ਲੁਧਿਆਣਾ, 3 ਜਨਵਰੀ : ਭਾਸ਼ਾ ਵਿਭਾਗ ਪੰਜਾਬ ਵੱਲੋ ਹਰ ਸਾਲ ਦੀ ਤਰ•ਾਂ ਇਸ ਸਾਲ ਵੀ ਮੁਫਤ ਉਰਦੂ ਕੋਰਸ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆ ਜਿਲਾ ਭਾਸ਼ਾ ਅਫਸਰ ਲੁਧਿਆਣਾ ਸ੍ਰੀ ਸਤਨਾਮ ਸਿੰਘ ਨੇ ਦੱਸਿਆ ਕਿ ਇਹ ਕੋਰਸ ਲੁਧਿਆਣਾ ਵਿਖੇ 9 ਜਨਵਰੀ ਤੋ ਸੁਰੂ ਹੋਵੇਗਾ ਅਤੇ ਇਸ ਕੋਰਸ ਵਿੱਚ ਦਾਖਲਾ ਲੈਣ ਦੇ ਚਾਹਵਾਨ ਉਮੀਦਵਾਰ ਪੰਜਾਬੀ ਭਵਨ ਕੰਪਲੈਕਸ ਵਿੱਚ ਸਥਿਤ ਜਿਲਾ ਭਾਸ਼ਾ ਅਫਸਰ ਲੁਧਿਆਣਾ ਦੇ ਦਫਤਰ ਤੋ ਕਿਸੇ ਵੀ ਕੰਮ-ਕਾਜ਼ ਵਾਲੇ ਦਿਨ ਹਾਸਲ ਕਰ ਸਕਦੇ ਹਨ। ਉਹਨਾਂ ਦੱਸਿਆ ਕਿ 6 ਮਹੀਨਿਆਂ ਦਾ ਇਹ ਉਰਦੂ ਕੋਰਸ ਬਿਲਕੁਲ ਮੁਫਤ ਕਰਵਾਇਆ ਜਾਵੇਗਾ।