ਜਲੰਧਰ – ਸ਼੍ਰੀ ਭੁਪਿੰਦਰ ਸਿੰਘ, ਰਿਟਾਇਰਡ, ਉਪ ਪ੍ਰਧਾਨ ਸੂਚਨਾ ਅਧਿਕਾਰੀ, ਪੱਤਰ ਸੂਚਨਾ ਦਫਤਰ (ਭਾਰਤ ਸਰਕਾਰ) ਦੇ ਸਾਬਕਾ ਇੰਚਾਰਜ ਦਾ ਬੀਤੇ ਦਿਨੀਂ ਲੰਬੀ ਬੀਮਾਰੀ ਦੇ ਬਾਅਦ ਦੇਹਾਂਤ ਹੋ ਗਿਆ ਸੀ। ਉਨਾਂ੍ਹ ਨੇ ਰੇਡੀਓ ਪੱਤਰਕਾਰਿਤਾ ਬਾਰੇ ਜੋ ਪਹਿਲੀ ਪੁਸਤਕ ਲਿਖੀ ਸੀ, ਉਹ ਰੇਡੀਓ ਲੰਬੇ ਕੈਰੀਅਰ ਦੌਰਾਨ ਉਨਾਂ੍ਹ ਨੇ ਪੀ.ਆਈ.ਬੀ ਅਤੇ ਆਲ ਇਡੀਆ ਰੇਡਿਓ (ਨਿਊਜ਼) ਵਿੱਚ ਵੀ ਆਪਣੀਆਂ ਸੇਵਾਵਾਂ ਦਿੱਤੀਆਂ ਸਨ। ਰਿਟਾਇਰਮੈਂਟ ਦੇ ਸਮੇਂ ਉਹ ਪੀ.ਆਈ.ਬੀ (ਉਤਰੀ ਖੇਤਰ) ਦੇ ਇੰਚਾਰਜ ਸਨ।
ਉਨਾਂ੍ਹ ਦੀ ਯਾਦ ਵਿੱਚ ਰੱਖੇ ਸ਼੍ਰੀ ਗੁਰੂ ਗਰੰਥ ਸਾਹਿਬ ਦੇ ਪਾਠ ਦਾ ਭੋਗ ਵੀਰਵਾਰ 13 ਅਕਤੂਬਰ ਨੂੰ ਸਦਰ ਬਾਜ਼ਾਰ, ਜਲੰਧਰ ਛਾਉਂਣੀ ਸਥਿਤੀ ਗੁਰੂਦਵਾਰਾ ਸ਼੍ਰੀ ਗੁਰੂ ਸਿੰਘ ਸਭਾ ਵਿੱਚ ਦੁਪਹਿਰ ਇੱਕ ਤੋਂ ਦੋ ਵਜੇ ਤੱਕ ਪਾਇਆ ਜਾਵੇਗਾ।