ਅੰਮ੍ਰਿਤਸਰ, 8 ਫਰਵਰੀ, 2012 : ਅੱਜ 125 ਤੋਂ ਜਿਆਦਾ ਵਿਦਿਆਰਥੀਆਂ ਨੇ ਖਾਲਸਾ ਕਾਲਜ ਵਿਖੇ ਆਯੋਜਤ ਖੂਨ ਦਾਨ ਕੈਂਪ ਵਿੱਚ ਖੂਨ ਦਾ ਦਾਨ ਕਰਕੇ ਸਮਾਜ ਸੇਵਾ ਵਿੱਚ ਅਹਿਮ ਯੋਗਦਾਨ ਪਾਇਆ। ਇਸ ਕੈਂਪ ਦਾ ਆਯੋਜਨ ਰੈੱਡ ਰਿਬਨ ਕਲੱਬ ਅਤੇ ਕਾਲਜ ਦੇ ਐਨਐਸਐਸ ਵਿੰਗ ਦੇ ਸਹਿਯੋਗ ਨਾਲ ਹੋਇਆ, ਜਿਸ ਵਿੱਚ ਵਿਦਿਆਰਥੀਆਂ, ਖਾਸ ਕਰਕੇ ਲੜਕੀਆਂ, ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਇਸ ਕੈਂਪ ਦਾ ਉਦਘਾਟਨ ਰਿਟਾ. ਏਡੀਜੀਪੀ ਪੰਜਾਬ, ਸ੍ਰੀ ਚੰਦਰ ਸ਼ੇਖਰ ਨੇ ਕੀਤਾ।
ਚੰਦਰ ਸ਼ੇਖਰ ਨੇ ਇਸ ਮੌਕੇ ‘ਤੇ ਕਿਹਾ ਕਿ ਖੂਨ ਦਾ ਦਾਨ ਹੀ ਸਭ ਤੋਂ ਵੱਡਾ ਦਾਨ ਹੈ ਅਤੇ ਸਮਾਜ ਪ੍ਰਤੀ ਸਾਡੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ। ਉਨ•ਾਂ ਨੇ ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਵੱਧ ਤੋਂ ਵੱਧ ਖੂਨ ਦਾਨ ਲਈ ਪ੍ਰੇਰਿਆ ਅਤੇ ਕਿਹਾ ਕਿ ਸਾਨੂੰ ਆਪਣੇ ਜੀਵਨ ਵਿੱਚ ਹਮੇਸ਼ਾਂ ਹੀ ਉਨ•ਾਂ ਮਰੀਜ਼ਾਂ ਅਤੇ ਲੋੜਵੰਦਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਜੋ ਖੂਨ ਦੀ ਜ਼ਰੂਰਤ ਵਾਸਤੇ ਵੱਖ-ਵੱਖ ਹਸਪਤਾਲਾਂ ਵਿੱਚ ਜੀਵਨ ਦੀ ਲੜਾਈ ਲੜ• ਰਹੇ ਹਨ।
ਕਾਲਜ ਦੇ ਐਨਐਸਐਸ ਵਿਭਾਗ ਦੇ ਇੰਚਾਰਜ, ਡਾ. ਐਚਬੀ ਸਿੰਘ ਨੇ ਕਿਹਾ ਕਿ ਉਨ•ਾਂ ਨੂੰ ਖੁਸ਼ੀ ਹੈ ਕਿ ਵਿਦਿਆਰਥੀਆਂ ਨੇ ਇਸ ਕੈਂਪ ਵਿੱਚ ਵੱਧ ਚੜ• ਕੇ ਹਿੱਸਾ ਲਿਆ। ਕਾਲਜ ਪ੍ਰਿੰਸੀਪਲ, ਡਾ. ਦਲਜੀਤ ਸਿੰਘ, ਜੋ ਸ਼ਹਿਰ ਤੋਂ ਬਾਹਰ ਸਨ, ਨੇ ਵੀ ਆਪਣੇ ਸੰਦੇਸ਼ ਵਿੱਚ ਵਿਦਿਆਰਥੀਆਂ ਦੇ ਖੂਨ ਦਾਨ ਪ੍ਰਤੀ ਉਤਸ਼ਾਹ ਨੂੰ ਸਲਾਹਿਆ। ਕਾਲਜ ਡਿਸਪੈਂਸਰੀ ਦੇ ਇੰਚਾਰਜ, ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਹਰ ਦਾਨੀ ਤੋਂ ਇੱਕ ਯੂਨਿਟ ਦਾ ਖੂਨ ਲਿਆ ਗਿਆ ਅਤੇ ਇੱਕਠਾ ਕੀਤਾ ਗਿਆ ਖੂਨ ਜ਼ਿਲੇ ਦੀਆਂ ਵੱਖ-ਵੱਖ ਬਲੱਡ ਬੈਂਕਾਂ ਵਿੱਚ ਜ਼ਮਾ ਕਰਵਾ ਦਿੱਤਾ ਜਾਵੇਗਾ। ਇਸ ਮੌਕੇ ‘ਤੇ ਪ੍ਰੋ. ਜ਼ੋਰਾਵਰ ਸਿੰਘ, ਡਾ. ਗਾਰਗੀ ਵਰਮਾ, ਡਾ. ਜਤਿੰਦਰਪਾਲ ਸਿੰਘ, ਪ੍ਰੋ. ਗੁਰਸ਼ਰਨ ਕੌਰ ਅਤੇ ਪ੍ਰੌ. ਹਰਪ੍ਰੀਤ ਕੌਰ ਮੌਜ਼ੂਦ ਸਨ।