ਲੁਧਿਆਣਾ-07-ਦਸੰਬਰ-2011 : ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਵੱਲੋਂ ਆਪਣੀ ਪਹਿਲੀ ਕਨਵੋਕੇਸ਼ਨ 09 ਦਸੰਬਰ 2011 ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪਾਲ ਆਡੀਟੋਰੀਅਮ ਵਿਖੇ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਦੇਂਦਿਆਂ ਵੈਟਨਰੀ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਪ੍ਰਯਾਗ ਦੱਤ ਜੁਆਲ ਨੇ ਕਿਹਾ ਕਿ ਵਿਦਿਆਰਥੀ ਕਨਵੋਕੇਸ਼ਨ ਦੀ ਰਿਹਸਲ ਕਰਨ ਵਾਸਤੇ 08 ਦਸੰਬਰ ਨੂੰ ਸਵੇਰੇ 09 ਵਜੇ ਪਾਲ ਆਡੀਟੋਰੀਅਮ ਵਿਖੇ ਇਕੱਠੇ ਹੋਣਗੇ। ਉਨ•ਾਂ ਕਿਹਾ ਕਿ ਯੂਨੀਵਰਸਿਟੀ ਸੰਨ 2006 ਵਿੱਚ ਯੂਨੀਵਰਸਿਟੀ ਦੀ ਸਥਾਪਨਾ ਤੋਂ ਲੈ ਕੇ 15 ਨਵੰਬਰ 2011 ਤੱਕ ਪਾਸ ਹੋਏ 417 ਵਿਦਿਆਰਥੀਆਂ ਨੂੰ ਡਿਗਰੀਆਂ ਦਿੱਤੀਆਂ ਜਾਣਗੀਆਂ। ਇਨ•ਾਂ ਡਿਗਰੀਆਂ ਵਿੱਚ 31 ਪੀ-ਐੱਚ.ਡੀ, 133 ਐਮ. ਵੀ. ਐਸ. ਸੀ, 9 ਐਮ. ਵੀ. ਐਸ. ਸੀ/ਐਮ. ਐਸ. ਸੀ (ਐਨੀਮਲ ਬਾਇਓਤਕਨਾਲੋਜੀ) 3 ਐਮ. ਐਫ. ਐਸ. ਸੀ ਅਤੇ 241 ਬੀ. ਵੀ. ਐਸ. ਸੀ ਸ਼ਾਮਿਲ ਹਨ।
ਡਿਗਰੀਆਂ ਪ੍ਰਦਾਨ ਕਰਨ ਤੋਂ ਇਲਾਵਾ 10 ਸੋਨੇ ਦੇ ਮੈਡਲ ਵੀ ਦਿੱਤੇ ਜਾਣਗੇ ਜਿਨ•ਾਂ 4 ਡਾ. ਐਸ. ਸੀ. ਦੱਤ ਦੇ ਨਾਮ ਹੇਠ, 2 ਡਾ. ਐਸ. ਐਸ. ਢਿੱਲੋਂ ਦੇ ਨਾਮ ਹੇਠ ਅਤੇ 4 ਬੀ. ਵੀ. ਐਸ. ਸੀ ਦੇ ਉੱਚ ਮੈਰਿਟ ਵਾਲੇ ਵਿਦਿਆਰਥੀਆਂ ਨੂੰ ਦਿੱਤੇ ਜਾਣਗੇ। ਡਾ. ਐਸ. ਅਯੱਪਨ, ਮਹਾਨਿਰਦੇਸ਼ਕ, ਭਾਰਤੀ ਖੇਤੀ ਖੋਜ ਪ੍ਰੀਸ਼ਦ ਸਮਾਰੋਹ ਦੇ ਮੁੱਖ ਮਹਿਮਾਨ ਹੋਣਗੇ ਅਤੇ ਉਹ ਡਿਗਰੀਆਂ ਪ੍ਰਦਾਨ ਕਰਨ ਦੇ ਨਾਲ ਕਨਵੋਕੇਸ਼ਨ ਨੂੰ ਸੰਬੋਧਨ ਵੀ ਕਰਨਗੇ।