ਸਭਿਆਚਾਰ ਮੰਤਰੀ ਸ੍ਰੀਮਤੀ ਚੰਦਰੇਸ਼ ਕੁਮਾਰੀ ਕਟੋਚ ਨੇ ਲੰਡਨ ਕਿੰਗ ਕਾਲਜ ਦੇ ਭਾਰਤੀ ਸੰਸਥਾਨ ਵਿੱਚ ਵਿਸ਼ਵ ਚਿੰਤਨ ਲਈ ਟੈਗੋਰ ਕੇਂਦਰ ਦਾ ਉਦਘਾਟਨ ਕੀਤਾ । ਸ੍ਰੀਮਤੀ ਕਟੋਚ ਲੰਡਨ ਦੇ ਤਿੰਨ ਦਿਨਾਂ ਦੌਰੇ ਤੇ ਹਨ । ਗੁਰੂ ਦੇਵ ਰਵਿੰਦਰ ਨਾਥ ਟੌਗੋਰ ਦੇ 150ਵੀਂ ਜਯੰਤੀ ਦੇ ਸਬੰਧ ਵਿੱਚ ਕੀਤੇ ਜਾ ਰਹੇ ਪ੍ਰੋਗਰਾਮਾਂ ਦੇ ਹਿੱਸੇ ਵਜੋਂ ਇਸ ਕੇਂਦਰ ਦੀ ਸਥਾਪਨਾ ਕੀਤੀ ਗਈ ਹੈ । ਇਸ ਨਾਲ ਟੈਗੋਰ ਸਬੰਧੀ ਵਿਦਿਅਕ ਬੌਧਿਕ ਅਤੇ ਵਿਸ਼ਵ ਫਲਸਫੇ ਦੇ ਕਾਰਜਾਂ ਨੂੰ ਹੱਲਾਸ਼ੇਰੀ ਮਿਲੇਗੀ । ਇਸ ਦਾ ਮੁੱਖ ਉਦੇਸ਼ ਕਲਾ ਅਤੇ ਟੈਗੋਰ ਦੇ ਕਾਰਜਾਂ ਦੇ ਸਾਰੇ ਪਹਿਲੂਆਂ ਸਬੰਧੀ ਸਮਰੱਥ ਪ੍ਰੋਗਰਾਮਾਂ ਨੂੰ ਪ੍ਰੋਤਸਾਹਨ ਕਰਨਾ ਹੈ । ਇਸ ਤੇ ਕੁਲ 3 ਲੱਖ ਪੌਂਡ ਖਰਚ ਆਉਣ ਦਾ ਅਨੁਮਾਨ ਹੈ , ਜਿਸ ਵਿਚੋਂ ਭਾਰਤ ਸਰਕਾਰ ਨੇ ਇਕ ਲੱਖ ਪੌਂਡ ਦੇਣੇ ਸਨ ਤੇ ਇਹ ਰਕਮ ਪਹਿਲਾਂ ਹੀ ਜਾਰੀ ਕੀਤੀ ਜਾ ਚੁੱਕੀ ਹੈ ।