰੁੱਪ ਵਿੱਚੋਂ ਪਹਿਲੇ ਨੰਬਰ ‘ਤੇ ਰਮਨ ਕੁਮਾਰ ਤੇ ਦੂਜੇ ਨੰਬਰ ‘ਤੇ ਪੰਕਜ ਕੁਮਾਰ ਤੇ ਤੀਜੇ ਨੰਬਰ ‘ਤੇ ਤਨੂ ਆਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜੋਗਿੰਦਰ ਸਿੰਘ ਨਾਨੋਵਾਲੀਆ, ਕਰਮ ਸਿੰਘ ਔਜਲਾ, ਐਨ.ਪੀ.ਸਿੰਘ. ਸੁਖਵਿੰਦਰ ਸਿੰਘ ਪਾਹੜਾ, ਆਰ. ਕੇ. ਸ਼ਰਮਾ, ਦਿਲਬਾਗ ਸਿੰਘ ਚੀਮਾ, ਤੇਜਿੰਦਰ ਕੌਰ, ਸਰੋਜ ਬਾਲਾ, ਰਘੂਬੀਰ ਸਿੰਘ , ਜੋਨ ਅਜਰਾਇਆ, ਬਲਜੀਤ ਸਿੰਘ , ਕੁਲਬੀਰ ਸਿੰਘ ਸੰਧੂ, ਇੰਦਰਜੀਤ ਸਿੰਗ ਬਾਜਵਾ ਹਾਜ਼ਰ ਸਨ।

Translate »