ਨਵੀਂ ਦਿੱਲੀ 15 ਫਰਵਰੀ, 2013
ਰਾਸ਼ਟਰਪਤੀ ਸ਼੍ਰੀ ਪ੍ਰਣਬ ਮੁਖਰਜੀ ਨੇ ਵਿਸਵਾਸ ਪ੍ਰਗਟ ਕੀਤਾ ਹੈ ਕਿ ਦੇਸ਼ ਜਲਦੀ ਹੀ ਆਰਥਿਕ ਮਜ਼ਬੂਤੀ ਵੱਲ ਵਧੇਗਾ ਤੇ ਭਾਰਤ ਦੀ ਵਿਕਾਸ ਦਰ 8 ਫੀਸਦੀ ਤੋਂ ਵਧੇਰੇ ਹੋਵੇਗੀ। ਅੱਜ ਨਵੀਂ ਦਿੱਲੀ ਵਿੱਚ 20ਵੇਂ ਕੌਮਾਂਤਰੀ ਇੰਜੀਨੀਅਰਿੰਗ ਤੇ ਤਕਨਾਲੌਜੀ ਮੇਲੇ ਦਾ ਉਦਘਾਟਨ ਕਰਦਿਆਂ ਉਨਾਂ• ਨੇ ਕਿਹਾ ਕਿ ਭਾਰਤ ਦਾ ਆਰਥਿਕ ਆਧਾਰ ਮਜ਼ਬੂਤ ਹੈ ਤੇ ਪ੍ਰਤੀ ਵਿਅਕਤੀ ਆਮਦਨ ਵਿੱਚ ਵਾਧਾ ਹੋ ਰਿਹਾ ਹੈ ਤੇ ਮੱਧ ਵਰਗੀ ਖਪਤਕਾਰਾਂ ਦੇ ਖਰਚ ਕਰਨ ਦੀ ਸਮਰੱਥਾ ਵੀ ਵੱਧ ਰਹੀ ਹੈ। ਉਨਾਂ• ਨੇ ਕਿਹਾ ਕਿ ਤੇਜ਼ ਆਰਥਿਕ ਵਿਕਾਸ ਲਈ ਇਸ ਨਾਲ ਸਬੰਧਤ ਸਾਰੀਆਂ ਧਿਰਾਂ ਨੂੰ ਇੱਕਜੁਟ ਹੋ ਕੇ ਮਜ਼ਬੂਤ ਕਦਮ ਚੁੱਕਣੇ ਪੈਣਗੇ।
ਅੱਤਰੀ/ਭਜਨ