ਜਲੰਧਰ – ਸ਼੍ਰੀ ਰਾਮ ਨੌਮੀ ਉਤਸਵ ਕਮੇਟੀ ਜਲੰਧਰ ਵੱਲੋ ਸਥਾਨਕ ਡੀ ਏ ਵੀ ਇੰਸਟੀਚੀਉਟ ਆਫ ਇੰਜੀਨੀਅਰਿੰਗ ਅਤੇ ਟੈਕਨੋਲੋਜੀ ਵਿਖੇ ਵਜੀਫਾ ਵੰਡ ਸਮਾਰੋਹ ਅਤੇ ਮੈਡੀਕਲ ਚੈਕ ਅਪ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਜਲੰਧਰ ਦੇ ਸਾਰੇ ਸਕੂਲਾਂ ਦੇ ਕਰੀਬ 1400 ਜਰੂਰਤ ਮੰਦ ਬਚਿਆ ਨੂੰ 300 ਰੁਪਏ ਪ੍ਰਤੀ ਬੱਚਾ ਵਜੀਫਾ ਅਤੇ ਸਕੂਲ ਬੈਗ ਵਿਚ ਲੌਂੜੀਦੀਆਂ ਚੀਜਾਂ ਭੇਂਟ ਕੀਤੀਆਂ ਗਈਆਂ । ਇਸ ਸਮਾਰੋਹ ਵਿਚ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਆਗੂਆਂ ਨੇ ਹਿੱਸਾ ਲਿਆ । ਇਸ ਮੌਕੇ ਤੇ ਬੋਲਦਿਆਂ ਸ਼੍ਰੀ ਤੀਕਸ਼ਨ ਸੂਦ, ਸਥਾਨਕ ਸਰਕਾਰ ਤੇ ਉਦਯੋਗ ਮੰਤਰੀ ਪੰਜਾਬ ਨੇ ਕਿਹਾ ਕਿ ਸ਼੍ਰੀ ਰਾਮ ਨੌਮੀ ਉਤਸਵ ਕਮੇਟੀ ਵੱਲੋ ਸਮਾਜ ਸੇਵਾ ਲਈ ਭਰਪੂਰ ਉਪਰਾਲੇ ਕੀਤੇ ਜਾ ਰਹੇ ਹਨ । ਉਨਾਂ ਸ਼੍ਰੀ ਰਾਮ ਨੌਮੀ ਉਤਸਵ ਕਮੇਟੀ ਦੇ ਪ੍ਰਧਾਨ ਸ਼੍ਰੀ ਵਿਜੇ ਚੋਪੜਾ ਵੱਲੋ ਸਮਾਜ ਸੇਵਾ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕਰਦਿਆ ਕਿਹਾ ਕਿ ਜਿੱਥੇ ਉਨ•ਾਂ ਵੱਲੋ ਸ਼ਹੀਦ ਪਰਿਵਾਰ ਫੰਡ ਰਾਹੀ ਅੱਤਵਾਦ ਤੋਂ ਪ੍ਰਭਾਵਤ ਲੋਕਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ ਉੱਥੇ ਪੰਜਾਬ ਭਰ ਵਿਚ ਰਾਸ਼ਨ ਵੰਡ ਸਮਾਗਮਾਂ ਦੇ ਨਾਲ ਨਾਲ ਬੱਚਿਆਂ ਦੇ ਸੁਨਹਰੀ ਭਵਿਖ ਲਈ ਵੀ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਆਉਣ ਵਾਲੇ ਸਮੇ ਵਿਚ ਬੱਚੇ ਪੜ ਲਿੱਖ ਕੇ ਦੇਸ਼ ਦੇ ਚੰਗੇ ਨਾਗਰਿਕ ਬਨ ਸਕਣ। ਉਨਾਂ ਆਪਣੇ ਅਖਤਿਆਰੀ ਫੰਡ ਵਿਚੋਂ ਸ਼੍ਰੀ ਰਾਮ ਨੌਮੀ ਕਮੇਟੀਂ ਨੂੰ 2 ਲੱਖ ਰੇਪਏ ਦੇਣ ਦਾ ਐਲਾਨ ਕੀਤਾ ।
ਇਸ ਮੌਕੇ ਸ਼੍ਰੀ ਅਜੀਤ ਸਿੰਘ ਕੋਹਾੜ ਮਾਲ ਮੰਤਰੀ ਪੰਜਾਬ ਨੇ ਕਿਹਾ ਕਿ ਲਾਲਾ ਜਗਤ ਨਾਰਾਇਣ ਦੇ ਨਕਸ਼ੇ ਕਦਮ ਤੇ ਚਲਦੇ ਹੋਏ ਸ਼੍ਰੀ ਵਿਜੇ ਚੋਪੜਾ ਵੱਲੋ ਸਮਾਜ ਸੇਵਾ ਦੇ ਕੰਮਾ ਵਿਚ ਭਰਪੂਰ ਯੋਗਦਾਨ ਪਾਇਆ ਜਾ ਰਿਹਾ ਹੈ । ਉਨਾਂ ਕਿਹਾ ਕਿ ਅਜਿਹੇ ਸਮਾਗਮਾਂ ਰਾਹੀਂ ਬਚਿੱਆ ਵਿਚ ਨਵੀ ਆਸ਼ਾ ਦੀ ਕਿਰਨ ਪੈਦਾ ਹੁੰਦੀ ਹੈ । ਉਨਾਂ ਇਸ ਮੌਕੇ ਆਪਣੇ ਅਖਤਿਆਰੀ ਫੰਡ ਵਿਚੋਂ ਦੋ ਲੱਖ ਰੁਪਏ ਅਤੇ ਆਪਣੇ ਵੱਲੋ 1 ਲੱਖ ਰੁਪਏ ਸ਼੍ਰੀ ਰਾਮ ਨੌਮੀ ਉਤਸਵ ਕਮੇਟੀ ਨੂੰ ਦੇਣ ਦਾ ਐਲਾਨ ਕੀਤਾ । ਇਸ ਮੌਕੇ ਸ਼੍ਰੀ ਸਰਵਨ ਸਿੰਘ ਫਿਲੌਰ, ਮੁਖ ਸੰਸਦੀ ਸਕੱਤਰ ਨੇਂ ਦੋ ਲੱਖ ਰੁਪਏ ਅਤੇ ਮੈਂਬਰ ਲੋਕ ਸਭਾ ਸ਼੍ਰੀ ਨਵਜੋਤ ਸਿੰਘ ਸਿੱਧੂ ਨੇ ਸ਼੍ਰੀ ਰਾਮ ਨੌਮੀ ਉਤਸਵ ਕਮੇਟੀ ਨੂੰ ਸਵਾ ਦੋ ਲੱਖ ਰੁਪਏ ਦੇਣ ਦਾ ਐਲਾਨ ਕੀਤਾ ।
ਇਸ ਮੌਕੇ ਹੋਰਨਾ ਤੋ ਇਲਾਵਾ ਸ਼੍ਰੀ ਸੁੱਚਾ ਸਿੰਘ ਲੰਗਾਹ, ਖੇਤੀਬਾੜੀ ਮੰਤਰੀ ਪੰਜਾਬ, ਸ਼੍ਰੀ ਅਨੁਰਾਗ ਠਾਕੁਰ ਮੈਂਬਰ ਲੋਕ ਸਭਾ, ਡਾ ਬਲਦੇਵ ਪ੍ਰਕਾਸ ਚੇਅਰਮੈਨ ਸੀਵਰੇਜ ਬੋਰਡ, ਸ਼੍ਰੀ ਰਾਕੇਸ਼ ਰਾਠੋਰ ਮੇਅਰ, ਨਗਰ ਨਿਗਮ ਜਲੰਧਰ, ਸ਼੍ਰੀ ਗੁਰਚਰਨ ਸਿੰਘ ਚੰਨੀ ਸ਼੍ਰੋਮਣੀ ਆਕਾਲੀ ਦਲ ਜਲੰਧਰ, ਸ਼੍ਰੀ ਸੁਭਾਸ਼ ਸੂਦ ਪ੍ਰਧਾਨ ਬੀ ਜੇ ਪੀ ਵੀ ਹਾਜਰ ਸਨ ।