ਨਵੀਂ ਦਿੱਲੀ, 16 ਮਈ, 2012 : ਰੱਖਿਆ ਸੇਵਾ ਵਿੱਚ ਪਿਛਲੇ 3 ਮਾਲੀ ਸਾਲਾਂ ਦੌਰਾਨ ਭਾਰਤੀ ਫੌਜ ਦੇ ਤਿੰਨੇ ਅਦਾਰਿਆਂ ਵਿੱਚ 781 ਮਹਿਲਾ ਅਧਿਕਾਰੀਆਂ ਦੀ ਭਰਤੀ ਕੀਤੀ ਗਈ ਹੈ। ਥਲ ਸੈਨਾ ਵਿੱਚ 343, ਜਲ ਸੈਨਾ ਵਿੱਚ 129 ਅਤੇ ਹਵਾਈ ਸੈਨਾ ਵਿੱਚ 309 ਹਨ। ਥਲ ਸੈਨਾ ਵਿੱਚ ਮਹਿਲਾ ਅਧਿਕਾਰੀਆਂ ਦੀ ਭਰਤੀ ਲਈ ਕੋਈ ਵਿਸ਼ੇਸ਼ ਆਸਾਮੀਆਂ ਮਨਜ਼ੂਰ ਨਹੀਂ ਕੀਤੀਆਂ ਗਈਆਂ। ਇਹ ਜਾਣਕਾਰੀ ਰੱਖਿਆ ਮੰਤਰੀ ਸ਼੍ਰੀ ਏ.ਕੇ.ਐਂਟਨੀ ਨੇ ਰਾਜ ਸਭਾ ਵਿੱਚ ਸ਼੍ਰ੍ਰੀਮਤੀ ਮੋਹਸਿਨਹਾ ਕਿਦਵਾਈ, ਸ਼੍ਰੀ ਐਨ.ਕੇ.ਸਿੰਘਾਂਦ ਅਤੇ ਸ਼੍ਰੀ ਤਰੁਣ ਵਿਜੇ ਦੇ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ।