ਅੰਮ੍ਰਿਤਸਰ: 12 ਮਈ– ਗੁਰਦੁਆਰਾ ਦੂਖ ਨਿਵਾਰਨ ਲੁਧਿਆਣਾ ਦੇ ਸੈਕਟਰੀ ਸ. ਤਜਿੰਦਰ ਸਿੰਘ ਡੰਗ ਨੇ ਸੰਗਤਾਂ ਸਮੇਤ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ ਸੇਵਾ ਕੀਤੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਰੋਜਾਨਾਂ ਹਜ਼ਾਰਾਂ ਸਿੱਖ ਸੰਗਤਾਂ ਦਰਸ਼ਨ ਇਸ਼ਨਾਨ ਕਰਕੇ ਆਪਣਾ ਜੀਵਨ ਸਫਲਾ ਕਰਦੀਆਂ ਹਨ, ਉਥੇ ਨਾਲ ਹੀ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ ਸੰਗਤ ਅਤੇ ਪੰਗਤ ਦੀ ਮਰਯਾਦਾ ਨੂੰ ਅੱਗੇ ਤੋਰਦਿਆਂ ਪ੍ਰਸ਼ਾਦਾ ਛਕ ਕੇ ਆਪਣੇ ਆਪ ਨੂੰ ਵਡਭਾਗਾ ਸਮਝਦੀਆਂ ਹਨ।
ਸ੍ਰੀ ਗੁਰੂ ਅਮਰਦਾਸ ਜੀ ਵੱਲੋਂ ਚਲਾਈ ਲੰਗਰ ਪ੍ਰਥਾ ‘ਚ ਅਟੁੱਟ ਵਿਸ਼ਵਾਸ ਰੱਖਦੇ ਹੋਏ ਲੰਗਰ ਦੀ ਇਸ ਮਹਾਨ ਸੇਵਾ ਵਿਚ ਆਟਾ, ਦਾਲ ਅਤੇ ਹੋਰ ਲੰਗਰ ‘ਚ ਵਰਤਣ ਵਾਲੀਆਂ ਰਸਦਾਂ ਦਾ ਹਿੱਸਾ ਪਾਉਣ ਵਾਲੀਆਂ ਸੰਗਤਾਂ ਨੇ ਇਸ ਦਾ ਲਾਹਾ ਪ੍ਰਾਪਤ ਕੀਤਾ ਹੈ ਅਤੇ ਅੱਜ ਸ੍ਰੀ ਗੁਰੂ ਰਾਮਦਾਸ ਲੰਗਰ ਵਿਖੇ ਲੰਗਰ ਬਨਾਉਣ, ਵਰਤਾਉਣ ਤੇ ਜੂਠੇ ਬਰਤਨ ਸਾਫ ਕਰਨ ਦੀ ਸੇਵਾ ਕਰਕੇ ਆਪਣਾ ਜੀਵਨ ਸਫਲਾ ਕੀਤਾ।
ਇਸ ਮੌਕੇ ਸ. ਤਜਿੰਦਰ ਸਿੰਘ ਡੰਗ ਤੇ ਉਨ•ਾਂ ਨਾਲ ਪੁੱਜੇ ਬੀਬੀ ਕੁਲਵੰਤ ਕੌਰ, ਸ. ਮਨਦੀਪ ਸਿੰਘ, ਸ. ਤਜਿੰਦਰ ਸਿੰਘ ਬਜਾਜ, ਸ. ਸੁਖਵਿੰਦਰ ਸਿੰਘ ਕੋਚਰ, ਸ. ਕਰਨਪ੍ਰੀਤ ਸਿੰਘ ਭੱਲਾ, ਸ. ਇੰਦਰਦੀਪ ਸਿੰਘ, ਸ. ਭੁਪਿੰਦਰ ਸਿੰਘ ਜੇ.ਬੀ.ਟੀ., ਸ. ਹਰਜਿੰਦਰ ਸਿੰਘ ਗੁਜਰਾਲ ਅਤੇ ਪ੍ਰਮਜੀਤ ਸਿੰਘ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਡੀ. ਸਕੱਤਰ ਸ. ਮਨਜੀਤ ਸਿੰਘ ਨੇ ਸਿਰੋਪਾਓ ਤੇ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਨਾਲ ਸਨਮਾਨਤ ਕੀਤਾ। ਉਨ•ਾਂ ਨਾਲ ਸਪ੍ਰਿੰਟੈਂਡੈਂਟ ਸ. ਹਰਮਿੰਦਰ ਸਿੰਘ ਮੂਧਲ, ਸ. ਜਤਿੰਦਰ ਸਿੰਘ ਚੀਫ਼ ਗੁਰਦੁਆਰਾ ਇੰਸਪੈਕਟਰ 85, ਸ. ਪਲਵਿੰਦਰ ਸਿੰਘ ਸੁਪਰਵਾਈਜ਼ਰ, ਸ. ਹਰਪ੍ਰੀਤ ਸਿੰਘ ਮੀਤ ਮੈਨੇਜਰ ਲੰਗਰ ਆਦਿ ਹਾਜ਼ਰ ਸਨ।