ਲੁਧਿਆਣਾ: 30 ਦਸੰਬਰ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਗੋਲਡਨ ਜੁਬਲੀ ਵਰ•ਾ 2012 ਮਨਾਉਣ ਲਈ ਇਸ ਦਾ ਸ਼ੁਭ ਆਰੰਭ 2 ਜਨਵਰੀ ਤੋਂ ਕੀਤਾ ਜਾ ਰਿਹਾ ਹੈ। ਇਸ ਯੂਨੀਵਰਸਿਟੀ ਦੇ ਸੇਵਾ ਮੁਕਤ ਵਾਈਸ ਚਾਂਸਲਰ ਡਾ: ਸਰਦਾਰਾ ਸਿੰਘ ਜੌਹਲ, ਡਾ: ਖੇਮ ਸਿੰਘ ਗਿੱਲ, ਡਾ: ਅਮਰਜੀਤ ਸਿੰਘ ਖਹਿਰਾ, ਡਾ: ਗੁਰਚਰਨ ਸਿੰਘ ਕਾਲਕਟ, ਡਾ: ਕਿਰਪਾਲ ਸਿੰਘ ਔਲਖ ਅਤੇ ਡਾ: ਮਨਜੀਤ ਸਿੰਘ ਕੰਗ 2 ਜਨਵਰੀ ਸਵੇਰੇ 10.00 ਵਜੇ ਯੂਨੀਵਰਸਿਟੀ ਵੱਲੋਂ ਕੀਤੇ ਜਾਣ ਵਾਲੇ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਪਹੁੰਚ ਰਹੇ ਹਨ। ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਇਸ ਮੌਕੇ ਇਨ•ਾਂ ਮਹਾਨ ਸਖਸ਼ੀਅਤਾਂ ਨੂੰ ਸਨਮਾਨਿਤ ਕਰਨਗੇ।
ਯੂਨੀਵਰਸਿਟੀ ਦੇ ਰਜਿਸਟਰਾਰ ਡਾ: ਰਾਜ ਕੁਮਾਰ ਮਹੇ ਨੇ ਦੱਸਿਆ ਕਿ ਇਸ ਮੌਕੇ ਸੇਵਾ ਮੁਕਤ ਵਾਈਸ ਚਾਂਸਲਰ ਅਤੇ ਵਰਤਮਾਨ ਵਾਈਸ ਚਾਂਸਲਰ ਥਾਪਰ ਹਾਲ ਨੇੜੇ ਸੱਤ ਬੂਟੇ ਲਾਉਣਗੇ। ਡਾ:ਗੁਰਚਰਨ ਸਿੰਘ ਕਾਲਕਟ ਇਸ ਮੌਕੇ ਯੂਨੀਵਰਸਿਟੀ ਦੇ ਗੋਲਡਨ ਜੁਬਲੀ ਲੋਗੋ ਨੂੰ ਲੋਕ ਅਰਪਣ ਕਰਨਗੇ। ਗੋਲਡਨ ਜੁਬਲੀ ਨੂੰ ਸਮਰਪਿਤ ਯੂਨੀਵਰਸਿਟੀ ਦੇ ਸੰਚਾਰ ਅਤੇ ਅੰਤਰ ਰਾਸ਼ਟਰੀ ਸੰਪਰਕ ਕੇਂਦਰ ਵੱਲੋਂ ਪ੍ਰਕਾਸ਼ਤ ਕੀਤੀਆਂ ਅੱਠ ਪ੍ਰਕਾਸ਼ਨਾਵਾਂ ਤੋਂ ਇਲਾਵਾ ਮਾਸਕ ਪੱਤਰ ‘ਚੰਗੀ ਖੇਤੀ’ ਅਤੇ ‘ਪ੍ਰੋਗਰੈਸਿਵ ਫਾਰਮਿੰਗ’ ਦੇ ਵਿਸ਼ੇਸ਼ ਅੰਕ ਰਿਲੀਜ਼ ਕੀਤੇ ਜਾਣਗੇ। ਸਾਲ 2012 ਦੀ ਗੋਲਡਨ ਜੁਬਲੀ ਡਾਇਰੀ ਅਤੇ ਕੈਲੰਡਰ ਵੀ ਮਾਨਯੋਗ ਵਾਈਸ ਚਾਂਸਲਰ ਇਸ ਮੌਕੇ ਰਿਲੀਜ਼ ਕਰਨਗੇ। ਗੋਲਡਨ ਜੁਬਲੀ ਲੋਗੋ ਦੇ ਡਿਜ਼ਾਈਨ ਮੁਕਾਬਲੇ ਵਿੱਚ ਸ਼ਾਮਿਲ ਛੇ ਵਿਦਿਆਰਥੀਆਂ ਨੂੰ ਵੀ ਇਸ ਮੌਕੇ ਸਨਮਾਨਿਤ ਕੀਤਾ ਜਾਵੇਗਾ।
ਸੰਚਾਰ ਕੇਂਦਰ ਦੇ ਅਪਰ ਨਿਰਦੇਸ਼ਕ ਡਾ: ਜਗਤਾਰ ਸਿੰਘ ਧੀਮਾਨ ਮੁਤਾਬਕ ਪਹਿਲੀ ਜਨਵਰੀ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ 50 ਵਰ•ੇ ਵਿਸ਼ੇ ਤੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਦੂਰਦਰਸ਼ਨ ਕੇਂਦਰ, ਜਲੰਧਰ ਤੋਂ ਸਵੇਰ ਦੇ ਲਾਈਵ ਟੈਲੀਕਾਸਟ ਪ੍ਰੋਗਰਾਮ ਵਿੱਚ ਸਰੋਤਿਆਂ ਨੂੰ ਸੰਬੋਧਨ ਕਰਨਗੇ। ਹਰੇ ਇਨਕਲਾਬ ਦੇ ਪ੍ਰਸੰਗ ਵਿੱਚ ਯੂਨੀਵਰਸਿਟੀ ਦਾ ਯੋਗਦਾਨ ਅਤੇ ਹੋਰ ਸਬੰਧਿਤ ਵਿਸ਼ਿਆਂ ਬਾਰੇ ਸਰੋਤੇ ਵੀ ਉਨ•ਾਂ ਨਾਲ ਟੈਲੀਫੂਨ ਤੇ ਵਿਚਾਰ ਚਰਚਾ ਕਰ ਸਕਣਗੇ।