ਅੰਮ੍ਰਿਤਸਰ, 18 ਫਰਵਰੀ: ਪਲਸ ਪੋਲੀਓ ਮੁਹਿੰਮ ਸਬੰਧੀ ਆਮ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਹਿੱਤ ਅੱਜ ਦਫ਼ਤਰ ਸਿਵਲ ਸਰਜਨ ਅੰਮ੍ਰਿਤਸਰ ਤੋਂ ਇਕ ਰਿਕਸ਼ਾ ਰੈਲੀ ਰਵਾਨਾ ਕੀਤੀ ਗਈ। ਇਸ ਰਿਕਸ਼ਾ ਰੈਲੀ ਨੂੰ ਸਿਵਲ ਸਰਜਨ ਡਾ: ਮਨਜੀਤ ਸਿੰਘ ਰੰਧਾਵਾ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਰੈਲੀ ਦੌਰਾਨ ਰਿਕਸ਼ੇ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿੱਚ ਲਾਉਡ ਸਪੀਕਰਾਂ ਰਾਹੀਂ ਲੋਕਾਂ ਨੂੰ ਇਹ ਸੰਦੇਸ਼ ਦੇਣਗੇ ਕਿ ਪੋਲੀਓ ਵਰਗੀ ਨਾ-ਮੁਰਾਦ ਬਿਮਾਰੀ ਨੂੰ ਜੜ ਤੋਂ ਖਤਮ ਕਰਨ ਦੇ ਲਈ ਆਪਣੇ ਅਤੇ ਆਪਣੇ ਆਂਢ-ਗੁਆਂਢ ਦੇ ਨਵਜੰਮੇ ਬੱਚੇ 0 ਤੋਂ ਲੈ ਕੇ 5 ਸਾਲ ਦੀ ਉਮਰ ਦੇ ਬੱਚਿਆਂ ਨੂੰ ਪੋਲੀਓ ਦੀਆਂ 2 ਬੂੰਦਾਂ ਜਰੂਰ ਪਿਲਾਈਆਂ ਜਾਣ। ਇਹ ਕੈਂਪ 19 ਫਰਵਰੀ ਦਿਨ ਐਤਵਾਰ ਨੂੰ ਲਗਾਏ ਜਾ ਰਹੇ ਹਨ। ਇਹ ਬੂੰਦਾਂ ਬਹੁਤ ਜਰੂਰੀ ਹਨ ਅਤੇ ਜੇਕਰ ਬੱਚਾ ਬਿਮਾਰ ਹੋਵੇ, ਪਹਿਲਾਂ ਬੂੰਦਾ ਪੀ ਚੁੱਕਾ ਹੋਵੇ, ਸਫਰ ਕਰ ਰਿਹਾ ਹੋਵੇ ਜਾਂ ਫਿਰ ਬੱਚਾ ਨਵਜੰਮਿਆ ਹੋਵੇ ਤਾਂ ਵੀ ਉਸ ਨੂੰ ਇਹ ਬੂੰਦਾਂ ਪਿਲਾਈਆਂ ਜਾਣ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਨੇ ਦਸਿਆ ਕਿ ਪਲਸ ਪੋਲੀਓ ਮੁਹਿੰਮ ਨੂੰ ਸਿਰੇ ਚਾੜਣ ਲਈ ਜਿਲੇ• ਵਿੱਚ 337420 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਲਈ 1492 ਬੂਥ, 2890 ਘਰ ਘਰ ਜਾਣ ਵਾਲੀਆਂ ਟੀਮਾਂ, 60 ਟਰਾਂਜਿਟ, 21 ਮੋਬਾਇਲ ਟੀਮਾਂ ਅਤੇ ਇਨ•ਾਂ ਦੀ ਚੈਕਿੰਗ ਲਈ 280 ਸੁਪਰਵਾਈਜਰ ਅਤੇ 5968 ਵੈਕਸੀਨੇਟਰ ਲਗਾਏ ਗਏ ਹਨ ਉਹਨਾਂ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਮੋਬਾਇਲ ਟੀਮਾਂ ਦਾ ਵੀ ਗਠਨ ਕੀਤਾ ਗਿਆ ਹੈ ਜੋ ਅਟਾਰੀ ਬਾਰਡਰ, ਹਵਾਈ ਅੱਡੇ ਅਤੇ ਧਾਰਮਿਕ ਸਥਾਨਾਂ ਦੇ ਪ੍ਰਵੇਸ਼ ਦੁਆਰਾਂ ‘ਤੇ ਵੀ ਪੋਲੀਓ ਬੂੰਦਾਂ ਪਿਲਾਉਣਗੀਆਂ। ਉਹਨਾਂ ਦੱਸਿਆ ਕਿ 19 ਫਰਵਰੀ ਨੂੰ ਬੂਥਾਂ ‘ਤੇ ਬੂੰਦਾਂ ਪਿਲਾਉਣ ਤੋਂ ਬਾਅਦ ਇਹਨਾਂ ਟੀਮਾਂ ਵੱਲੋਂ 20 ਅਤੇ 21 ਫਰਵਰੀ ਨੂੰ ਘਰ-ਘਰ ਜਾ ਕੇ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ ਅਤੇ 286 ਸੁਪਵਾਈਜਰ ਇਹਨਾਂ ਟੀਮਾਂ ਦੀ ਨਿਗਰਾਨੀ ਕਰਨਗੇ।
ਰਿਕਸ਼ਿਆਂ ਦੀ ਰੈਲੀ ਨੂੰ ਰਵਾਨਾ ਕਰਨ ਇਲਾਵਾ ਜਿਲ•ਾ ਸਿਹਤ ਅਫਸਰ ਡਾ: ਕਾਹਲੋ ,ਡਾ:ਹਰਦੀਪ ਰਾਏ ਸਹਾਇਕ ਸਿਵਲ ਸਰਜਨ , ਡਾ: ਹਰਜੀਤ ਬੁੱਟਰ ਜਿਲ•ਾ ਪਰਿਵਾਰ ਭਲਾਈ ਅਫਸਰ ਅਤੇ ਡਾ: ਰਸ਼ਮੀ ਵਿੱਜ਼ ਹਾਜਰ ਹੋਏ।