ਬਰਨਾਲਾ 17 ਫਰਵਰੀ – ਅਗਰਵਾਲ ਸੈਲ ਵੱਲੋਂ ਦੂਜੀ ਮੀਟਿੰਗ ਕੁਲਵੰਤ ਰਾਏ ਗੋਇਲ ਐਡਵੋਕੇਟ ਦੀ ਪ੍ਰਧਾਨਗੀ ਵਿੱਚ ਹੋਈ। ਜਿਸ ਵਿੱਚ ਸ੍ਰੀ ਸੰਜੇ ਕੁਮਾਰ ਅਗਰਵਾਲ, ਅਕੇਸ਼ ਕੁਮਾਰ, ਪੰਕਜ ਕੁਮਾਰ ਐਡਵੋਕੇਟ, ਰਾਕੇਸ਼ ਕੁਮਾਰ, ਪ੍ਰੇਮ ਨਾਥ, ਜਗਦੀਸ਼ ਰਾਏ, ਸੰਜੇ ਸਿੰਗਲਾ, ਨੀਰਜ ਕੁਮਾਰ, ਕੇਵਲ ਕ੍ਰਿਸ਼ਨ, ਅਨਿਲ ਕੁਮਾਰ ਮੋਦੀ, ਵਰਿੰਦਰ ਕੁਮਾਰ, ਅਸ਼ਵਨੀ ਕਾਂਸਲ, ਮਦਨ ਲਾਲ ਬਾਂਸਲ ਆਦਿ ਹਾਜਿਰ ਸਨ। ਉਨ•ਾਂ ਵੱਲੋਂ ਭਾਰਤ ਸਰਕਾਰ ਤੋਂ ਮੰਗ ਕੀਤੀ ਗਈ ਕਿ ਪੂਰੇ ਦੇਸ਼ ਦੀ ਜਨ-ਸੰਖਿਆ ਵਿੱਚ ਅਗਰਵਾਲਾਂ ਦੀ ਗਿਣਤੀ ਸਿਰਫ 1 ਪ੍ਰਤੀਸ਼ਤ ਹੈ ਜੋ ਕੇ ਬਾਕੀ ਜਾਤੀ ਦੇ ਲੋਕਾਂ ਮੁਕਾਬਲੇ ਬਹੁਤ ਘੱਟ ਹੈ। ਇਸ ਕਰਕੇ ਉਨ•ਾਂ ਨੂੰ ਮਨਿਊਰਟੀ ਵਿੱਚ ਗਿਣਕੇ ਉਹਨ•ਾਂ ਨੂੰ ਨੌਕਰੀਆਂ ਦੇਣ ਸਬੰਧੀ ਰਿਜਰਵੇਸ਼ਨ ਦਿੱਤੀ ਜਾਣੀ ਚਾਹੀਦੀ ਹੈ। ਇਸ ਮੌਕੇ ਕੁਲਵੰਤ ਰਾਏ ਗੋਇਲ ਐਡਵੋਕੇਟ ਨੇ ਦੱਸਿਆ ਕਿ ਸਾਨੂੰ ਭਾਰਤੀ ਹੋਣ ਤੇ ਤਾਂ ਮਾਨ ਹੈ ਪਰ ਸਾਨੂੰ ਹਿੰਦੂ ਤੇ ਜਰਨਲ ਕੈਟਾਗਿਰੀ ਵਿੱਚ ਗਿਣਕੇ ਸਾਡੇ ਬੱਚਿਆ ਨੂੰ ਨੌਕਰੀਆਂ ਸਮੇਂ ਸਭ ਤੋਂ ਪਿੱਛੇ ਕਰ ਦਿੰਦੇ ਹਨ। ਜਦ ਕਿ ਦੇਸ਼ ਦੇ ਕੁਲ ਇਨਕਮ ਟੈਕਸ ਦਾ 24 % ਸਿਰਫ ਅਗਰਵਾਲ ਕੌਮ ਵੱਲੋਂ ਦਿੱਤਾ ਜਾਂਦਾ ਹੈ। ਉਹਨਾਂ ਕਿਹਾ ਕਿ ਸਾਡੇ ਅਗਰਵਾਲ ਐਮ. ਐਲ. ਏ., ਐਮ. ਪੀਜ. ਤੇ ਮੰਤਰੀਆਂ ਨੇ ਕਦੇ ਸਾਡੀ ਕੌਮ ਦੇ ਬੱਚਿਆ ਦੀਆਂ ਨੌਕਰੀਆਂ ਵਾਸਤੇ ਕੋਈ ਕਦਮ ਨਹੀਂ ਚੁੱਕਿਆ। ਉਨ•ਾਂ ਸਮੂਹ ਅਗਰਵਾਲ ਭਾਈਚਾਰੇ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜੇ ਉਨ•ਾਂ ਆਪਣੀ ਕੌਮ ਨੂੰ ਜਿੰਦਾ ਰੱਖਣਾ ਹੈ ਤਾਂ ਸਾਨੂੰ ਆਪਣੇ ਬੱਚਿਆ ਦੇ ਭਵਿੱਖ ਲਈ ਨੌਕਰੀਆਂ ਵਿੱਚ ਰਿਜਰਬੇਸ਼ਨ ਲੈਣ ਦਾ ਬੀੜਾ ਚੁਕੱਣਾ ਪਵੇਗਾ। ਵਰਨਾ ਸਾਡੇ ਬੱਚਿਆ ਨੂੰ 90 % ਨੰਬਰ ਲੈਣ ਦੇ ਬਾਵਜੂਦ ਵੀ ਕਿਸੇ ਨੇ ਚਪੜਾਸੀ ਤੱਕ ਨਹੀਂ ਰੱਖਣਾ ਤੇ ਦੂਜੇ ਪਾਸੇ ਨੈਗੇਟਿਵ ਮਾਰਕਸ ਲੈਣ ਵਾਲਿਆ ਲਈ ਵੀ ਨੌਕੀਆਂ ਰਿਜਰਬ ਹਨ।