ਅੰਮ੍ਰਿਤਸਰ 25 ਜਨਵਰੀ 2015(ਭਾਰਤ ਸੰਦੇਸ਼ ਸਮਾਚਾਰ):– ਰੂਸ ਨੂੰ ਬਰਾਮਦ ਹੋਵੇਗਾ ਪੰਜਾਬ ਦੇ ਕਿੰਨੂ ਦਾ ਜੂਸ
ਪੰਜਾਬ ਵਿੱਚ ਕਿੰਨੂ ਦਾ ਉਤਪਾਦਨ ਕਾਫ਼ੀ ਹੁੰਦਾ ਹੈ, ਪਿਛਲੇ ਕਰੀਬ ਦੋ ਸਾਲ ਤੋਂ ਇਸਦੇ ਉਤਪਾਦਕ ਘਾਟੇ ਵਿੱਚ ਹੀ ਜਾ ਰਹੇ ਹਨ। ਅਜਿਹੇ ਹਾਲਾਤਾਂ ਵਿੱਚ ਜੇਕਰ ਕੁੱਝ ਕੰਪਨੀਆਂ ਆਪਣੇ ਜੂਸ ਪੋਰਟਫੋਲਯੋ ਵਿੱਚ ਕਿੰਨੂ ਨੂੰ ਸ਼ਾਮਿਲ ਕਰ ਪ੍ਰੋਸੇਸਿੰਗ ਲਈ ਉਸਦੀ ਖਰੀਦ ਸ਼ੁਰੂ ਕਰ ਦਿੰਦੀਆਂ ਹਨ ਤਾਂ ਕਿਸਾਨਾਂ ਨੂੰ ਆਪਣੀ ਫਸਲ ਦਾ ਬਿਹਤਰ ਮੁੱਲ ਮਿਲਣਾ ਤੈਅ ਹੈ ਅਤੇ ਉਹ ਕਿੰਨੂ ਦੀ ਖੇਤੀ ਦਾ ਦਾਇਰਾ ਵਧਾਉਣ ਲਈ ਵੀ ਆਕਰਸ਼ਤ ਹੋਣਗੇ।
ਪੰਜਾਬ ਏਗਰੋ ਦੇ ਮੈਨੇਜਿੰਗ ਡਾਇਰੈਕਟਰ ਕਾਹਨ ਸਿੰਘ ਪੰਨੂ ਨੇ ਦੱਸਿਆ ਕਿ ਪੰਜਾਬ ਦੇ ਕਿੰਨੂ ਰੁਸ ਵਿੱਚ ਦਰਾਮਦ(ਏਕਸਪੋਰਟ) ਕਰਨ ਦੀ ਯੋਜਨਾ ਹੈ ਅਤੇ ਇਸ ਤੇ ਤੇਜ਼ੀ ਨਾਲ ਕੰਮ ਹੋ ਰਿਹਾ ਹੈ, ਇਸ ਖਬਰ ਨਾਲ ਹੁਣ ਪੰਜਾਬ ਦੇ ਕਿਸਾਨਾਂ ਵਿੱਚ ਖੁਸ਼ੀ ਦੀ ਲਹਿਰ ਹੈ। ਉਨ੍ਹਾਂ ਨੇ ਦੱਸਿਆ ਕਿ ਕਿਸਾਨਾਂ ਤੋਂ ਕਿੰਨੂਆਂ ਦੀ ਖਰੀਦ ਕਰਕੇ ਜੂਸ ਕੱਢਣ ਤੋਂ ਬਾਅਦ ਵਿੱਚ ਬੋਤਲਾਂ ਵਿੱਚ ਪੈਕ ਕਰਕੇ ਪਹਿਲੀ ਵਾਰ ਰੂਸ ਭੇਜਿਆ ਜਾਵੇਗਾ। ਕਿੰਨੂ ਪਹਿਲਾਂ ਬੰਗਲਾਦੇਸ਼, ਸ਼੍ਰੀਲੰਕਾ ਅਤੇ ਦੁਬਈ ਵਿੱਚ ਸਪਲਾਈ ਹੁੰਦਾ ਸੀ, ਹੁਣ ਰਸ਼ਿਆ ਵਿੱਚ ਏਕਸਪੋਰਟ ਹੋਣ ਨਾਲ ਪੰਜਾਬ ਦੇ ਕਿਸਾਨਾਂ ਨੂੰ ਕਾਫ਼ੀ ਫਾਇਦਾ ਹੋਵੇਗਾ।
ਪੰਜਾਬ ਐਗਰੋ ਮੈਨੇਜਿੰਗ ਡਾਇਰੈਕਟਰ ਦਾ ਕਹਿਣਾ ਹੈ ਕਿ ਅਗਲੇ ਸਾਲ ਵਿਦੇਸ਼ਾਂ ਵਿੱਚ ਕਿੰਨੂ ਦੀ ਹੋਰ ਮੰਗ ਵਧੇਗੀ। ਲੁਧਿਆਣਾ, ਜਲੰਧਰ, ਅਮ੍ਰਿਤਸਰ ਅਤੇ ਚੰਡੀਗੜ ਇਸ ਇਲਾਕੇ ਵਿੱਚ ਜੂਸ ਦੀ ਵਿਕਰੀ ਦੇ ਵੱਡੇ ਕੇਂਦਰ ਹਨ। ਰਿਪੋਰਟਾਂ ਅਨੁਸਾਰ ਦੇਸ਼ ਵਿੱਚ ਪੈਕੇਜਡ ਜੂਸ ਦੀ ਮਾਰਕੀਟ 20 ਤੋਂ 30 % ਦੀ ਦਰ ਨਾਲ ਹਰ ਸਾਲ ਵੱਧ ਰਹੀ ਹੈ।
ਪੰਜਾਬ ਦੇ ਵੱਧਦੇ ਜੂਸ ਬਾਜ਼ਾਰ ਨੂੰ ਵੇਖਦੇ ਹੋਏ ਕਈ ਜੂਸ ਬਣਾਉਣ ਵਾਲੀ ਕੰਪਨੀਆਂ ਇੱਥੇ ਪਲਾਂਟ ਲਗਾਉਣ ਲਈ ਵਿਆਕੁਲਤਾ ਵਿੱਖਾ ਰਹੀਆਂ ਹਨ। ਕੁਵੈਤੀ ਡੈਨਿਸ਼ ਡੇਇਰੀ ਕੰਪਨੀ ਨੇ ਫਾਜਿਲਕਾ ਜਿਲ੍ਹੇ ਵਿੱਚ ਪਲਾਂਟ ਲਗਾਉਣ ਦੀ ਗੱਲ ਕਹੀ ਹੈ ਅਤੇ ਆਈਟੀਸੀ ਕੰਪਨੀ ਵੀ ਇੱਥੇ ਜੂਸ ਪਲਾਂਟ ਲਗਾਉਣ ਨੂੰ ਤਿਆਰ ਹੈ ।