ਹੁਸ਼ਿਆਰਪੁਰ, 19 ਅਗਸਤ:
ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਚੰਡੀਗੜ੍ਹ ਦੇ ਹੁਕਮਾਂ ਸਦਕਾ ਅਤੇ ਮਾਨਯੋਗ ਚੇਅਰਮੈਨ ਜਿਲ੍ਹਾ ਕਾਨੁੰਨੀ ਸੇਵਾਵਾਂ ਅਥਾਰਟੀ-ਕਮ-ਜਿਲ੍ਹਾ ਤੇ ਸੈਸ਼ਨ ਜੱਜ ਸ੍ਰੀ ਜੀ ਕੇ ਧੀਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਸਕੱਤਰ ਸ੍ਰੀ ਰਾਮ ਕੁਮਾਰ ਸਿੰਗਲਾ ਦੀ ਯੋਗ ਅਗਵਾਈ ਹੇਠ 8 ਲੀਗਲ ਏਡ ਕਲੀਨਿਕਾਂ ਦੀ ਸ਼ੁਰੂਆਤ / ਉਦਘਾਟਨ ਕੀਤਾ ਜਿਨ੍ਹਾਂ ਵਿੱਚ ਸਬਡਵੀਜ਼ਨ ਕੋਰਟ ਗੜ੍ਹਸ਼ੰਕਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੜ੍ਹਸ਼ੰਕਰ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਹਿਲਪੁਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾੜੀਆਂ ਕਲਾਂ, ਸਰਕਾਰੀ ਹਾਈ ਸਕੂਲ ਚੱਗਰਾਂ, ਸਿਟੀ ਪੁਲਿਸ ਸਟੇਸ਼ਨ ਹੁਸ਼ਿਆਰਪੁਰ, ਮਾਡਲ ਟਾਊਨ ਪੁਲਿਸ ਸਟੇਸ਼ਨ, ਸਦਰ ਪੁਲਿਸ ਸਟੇਸ਼ਨ ਹੁਸ਼ਿਆਰਪੁਰ ਵਿਖੇ ਲੀਗਲ ਏਡ ਕਲੀਨਿਕਾਂ ਸ਼ਾਮਲ ਹਨ। ਸ੍ਰੀ ਸਿੰਗਲਾਂ ਨੇ ਦੱਸਿਆ ਕਿ ਇਨ੍ਹਾਂ ਲੀਗਲ ਏਡ ਕਲੀਨਿਕਾਂ ਦਾ ਮੁੱਖ ਮੰਤਵ ਹਰ ਵਰਗ ਲਈ ਛੇਤੀ ਤੇ ਸਸਤਾ ਨਿਆਂ ਦੇਣਾ ਹੈ। ਨੈਸ਼ਨਲ ਲੀਗਲ ਸਰਵਿਸ ਅਥਾਰਟੀ ਨਵੀਂ ਦਿੱਲੀ ਅਤੇ ਪੰਜਾਬ ਲੀਗਲ ਸਰਵਿਸ ਅਥਾਰਟੀ ਵੱਲੋਂ ‘ਇਨਸਾਫ਼ ਸਭਨਾ ਲਈ’ ਦੇ ਉਦੇਸ਼ ਨਾਲ ਅਨੁਛੇਦ-39 ਏ ਅਨੁਸਾਰ ਹਰ ਵਰਗ ਲਈ ਉਨ੍ਹਾਂ ਦੇ ਹੱਕਾਂ ਅਤੇ ਕਰੱਤਵਾਂ ਪ੍ਰਤੀ ਜਾਗਰੂਕ ਕਰਨਾ ਅਤੇ ਉਨ੍ਹਾਂ ਵਰਗਾਂ ਨੂੰ ਛੇਤੀ ਤੇ ਸਸਤਾ ਇਨਸਾਫ਼ ਦੁਆਉਣ ਲਈ ਵਚੱਨਬੱਧ ਹੋਣਾ ਹੈ। ਇਸ ਲÂ ਹਰ ਖੇਤਰ ਸੀਨੀਅਰ ਸੈਕੰਡਰੀ ਸਕੂਲਾਂ, ਕਾਲਜਾਂ, ਪੰਚਾਇਤ ਘਰਾਂ, ਪੁਲਿਸ ਸਟੇਸ਼ਨਾਂ ਆਦਿ ਤੇ ਲੋਕਾਂ ਦੀ ਸਹੂਲਤ ਵਾਸਤੇ ਘਰ-ਘਰ ਜਾ ਕੇ ਕਾਨੂੰਨੀ ਸੇਵਾਵਾਂ ਅਥਾਰਟੀ ਦਾ ਸੰਦੇਸ਼ ਪਹੁੰਚਾਉਣਾ ਅਤੇ ਸਾਰਿਆਂ ਲਈ ਜਲਦ ਇਨਸਾਫ਼ ਦੁਆਉਣਾ ਹੈ। ਹਰ ਸਕੂਲਾਂ, ਕਾਲਜਾਂ, ਪੰਚਾਇਤ ਘਰਾਂ, ਪੁਲਿਸ ਸਟੇਸ਼ਨਾਂ ਵਿੱਚ ਲੋਕਾਂ ਦੀ ਸਹੂਲਤ ਵਾਸਤੇ ਇੱਕ ਪੀ.ਐਲ.ਵੀ. ਦੀ ਨਿਯੁਕਤੀ ਕੀਤੀ ਗਈ ਹੈ ਜੋ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਏ.ਡੀ.ਆਰ. ਸੈਂਟਰ ਵਿਖੇ ਪਹੁੰਚਾਉਣ ਲਈ ਵੱਚਣਬੱਧ ਹੋਵੇਗਾ।
ਇਸ ਮੌਕੇ ਪੀ.ਐਲ.ਵੀ. ਪ੍ਰਸ਼ਾਂਤ ਸ੍ਰੀ ਤਿਲਕ ਰਾਜ ਨੇ ਵਿਦਿਆਰਥੀਆਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਬਾਰੇ ਜਾਗਰੂਕ ਕੀਤਾ ਅਤੇ ਨੈਸ਼ਨਲ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਚਲਾਈ ਗਈ 24 ਘੰਟੇ ਟੋਲ ਫਰੀ ਹੈਲਪ ਲਾਈਨ 1968, ਚਾਈਲਡ ਹੈਲਪ ਲਾਈਨ 1098, ਵੋਮੈਨ ਹੈਲਪ ਲਾਈਨ 1091 ਦੇ ਬਾਰੇ ਵੀ ਦੱਸਿਆ ਕਿ ਅਸੀਂ ਇਸ ਹੈਲਪ ਲਾਈਨ ਤੇ ਹਰ ਵੇਲੇ ਆਪਣੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਅਤੇ ਆਪਣੀਆਂ ਸਮੱਸਿਆਵਾਂ ਬਾਰੇ ਦੱਸ ਸਕਦੇ ਹਾਂ।