ਕੇ. ਕੇ. ਮਲਹੋਤਰਾ ਅਤੇ ਸਾਥੀਆਂ ਨੇ ਕੀਤਾ ਕਮਿਸ਼ਨਰ ਨਗਰ ਨਿਗਮ ਦਾ ਸਵਾਗਤ
ਪਟਿਆਲਾ, 15 ਸਤੰਬਰ ()- ਵਾਰਡ ਨੰ: 22 ਤੋਂ ਕਾਂਗਰਸ ਪਾਰਟੀ ਦੇ ਮੌਜੂਦਾ ਕੌਂਸਲਰ ਅਤੇ ਬਲਾਕ ਪ੍ਰਧਾਨ ਸ੍ਰੀ ਕੇ. ਕੇ. ਮਲਹੋਤਰਾ ਅਤੇ ਕਾਂਗਰਸੀਆਂ ਦੇ ਇਕ ਵਫ਼ਦ ਨੇ ਅੱਜ ਨਗਰ ਨਿਗਮ ਵਿਖੇ ਕਮਿਸ਼ਨਰ ਸ੍ਰੀਮਤੀ ਇੰਦੂ ਮਲਹੋਤਰਾ ਦਾ ਆਈ. ਏ. ਐਸ. ਟ੍ਰੇਨਿੰਗ ਕੈਂਪ ਜਿਵੇਂ ਕਿ ਕਲਕੱਤਾ, ਸ੍ਰੀਲੰਕਾ, ਚੀਨ ‘ਚ ਸਫ਼ਲ ਟ੍ਰੇਨਿੰਗ ਕੈਂਪ ਤੋਂਂ ਵਾਪਸ ਆ ਕੇ ਅਤੇ ਦੁਬਾਰਾ ਆਪਣਾ ਅਹੁਦਾ ਸੰਭਾਲਣ ‘ਤੇ ਉਨ੍ਹਾਂ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ। ਇਸ ਮੌਕੇ ਕੇ. ਕੇ. ਮਲਹੋਤਰਾ ਨੇ ਸ਼ਹਿਰ ਦੀਆਂ ਕੁਝ ਚੋਣਵੀਆਂ ਸਮੱਸਿਆਵਾਂ ਲਈ ਵੀ ਕਮਿਸ਼ਨਰ ਨਾਲ ਵਿਚਾਰ ਵਟਾਂਦਰਾ ਸਾਂਝਾ ਕੀਤਾ ਅਤੇ ਉਨ੍ਹਾਂ ਨੂੰ ਦੱਸਿਆ ਕਿ ਪਿਛਲੇ ਦਿਨੀਂ ਗਊਸ਼ਾਲਾ ਵਿਖੇ ਹੋਈ ਇਕ ਮੰਦਭਾਗੀ ਘਟਨਾ ਤੋਂ ਬਾਅਦ ਉਨ੍ਹਾਂ ਨੇ ਅਤੇ ਉਨ੍ਹਾਂ ਦੀ ਟੀਮ ਵੱਲੋਂ ਗਊਸ਼ਾਲਾ ਦੇ ਰਖ-ਰਖਾਅ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੇ ਪਿਛਲੇ ਦਿਨੀਂ ਨਗਰ ਨਿਗਮ ਦੇ ਭੱਤੇ ਵਿਚੋਂ 5 ਕੁਇੰਟਲ ਦੇ ਕਰੀਬ ਨਮਕ ਪਹੁੰਚਾਇਆ। ਨਾਲ ਹੀ ਉਨ੍ਹਾਂ ਨੇ ਡੇਂਗੂ ਦੇ ਵੱਧਦੇ ਪ੍ਰਕੋਪ ਅਤੇ ਨਗਰ ਨਿਗਮ ਵੱਲੋਂ ਕੀਤੀ ਜਾ ਰਹੀ ਫੌਗਿੰਗ ਸ਼ਹਿਰ ਦੀਆਂ ਟੁੱਟੀਆਂ ਹੋਈਆਂ ਸੜਕਾਂ ਅਤੇ ਸ਼ਹਿਰ ਵਿਚ ਕੂੜੇ ਦੇ ਢੇਰ ਅਤੇ ਸਾਫ਼ ਸਫ਼ਾਈ ਵੱਲ ਵੀ ਕਮਿਸ਼ਨਰ ਸਾਹਿਬਾ ਨੂੰ ਜਾਣੂੰ ਕਰਵਾਇਆ ਅਤੇ ਮੰਗ ਕੀਤੀ ਕਿ ਜਲਦ ਹੀ ਇਨ੍ਹਾਂ ਸਮੱਸਿਆਵਾਂ ਦਾ ਹੱਲ ਕਰਕੇ ਸ਼ਹਿਰ ਦੀ ਸੁੰਦਰਤਾ ਨੂੰ ਨਿਖ਼ਾਰਿਆ ਜਾਵੇਗਾ। ਇਸ ਮੌਕੇ ਕਮਿਸ਼ਨਰ ਇੰਦੂ ਮਲਹੋਤਰਾ ਨੇ ਕੇ. ਕੇ. ਮਲਹੋਤਰਾ ਅਤੇ ਉਨ੍ਹਾਂ ਦੀ ਟੀਮ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਜਲਦ ਹੀ ਇਨ੍ਹਾਂ ਸਮੱਸਿਆਵਾਂ ਦਾ ਹੱਲ ਕਰਨਗੇ ਅਤੇ ਨਿਗਮ ਦੇ ਅਫ਼ਸਰਾਂ ਦੀ ਸਿਲਸਿਲੇਵਾਰ ਡਿਊਟੀ ਲਗਾ ਕੇ ਸਾਰੇ ਕੰਮਾਂ ਨੂੰ ਨਿਯਮ ਅਨੁਸਾਰ ਠੀਕ ਕਰਵਾਉਣਗੇ। ਇਸ ਮੌਕੇ ਰਾਜੇਸ਼ ਮੰਡੋਰਾ, ਅਮਰ ਨਾਥ ਪੋਨੀ ਝਿੱਲ, ਜਗਦੀਪ ਸਿੰਘ ਜੱਗਾ, ਮਨਜੀਤ ਚਿੱਤਰਕਾਰ, ਗੋਪੀ ਰੰਗੀਲਾ ਅਤੇ ਜਸਵਿੰਦਰ ਜੁਲਕਾ ਮੀਡੀਆ ਇੰਚਾਰਜ ਆਦਿ ਕਾਂਗਰਸੀ ਅਹੁਦੇਦਾਰ ਮੌਕੇ ‘ਤੇ ਸ਼ਾਮਲ ਸਨ।