ਅੰਮ੍ਰਿਤਸਰ, 16 ਜਨਵਰੀ, : ਜ਼ਿਲ•ਾ ਅੰਮ੍ਰਿਤਸਰ ਦੇ 11 ਵਿਧਾਨ ਸਭਾ ਹਲਕਿਆਂ ਲਈ ਮਿਤੀ 1 ਜਨਵਰੀ 2012 ਦੀ ਪ੍ਰਕਾਸ਼ਤ ਵੋਟਰ ਸੂਚੀਆਂ ਦੇ ਅਧਾਰ ਤੇ ਲੋਕਾਂ ਵੱਲੋਂ 2 ਤੋਂ 4 ਜਨਵਰੀ 2012 ਤੱਕ ਵੋਟਰ ਸੂਚੀਆਂ ਸਬੰਧੀ ਮੰਗੇ ਗਏ ਦਾਅਵੇ ਅਤੇ ਇਰਾਤਜਾਂ ਦੇ ਸਬੰਧੀ ਫਾਰਮ ਨੰ: 6 ਕੁੱਲ 32581 ਅਤੇ ਫਾਰਮ ਨੰ: 7 ਕੁੱਲ 6683 ਪ੍ਰਾਪਤ ਹੋਏ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਜ਼ਿਲ•ਾ ਚੋਣ ਅਧਿਕਾਰੀ ਸ੍ਰ. ਸੁੱਚਾ ਸਿੰਘ ਨਾਗਰਾ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ•ੇ ਦੇ 11 ਵਿਧਾਨ ਸਭਾ ਹਲਕਿਆਂ ਵਿੱਚ ਤਿੰਨ ਵਿਧਾਨ ਸਭਾ ਹਲਕੇ 14-ਜੰਡਿਆਲਾ ਦੇ ਭਾਗ ਨੰ: 53, 16-ਅੰਮ੍ਰਿਤਸਰ ਪੱਛਮੀ ਦੇ ਭਾਗ ਨੰ: 21 ਅਤੇ 18-ਅੰਮ੍ਰਿਤਸਰ ਪੂਰਬੀ ਦੇ ਭਾਗ ਨੰ: 8 ਨੂੰ ਰੈਡੀਮਲ ਜਾਂਚ ਲਈ ਚੁਣਿਆ ਗਿਆ ਸੀ। ਸ੍ਰ. ਨਾਗਰਾ ਨੇ ਅੱਗੇ ਦੱਸਿਆ ਹੈ ਕਿ ਇਹਨਾਂ ਵਿਧਾਨ ਸਭਾ ਹਲਕਿਆਂ ਦੇ ਉਕਤ ਭਾਗਾਂ ਵਿੱਚ ਪ੍ਰਾਪਤ ਫਾਰਮ ਨੰ: 6 ਦੀ ਮੌਕੇ ‘ਤੇ ਜਾ ਕੇ ਚੈਕਿੰਗ ਕੀਤੀ ਗਈ ਸੀ ਅਤੇ ਚੈੱਕ ਕੀਤੇ ਗਏ ਸਾਰੇ ਫਾਰਮ ਸਹੀ ਪਾਏ ਗਏ ਸਨ।