ਬਠਿੰਡਾ – ਦੀਵਾਲੀ ਦੇ ਤਿਉਹਾਰ ਮੌਕੇ ਪਟਾਖਿਆਂ ਦੀ ਵਿਕਰੀ ਲਈ ਉਪ ਮੰਡਲ ਮੈਜਿਸਟ੍ਰੇਟ ਰਾਮਪੁਰਾ ਫੂਲ ਸ੍ਰੀ ਸੁਖਦੇਵ ਸਿੰਘ ਵੱਲੋਂ ਸ਼ਹਿਰ ਰਾਮਪੁਰਾ, ਫੂਲ ਅਤੇ ਭਗਤਾ ਵਿਖੇ ਥਾਵਾਂ ਨਿਸ਼ਚਿਤ ਕਰ ਦਿੱਤੀਆਂ ਗਈਆਂ ਹਨ। ਸ੍ਰੀ ਸੁਖਦੇਵ ਸਿੰਘ ਨੇ ਦੱਸਿਆ ਕਿ ਰਾਮਪੁਰਾ ਵਿਖੇ ਮਿਉਂਸੀਪਲ ਕਮੇਟੀ ਦਫ਼ਤਰ ਰਾਮਪੁਰਾ ਫੂਲ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਸਟੇਡੀਅਮ ਮੰਡੀ ਫੂਲ, ਕਸਬਾ ਫੂਲ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਫੂਲ ਦਾ ਸਟੇਡੀਅਮ ਅਤੇ ਇਸੇ ਤਰ੍ਹਾਂ ਕਸਬਾ ਭਗਤਾ ਵਿਖੇ ਸਰਕਾਰੀ ਸੀਨੀਅਰ ਸਕੂਲ ਦਾ ਗਰਾਉਂਡ ਥਾਵਾਂ ਪਟਾਖੇ ਵੇਚੇ ਜਾਣ ਲਈ ਨਿਸ਼ਚਿਤ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਦੁਕਾਨਦਾਰ ਪਟਾਖੇ ਵੇਚਣ ਲਈ ਲੋੜੀਂਦੀ ਪ੍ਰਵਾਨਗੀ ਹਾਸਲ ਕਰਕੇ ਉਕਤ ਨਿਸ਼ਚਿਤ ਥਾਵਾਂ ‘ਤੇ ਹੀ ਪਟਾਖੇ ਵੇਚ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ ਉਲੰਘਣਾਂ ਕਰਨ ਵਾਲਿਆਂ ਖਿਲਾਫ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।