ਬਠਿੰਡਾ, 20 ਜਨਵਰੀ -30 ਜਨਵਰੀ 2012 ਨੂੰ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਅਮਨ-ਕਾਨੂੰਨ ਦੀ ਸਥਿਤੀ ਬਣਾਏ ਰੱਖਣ ਅਤੇ ਮੁੱਖ ਚੋਣ ਅਫ਼ਸਰ, ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ•ਾ ਮੈਜਿਸਟ੍ਰੇਟ ਸ੍ਰੀ ਕਮਲ ਕਿਸ਼ੋਰ ਯਾਦਵ ਨੇ ਪੰਜਾਬ ਆਬਕਾਰੀ ਐਕਟ, 1914 ਦੀ ਧਾਰਾ 54 ਤਹਿਤ ਮਿਲੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ 28-01-2012 ਸ਼ਾਮ 5 ਵਜੇ ਤੋਂ 30-01-2012 ਸ਼ਾਮ 5 ਵਜੇ ਤੱਕ ਬਠਿੰਡਾ ਜ਼ਿਲ•ੇ ‘ਚ ਕਿਸੇ ਵੀ ਤਰ•ਾਂ ਦੀ ਸ਼ਰਾਬ ਵੇਚਣ, ਪਰੋਸਣ ਜਾਂ ਵੰਡਣ ‘ਤੇ ਪਾਬੰਦੀ ਦੇ ਆਦੇਸ਼ ਜਾਰੀ ਕਰਦਿਆਂ ਇਨ•ਾਂ ਦਿਨਾਂ ਨੂੰ ‘ਡਰਾਈ ਡੇਅ’ ਐਲਾਨਿਆ ਹੈ। ਇਸ ਸਮੇਂ ਦੌਰਾਨ ਬਠਿੰਡਾ ਜ਼ਿਲ•ੇ ਦੇ ਸਾਰੇ ਸ਼ਰਾਬ ਦੇ ਠੇਕੇ ਬੰਦ ਰੱਖਣ ਦੇ ਆਦੇਸ਼ ਦਿੱਤੇ ਗਏ ਹਨ। ਜਾਰੀ ਆਦੇਸ਼ਾਂ ਵਿਚ ਕਿਹਾ ਗਿਆ ਹੈ ਕਿ ਇਸ ਦੌਰਾਨ ਕਿਸੇ ਵੀ ਠੇਕੇ, ਹੋਟਲ, ਰੈਸਟੋਰੈਂਟ, ਕਲੱਬ, ਅਹਾਤੇ, ਢਾਬੇ, ਦੁਕਾਨ ਜਾਂ ਕਿਸੇ ਵੀ ਹੋਰ ਥਾਂ (ਜਨਤਕ ਜਾਂ ਪ੍ਰਾਈਵੇਟ) ‘ਤੇ ਸ਼ਰਾਬ ਜਾਂ ਇਸ ਵਰਗੇ ਕਿਸੇ ਵੀ ਨਸ਼ੀਲੇ ਪੇਅ ਪਦਾਰਥ ਵੇਚਣ, ਪਰੋਸਣ ਜਾਂ ਵੰਡਣ ‘ਤੇ ਪਾਬੰਦੀ ਹੋਵੇਗੀ। ਇਸ ਦੌਰਾਨ ਵਿਅਕਤੀਗਤ ਤੌਰ ‘ਤੇ ਕੋਈ ਵੀ ਸ਼ਰਾਬ ਦਾ ਭੰਡਾਰ ਨਹੀਂ ਕਰ ਸਕੇਗਾ।