ਅੰਮ੍ਰਿਤਸਰ, 22 ਦਸੰਬਰ:ਪ੍ਰਭੂ ਯਸੂ ਮਸੀਹ ਜੀ ਦੇ ਪਵਿੱਤਰ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਰਾਜ ਪੱਧਰੀ ਸਮਾਰੋਹ 23 ਦਸੰਬਰ, 2011 ਦਿਨ ਸ਼ੁੱਕਰਵਾਰ ਦੁਪਹਿਰ 12:00 ਵਜੇ ਅਨਾਜ ਮੰਡੀ, ਮਜੀਠਾ ਵਿਖੇ ਬੜੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਸ੍ਰ. ਸੁਖਬੀਰ ਸਿੰਘ ਬਾਦਲ, ਉਪ ਮੁੱਖ ਮੰਤਰੀ ਪੰਜਾਬ, ਸਮਾਗਮ ਦੇ ਮੁੱਖ ਮਹਿਮਾਨ ਹੋਣਗੇ, ਜਦ ਕਿ ਸ੍ਰ. ਬਿਕਰਮ ਸਿੰਘ ਮਜੀਠੀਆ, ਪ੍ਰਧਾਨ ਸ਼ੋਮਣੀ ਅਕਾਲੀ ਦਲ ਯੂਥ ਵਿੰਗ ਸਮਾਗਮ ਦੀ ਪ੍ਰਧਾਨਗੀ ਕਰਨਗੇ। ਸਮਾਗਮ ਵਿੱਚ ਕਲੀਸਿਆਵਾਂ ਦੇ ਬਿਸ਼ਪ ਸਹਿਬਾਨ, ਪਾਦਰੀ ਸਹਿਬਾਨ, ਹੋਰ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਆਗੂ ਸਮੁੱਚੇ ਇਸਾਈ ਭਾਈਚਾਰੇ ਅਤੇ ਸਾਂਝੇ ਜਗਤ ਨੂੰ ਵਧਾਈ ਦੇਣ ਲਈ ਸ਼ਾਮਲ ਹੋ ਰਹੇ ਹਨ।
ਦਾਣਾ ਮੰਡੀ ਮਜੀਠਾ ਵਿਖੇ ਹੋਣ ਵਾਲੇ ਇਸ ਸਮਾਗਮ ਦੀਆਂ ਤਿਆਰੀਆਂ ਜੋਰਾਂ ‘ਤੇ ਹਨ। ਸਮਾਗਮ ਵਿੱਚ ਪ੍ਰਾਰਥਨਾ, ਗੀਤ, ਭਜਨ, ਖੁਸ਼ਖਬਰੀ ਦਾ ਸੰਦੇਸ਼ ਅਤੇ ਲੀਡਰ ਸਾਹਿਬਾਨ ਵੱਲੋਂ ਕ੍ਰਿਸਮਿਸ ਦੇ ਮੌਕੇ ‘ਤੇ ਸਮੂਹ ਇਸਾਈ ਭਾਈਚਾਰੇ ਨੂੰ ਵਧਾਈ ਦਿੱਤੀ ਜਾਵੇਗੀ।