ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ਵੱਲੋਂ ਝੋਨੇ ਦੀ ਸੰਭਾਲ ਸੰਬੰਧੀ ਪ੍ਰਾਜੈਕਟ ਪੀ ਏ ਯੂ ਵਿਖੇ ਚਲਾਇਆ ਜਾਵੇਗਾ
ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ਦੇ ਸਹਿਯੋਗ ਨਾਲ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਝੋਨੇ ਦੀ ਪਰਾਲੀ ਦੀ ਚੰਗੇਰੀ ਸਾਂਭ-ਸੰਭਾਲ ਸੰਬੰਧੀ ਇੱਕ ਪ੍ਰਾਜੈਕਟ ਚਲਾਇਆ ਜਾਵੇਗਾ । ਇਸ ਸੰਬੰਧੀ ਜਾਣਕਾਰੀ ਵਧਾਉਂਦਿਆਂ ਮਕੈਨੀਕਲ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ. ਵੀ.ਪੀ. ਸੇਠੀ ਨੇ ਦੱਸਿਆ ਕਿ ਇਸ ਸੰਬੰਧੀ ਰਸਮੀ ਪੱਤਰ ਪ੍ਰੀਸ਼ਦ ਤੋਂ ਪ੍ਰਾਪਤ ਕੀਤਾ ਜਾ ਚੁੱਕਾ ਹੈ । ਇਸ ਪ੍ਰਾਜੈਕਟ ਤਹਿਤ ਝੋਨੇ ਦੀ ਪਰਾਲੀ ਤੋਂ ਬੇਲਾਂ ਤਿਆਰ ਕਰਕੇ ਖੇਤੀ ਪੈਦਾਵਾਰ ਲਈ ਵਰਤੋਂ ਵਿੱਚ ਲਿਆਂਦੀਆਂ ਜਾਣਗੀਆਂ । ਇਸ ਪ੍ਰਾਜੈਕਟ ਤਹਿਤ ਖੋਜ ਕਾਰਜ ਨੇਪਰੇ ਚਾੜ•ਨ ਲਈ ਪ੍ਰੀਸ਼ਦ ਵੱਲੋਂ 46 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ । ਇਸ ਵੱਕਾਰੀ ਪ੍ਰਾਜੈਕਟ ਦੇ ਲਈ ਕਾਲਜ ਦੇ ਡੀਨ ਡਾ. ਜਸਕਰਨ ਸਿੰਘ ਮਾਹਲ ਨੇ ਡਾ. ਸੇਠੀ ਅਤੇ ਉੰਨਾਂ ਦੀ ਟੀਮ ਨੂੰ ਮੁਬਾਰਕਬਾਦ ਪੇਸ਼ ਕੀਤੀ ।